ਨਵੀਂ ਦਿੱਲੀ: 4 ਸਾਲਾ ਅਨਾਹਿਤਾ ਹਸ਼ਮਜ਼ਾਦੇਹ ਨੂੰ ਦੁਨੀਆ ਦੀ ਸਭ ਤੋਂ ਪਿਆਰੀ ਬੱਚੀ ਕਿਹਾ ਜਾਂਦਾ ਹੈ। ਉਸ ਦੀ ਮਾਂ ਮਰੀਅਮ ਨੇ ਉਸ ਦੀ ਪਹਿਲੀ ਫੋਟੋ ਨੂੰ 2018 ‘ਚ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਅਨਾਹਿਤਾ ਦੀਆਂ ਫੋਟੋਆਂ ਵਾਇਰਲ ਹੋਣ ਲੱਗੀਆਂ। ਉਸ ਦੇ ਨਾਂ ਨਾਲ ਇੰਸਟਾਗ੍ਰਾਮ ‘ਤੇ ਬਹੁਤ ਸਾਰੇ ਅਕਾਉਂਟ ਹਨ। ਉਸ ਦੇ ਅਧਿਕਾਰਤ ਖਾਤੇ ਵਿੱਚ 9 ਲੱਖ 84 ਹਜ਼ਾਰ ਤੋਂ ਵੱਧ ਫੌਲੋਅਰਜ਼ ਹਨ।




ਸੋਸ਼ਲ ਮੀਡੀਆ 'ਤੇ ਝੂਠੇ ਦਾਅਵੇ ਕਰਨ ਵਾਲੇ ਲੋਕਾਂ ਨੇ ਵੀ ਇਸ ਲੜਕੀ ਨੂੰ ਨਹੀਂ ਛੱਡਿਆ ਤੇ ਅਨਾਹਿਤਾ ਨੂੰ ਕੋਰੋਨਵਾਇਰਸ ਹੋਣ ਦਾ ਮੈਸੇਜ ਵਾਇਰਲ ਕਰ ਦਿੱਤਾ। ਇਸ ਤੋਂ ਬਾਅਦ ਅਨਾਹਿਤਾ ਦੇ ਇੰਸਟਾਗ੍ਰਾਮ ਅਕਾਉਂਟ ‘ਤੇ ਉਸ ਦੇ ਫੈਨਸ ਚਿੰਤਤ ਹੋ ਗਏ ਤੇ ਪੁੱਛਣ ਲੱਗੇ ਕਿ ਕੀ ਉਹ ਠੀਕ ਹੈ? ਉਸ ਦੀ ਮਾਂ ਮਰੀਅਮ ਨੇ ਜਵਾਬ ਦਿੱਤਾ ਕਿ ਉਹ ਤੰਦਰੁਸਤ ਹੈ। ਇਸ ਤੋਂ ਬਾਅਦ, ਬੱਚੀ ਦੀ ਫੋਟੋ ਸਾਂਝੀ ਕਰਦਿਆਂ ਉਸ ਨੇ ਇਹ ਵੀ ਲਿਖਿਆ ਕਿ ਉਹ ਸਿਹਤਮੰਦ ਤੇ ਸੁਰੱਖਿਅਤ ਹੈ। ਇੰਸਟਾਗ੍ਰਾਮ ਅਕਾਉਂਟ 'ਤੇ ਅਨਾਹਿਤਾ ਦੀਆਂ ਸਾਰੀਆਂ ਫੋਟੋਆਂ ਸ਼ੇਅਰ ਕੀਤੀਆਂ ਗਈਆਂ ਹਨ।

ਅਨਾਹਿਤਾ ਇਰਾਨ ਦੇ ਸਫਾਨ ‘ਚ ਰਹਿੰਦੀ ਹੈ। ਉਸ ਦੀ ਬਹੁਤ ਹੀ ਆਕਰਸ਼ਕ ਮੁਸਕੁਰਾਹਟ, ਨੀਲੀਆਂ ਅੱਖਾਂ ਤੇ ਸੁੰਦਰ ਚਿਹਰੇ ਕਰਕੇ ਉਸ ਨੂੰ ਦੁਨੀਆ ਦੀ ਸਭ ਤੋਂ ਪਿਆਰੀ ਬੱਚੀ ਕਿਹਾ ਜਾਂਦਾ ਹੈ। ਉਸ ਦਾ ਜਨਮ 10 ਜਨਵਰੀ 2016 ਨੂੰ ਹੋਇਆ ਸੀ।, ਉਸ ਦੀ ਮਾਂ ਮਰੀਅਮ ਨੇ ਉਸ ਦੀ ਪਹਿਲੀ ਫੋਟੋ 2018 ‘ਚ ਪਹਿਲੀ ਵਾਰ ਇੰਟਰਨੈਟ ‘ਤੇ ਪਾਈ ਸੀ।



ਇਸ ਤੋਂ ਬਾਅਦ ਉਹ ਇੰਸਟਾਗ੍ਰਾਮ ‘ਤੇ ਨਿਯਮਤ ਤੌਰ ‘ਤੇ ਆਪਣੀ ਧੀ ਦਾ ਫੋਟੋ-ਵੀਡੀਓ ਸ਼ੇਅਰ ਕਰਦੀ ਹੈ। ਫੋਟੋ ‘ਤੇ ਲਾਈਕ ਤੇ ਕੁਮੈਂਟ ਨੇ ਉਸ ਨੂੰ ਇੰਟਰਨੈੱਟ ਸੈਨਸੇਸ਼ਨ ਬਣਾ ਦਿੱਤਾ। ਪਿਛਲੇ ਸਾਲ ਲੱਦਾਖ ਤੋਂ ਸੰਸਦ ਮੈਂਬਰ, ਜਮਯਾਂਗ ਸਰਿੰਗ ਨਾਮਗਿਆਲ ਨੇ ਆਪਣੇ ਅਧਿਕਾਰਤ ਅਕਾਉਂਟ ਤੋਂ ਅਨਾਹਿਤਾ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, "ਇਹ ਸਭ ਤੋਂ ਪਿਆਰੀ ਚੀਜ਼ ਹੈ ਜਿਸ ਨੂੰ ਮੈਂ ਅੱਜ ਇੰਟਰਨੈਟ ‘ਤੇ ਵੇਖਿਆ।" ਬਹੁਤ ਸਾਰੇ ਭਾਰਤੀ ਯੂਜ਼ਰਸ ਅਨਾਹਿਤਾ ਦੀ ਤੁਲਨਾ ਪ੍ਰੀਤੀ ਜ਼ਿੰਟਾ ਨਾਲ ਕਰਦੇ ਹਨ।