2029 ਤੋਂ ਰੋਬੋਟ ਮਨੁੱਖ ਤੋਂ ਵੱਧ ਸਮਾਰਟ ਹੋ ਜਾਵੇਗਾ....
ਐੱਚ ਪੀ ਇੰਕ ਦੇ ਮੁੱਖ ਤਕਨੀਕੀ ਅਧਿਕਾਰੀ ਅਤੇ ਐੱਚ ਪੀ ਲੈਬ ਦੇ ਮੁਖੀ ਸ਼ੇਨ ਵਾਲ ਨੇ ਕਿਹਾ ਕਿ ਐਲ ਆਈ ਅਤੇ ਮਸ਼ੀਨ ਲਰਨਿਗ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਇਸ ਨੂੰ ਦੇਖਦੇ ਹੋਏ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਸਾਲ 2029 ਤੱਕ ਰੋਬੋਟ ਮਨੁੱਖਾਂ ਤੋਂ ਜ਼ਿਆਦਾ ਸਮਝਦਾਰ ਹੋ ਜਾਣਗੇ।
ਵਾਲ ਨੇ ਕਿਹਾ ਕਿ ਮਸ਼ੀਨ ਹੁਣ ਆਪਣੇ ਪੁਰਜੇ ਆਪਣੇ ਆਪ ਬਣਾ ਰਹੀ ਹੈ ਅਤੇ ਭਵਿੱਖ ਵਿੱਚ ਇਹ ਹੋਰ ਵੀ ਵਧੀਆ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਫਿਲਹਾਲ ਜ਼ਿਆਦਾ ਕੰਸਟਰਕਸ਼ਨ ਲਈ ਕੱਚੇ ਮਾਲ ਨੂੰ ਇੱਕ ਤੋਂ ਦੂਜੀ ਜਗ੍ਹਾ ਲਿਆਇਆ ਜਾਂਦਾ ਹੈ, ਜਦੋਂ ਕਿ 3ਡੀ ਪ੍ਰਿੰਟਿੰਗ ਨਾਲ ਢੁਲਾਈ ਦੀ ਜ਼ਿਆਦਾ ਲੋੜ ਖਤਮ ਹੋ ਜਾਵੇਗੀ।
ਹੁਣ ਕਿਤੇ ਵੀ ਰੀਲ ਦੇਖਣ ਨੂੰ ਨਹੀਂ ਮਿਲੇਗੀ, ਅਫਰੀਕਾ ਹੋਵੇ ਜਾਂ ਭਾਰਤ, ਇਸੇ ਤਰ੍ਹਾਂ ਦਾ ਦੁਨੀਆ ਭਰ ਦੇ 12000 ਕਰੋੜ ਡਾਲਰ ਦੇ ਉਦਯੋਗ ਵਿੱਚ ਹੋਣ ਵਾਲਾ ਹੈ।
ਇਸ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਨੇ ਕਿਹਾ ਕਿ ਪਿਛਲੇ 30 ਸਾਲਾਂ ਵਿੱਚ ਫੋਟੋਗਰਾਫੀ ਵਿੱਚ ਦਿਲਚਸਪ ਬਦਲਾਅ ਹੋਏ ਹਨ। ਪਹਿਲਾਂ ਫੋਟੋ ਖਿੱਚ ਕੇ ਲੈਬ ਵਿੱਚ ਜਾਂਦੀ ਅਤੇ ਉੱਥੋਂ ਪ੍ਰਿੰਟ ਬਣ ਕੇ ਆਉਂਦਾ ਸੀ।
