ਮਲੇਸ਼ੀਆ ਦੇ ਸਕੂਲ 'ਚ ਅੱਗ ਨਾਲ 22 ਵਿਦਿਆਰਥੀਆਂ ਸਮੇਤ 24 ਦੀ ਮੌਤ
ਕੁਆਲਾਲੰਪੁਰ : ਮਲੇਸ਼ੀਆ ਦੇ ਇਕ ਘਰੇਲੂ ਧਾਰਮਿਕ ਸਕੂਲ 'ਚ ਅੱਗ ਲੱਗਣ ਨਾਲ 22 ਵਿਦਿਆਰਥੀਆਂ ਸਮੇਤ 24 ਲੋਕਾਂ ਦੀ ਮੌਤ ਹੋ ਗਈ।
Download ABP Live App and Watch All Latest Videos
View In Appਮਲੇਸ਼ੀਆਈ ਫਾਇਰ ਬਿ੫ਗੇਡ ਦੇ ਅਧਿਕਾਰੀਆਂ ਮੁਤਾਬਿਕ ਪਿਛਲੇ ਦੋ ਦਹਾਕਿਆਂ 'ਚ ਅੱਗ ਲੱਗਣ ਦੀ ਇਹ ਸਭ ਤੋਂ ਖ਼ਤਰਨਾਕ ਤੇ ਦਰਦਨਾਕ ਘਟਨਾ ਹੈ।
ਮੌਕੇ 'ਤੇ ਮੌਜੂਦ ਫਾਇਰ ਬਿ੫ਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਦੀ ਪਹਿਲੀ ਲਪਟ ਬੈੱਡਰੂਮ 'ਚ ਨਜ਼ਰ ਆਈ ਮੀਡੀਆ ਰਿਪੋਰਟ ਮੁਤਾਬਿਕ ਫਾਇਰ ਬ੍ਰਿਗੇਡ ਵਿਭਾਗ ਨੇ ਗ਼ੈਰ ਰਜਿਸਟਰਡ ਤੇ ਨਿੱਜੀ ਧਾਰਮਿਕ ਸਕੂਲ (ਤਾਹਫਿਜ) 'ਚ ਅੱਗ ਨਾਲ ਨਜਿੱਠਣ ਦੀ ਵਿਵਸਥਾ 'ਤੇ ਪਹਿਲਾਂ ਹੀ ਚਿੰਤਾ ਪ੫ਗਟਾਈ ਸੀ।
ਦੇਸ਼ ਭਰ 'ਚ ਫੈਲੇ ਇਨ੍ਹਾਂ ਸਕੂਲਾਂ 'ਚ ਸਾਲ 2015 ਤੋਂ ਹੁਣ ਤਕ ਅੱਗ ਲੱਗਣ ਦੀਆਂ 211 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਦੇਸ਼ 'ਚ 500 ਤੋਂ ਜ਼ਿਆਦਾ ਤਾਹਫਿਜ਼ ਸਕੂਲ ਹਨ
ਮਲੇਸ਼ੀਆ ਦੇ ਮੰਤਰੀ ਤੇਂਗਕੂ ਅਦਨਾਨ ਤੇਂਗਕੂ ਮਾਨਸਰ ਨੇ ਦੱਸਿਆ ਕਿ ਬੱਚਿਆਂ ਨੇ ਬਾਹਰ ਨਿਕਲਣ ਦੀ ਪੂੁਰੀ ਕੋਸ਼ਿਸ਼ ਕੀਤੀ ਸੀ, ਪਰ ਲੋਹੇ ਦੀ ਗ੍ਰਿਲ ਹੋਣ ਕਾਰਨ ਉਹ ਭੱਜ ਨਹੀਂ ਸਕੇ।
ਮੱਧ ਕੁਆਲਾਲੰਪੁਰ 'ਚ ਸਥਿਤ ਤਾਹਫਿਜ਼ ਦਾਰੂਲ ਕੁਰਾਨ ਇੱਫਾਕੀਆ ਸਕੂਲ 'ਚ ਵੀਰਵਾਰ ਤੜਕੇ ਅੱਗ ਲੱਗ ਗਈ ਸੀ। ਅਧਿਕਾਰੀਆਂ ਨੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਸ਼ੱਕ ਪ੍ਰਗਟਾਇਆ ਹੈ।
ਕੁਆਲਾਲੰਪੁਰ ਦੇ ਪੁਲਿਸ ਮੁਖੀ ਅਮਰ ਸਿੰਘ ਨੇ ਦੱਸਿਆ ਕਿ ਸਕੂਲ 'ਚ ਸਿਰਫ਼ ਇਕ ਹੀ ਦਰਵਾਜ਼ਾ ਹੋਣ ਕਾਰਨ ਵਿਦਿਆਰਥੀ ਖ਼ੁਦ ਨੂੰ ਬਚਾ ਨਾ ਸਕੇ।
ਉਨ੍ਹਾਂ ਦੱਸਿਆ ਕਿ ਦੋ ਮੰਜ਼ਲੀ ਇਮਾਰਤ ਦੇ ਉੱਪਰੀ ਤਲ 'ਤੇ ਅੱਗ ਲੱਗੀ ਸੀ। ਘਟਨਾ ਤੋਂ ਕੁਝ ਮਿੰਟ ਬਾਅਦ ਹੀ ਅੰਦਰ ਪਹੁੰਚੇ ਫਾਇਰ ਬਿ੫ਗੇਡ ਦੇ ਦਸਤੇ ਨੇ ਅੱਗ 'ਤੇ ਇਕ ਘੰਟੇ ਅੰਦਰ ਕਾਬੂ ਪਾ ਲਿਆ ਸੀ।
- - - - - - - - - Advertisement - - - - - - - - -