ਚੰਡੀਗੜ੍ਹ: ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਦਿਨਕਰ ਗੁਪਤਾ ਨੇ ਬੁੱਧਵਾਰ ਨੂੰ ਦੋ ਵਿਸ਼ੇਸ਼ ਜਾਂਚ ਟੀਮਾਂ (SIT) ਦੇ ਗਠਨ ਦਾ ਆਦੇਸ਼ ਦਿੱਤਾ ਹੈ ਤਾਂ ਕਿ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਤੇਜ਼ੀ ਨਾਲ ਜਾਂਚ ਕੀਤੀ ਜਾ ਸਕੇ।ਦੋਨੋਂ SIT ਏਡੀਜੀਪੀ ਲਾਅ ਐਂਡ ਆਡਰ ਦੀ ਅਗਵਾਈ ਹੇਠ ਕੰਮ ਕਰਨਗੀਆਂ।



ਪੰਜਾਬ ਪੁਲਿਸ ਨੇ ਇਸ ਮਾਮਲੇ 'ਚ ਹੁਣ ਤੱਕ ਪੰਜ ਐਫਆਈਆਰਜ਼ ਦਰਜ ਕੀਤੀਆਂ ਹਨ।ਜਿਸ 'ਚ 3 ਤਰਨਤਾਰਨ ਅਤੇ ਇੱਕ-ਇੱਕ ਅੰਮ੍ਰਿਤਸਰ ਅਤੇ ਬਟਾਲਾ 'ਚ ਦਰਜ ਹੋਈ ਹੈ। ਡੀਜੀਪੀ ਨੇ ਕਿਹਾ ਕਿ ਐਸਪੀ ਰੈਂਕ ਦੇ ਅਫ਼ਸਰ ਨੂੰ ਜਾਂਚ ਕਰਨ ਲਈ ਪਹਿਲੀ ਵਾਰ ਬਤੌਰ ਜਾਂਚ ਅਧਿਕਾਰੀ (IO)ਲਾਇਆ ਗਿਆ ਹੈ।



ਡੀਜੀਪੀ ਵਲੋਂ ਸਾਰੇ ਜਾਂਚ ਅਧਿਕਾਰੀਆਂ ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਇਸ ਪੂਰੇ ਕੇਸ ਦੀ ਬਰੀਕੀ ਨਾਲ ਜਾਂਚ ਕਰਕੇ ਇਸਦੀ ਫਾਇਨਲ ਰਿਪੋਰਟ ਕੋਰਟ 'ਚ ਪੇਸ਼ ਕਰਨਗੇ।



ਡੀਆਈਜੀ ਫਿਰੋਜ਼ਪੁਰ ਰੇਂਜ ਹਰਦਿਆਲ ਸਿੰਘ ਮਾਨ ਤਰਨਤਾਰਨ 'ਚ ਦਰਜ FIR's ਲਈ SIT ਦੀ ਅਗਵਾਈ ਕਰਨਗੇ।ਜਦਕਿ ਆਈਜੀ ਬਾਰਡਰ ਰੇਂਜ ਅੰਮ੍ਰਿਤਸਰ, ਸੁਰਿੰਦਰ ਪਾਲ ਸਿੰਘ ਪਰਮਾਰ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਬਟਾਲਾ 'ਚ ਦਰਜ FIR's ਲਈ SIT ਦੀ ਅਗਵਾਈ ਕਰਨਗੇ।



ਤਰਨਤਾਰਨ ਐਸਆਈਟੀ ਦੇ ਹੋਰ ਮੈਂਬਰ 'ਚ ਐਸਐਸਪੀ ਤਰਨਤਾਰਨ, ਧਰੁਮਨ ਨਿੰਬਲੇ, ਐਸਪੀ (ਇਨਵੈਸਟੀਗੇਸ਼ਨ) ਤਰਨਤਾਰਨ, ਜਗਜੀਤ ਸਿੰਘ ਵਾਲੀਆ, ਜਿਨ੍ਹਾਂ ਨੂੰ ਜਾਂਚ ਅਧਿਕਾਰੀ ਨਾਮਜ਼ਦ ਕੀਤਾ ਗਿਆ ਹੈ ਸ਼ਾਮਲ ਹੋਣਗੇ।



ਐਸਐਸਪੀ ਅਮ੍ਰਿਤਸਰ (ਦਿਹਾਤੀ) ਧਰੁਵ ਦਹੀਆ, ਗੌਰਵ ਟੂਰਾ ਅਤੇ ਐਸਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ (ਦਿਹਾਤੀ) ਤਫਤੀਸ਼ੀ ਅਧਿਕਾਰੀ (IO)ਸਮੇਤ ਐਸਐਸਪੀ ਬਟਾਲਾ ਰਛਪਾਲ ਸਿੰਘ, ਤੇਜਬੀਰ ਸਿੰਘ, ਐਸਪੀ ਇਨਵੈਸਟੀਗੇਸ਼ਨ ਬਟਾਲਾ (IO) ਦੂਸਰੀ ਐਸਆਈਟੀ ਦੇ ਮੈਂਬਰ ਹਨ।