ਸ਼ੇਨ ਵਾਲ ਕਰੀਬ ਇਕ ਦਹਾਕਾ ਪਹਿਲਾਂ ਐੱਚ ਪੀ ਵਿੱਚ ਸ਼ਾਮਿਲ ਹੋਏ ਸਨ, ਉਹ ਕੰਪਨੀ ਦੀ ਤਕਨੀਕੀ ਦਿੱਖ ਤੇ ਰਣਨੀਤੀ ਸੰਭਾਲਦੇ ਹਨ। ਉਨ੍ਹਾਂ ਮੁਤਾਬਕ ਮਸ਼ੀਨਾਂ ਇੰਨੀਆਂ ਸਮਾਰਟ ਹੋ ਚੁੱਕੀਆਂ ਹਨ ਕਿ ਉਹ ਗਲਤੀ ਦਾ ਅਨੁਮਾਨ ਲਾ ਸਕਦੀਆਂ ਹੈ।
ਵਾਲ ਨੇ ਇੱਥੇ ਐੱਚ ਪੀ ਰਿਇਨਵੈਂਟਟ ਪਾਰਟਨਰ ਫੋਰਮ ਵਿੱਚ ਕਿਹਾ ਕਿ ਕਈ ਲੋਕ ਅਜਿਹਾ ਹੋਣ ਤੋਂ ਡਰ ਰਹੇ ਹਨ, ਪਰ ਉਚਿਤ ਸਾਵਧਾਨੀ ਨਾਲ ਕੀਤੇ ਇਸ ਬਦਲਾਅ ਨਾਲ ਹਰ ਕਿਸੇ ਨੂੰ ਲਾਭ ਹੋਵੇਗਾ, ਚਾਹੇ ਉਹ ਉਸਾਰੀ ਹੋਵੇ, ਸਿਹਤ ਹੋਵੇ। ਸਮਾਰਟ ਰੋਬੋਟ ਵਿਕਸਿਤ ਹੋਣ ਨਾਲ ਹਰ ਕਿਸੇ ਦਾ ਲਾਭ ਹੋਵੇਗਾ।
ਉਨ੍ਹਾਂ ਅਨੁਸਾਰ ਪਹਿਲਾਂ ਹੀ ਵੱਡੇ ਪੈਮਾਨੇ ਉੱਤੇ ਡਾਟਾ ਫਰਮ ਹਨ, ਜੋ ਵੱਡੀ ਗਿਣਤੀ ਵਿੱਚ ਡਾਟਾ ਇਸਤੇਮਾਲ ਕਰ ਰਹੇ ਹਨ ਅਤੇ ਇੱਥੇ ਜਾਂਚ ਕੇਂਦਰ ਅਤੇ ਕੰਪਨੀਆਂ ਹਨ, ਜਿੱਥੇ ਮਸ਼ੀਨਾਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਸਾਡੇ ਨੇੜੇ ਦੀਆਂ ਚੀਜ਼ਾਂ ਦੇ ਪ੍ਰਬੰਧ ਲਈ ਡਾਟਾ ਦਾ ਇਸਤੇਮਾਲ ਕਿਵੇਂ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਏ ਆਈ ਭਾਰੀ ਮਾਤਰਾ ਵਿੱਚ ਡਾਟਾ ਦਾ ਪ੍ਰਬੰਧ ਕਰਦਾ ਹੈ ਅਤੇ ਫ਼ੈਸਲਾ ਲੈਣ ਲਈ ਪੈਟਰਨ ਨੂੰ ਦੇਖ ਸਕਦਾ ਹੈ।
ਸ਼ਿਕਾਗੋ- ਅਮਰੀਕਾ ਦੇ ਸ਼ਿਕਾਗੋ ਵਿੱਚ ਵਿਗਿਆਨੀਆਂ ਨੇ ਨਕਲੀ ਸਿਆਣਪ ਬਾਰੇ ਚਰਚਾ ਵਿੱਚ ਆਸ ਜਤਾਈ ਹੈ ਕਿ ਸਾਲ 2029 ਤੱਕ ਰੋਬੋਟ ਮਨੁੱਖ ਤੋਂ ਜ਼ਿਆਦਾ ਸਮਾਰਟ ਹੋ ਜਾਣਗੇ। ਵਿਗਿਆਨੀਆਂ ਨੇ ਇਸ ਤੋਂ ਪਹਿਲਾਂ 2040 ਤੱਕ ਮਨੁੱਖ ਤੋਂ ਰੋਬੋਟ ਦੇ ਜ਼ਿਆਦਾ ਸਮਾਰਟ ਹੋਣ ਦਾ ਅਨੁਮਾਨ ਲਾਇਆ ਸੀ।