ਚੰਡੀਗੜ੍ਹ: ਬੀਤੇ ਦਿਨ ਪਟਿਆਲਾ ਦੀ ਸਬਜ਼ੀ ਮੰਡੀ ਦੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਕਰਫਿਊ ‘ਚ ਸਬਜ਼ੀ ਮੰਡੀ ਨੇੜੇ ਪੁਛਗਿੱਛ ਕਰਨ ‘ਤੇ ਨਿਹੰਗਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ ਤੇ ਏਐਸਆਈ ਹਰਜੀਤ ਸਿੰਘ ਦਾ ਗੁੱਟ ਤਲਵਾਰ ਨਾਲ ਵੱਢ ਦਿੱਤਾ ਸੀ। ਇਸ ਤੋਂ ਬਾਅਦ ਏਐਸਆਈ ਨੂੰ ਚੰਡੀਗੜ੍ਹ ਪੀਜੀਆਈ ਦਾਖਲ ਕੀਤਾ ਗਿਆ। ਜਿੱਥੇ ਏਐਸਆਈ ਦੇ ਹੱਥ ਦੀ ਸਰਜਰੀ ਕਾਮਯਾਬ ਰਹੀ। ਇਹ ਆਪ੍ਰੇਸ਼ਨ ਅੱਠ ਘੰਟੇ ਤੱਕ ਚੱਲਿਆ। ਏਐਸਆਈ ਨੂੰ ਸਵੇਰੇ 7:45 ਵਜੇ ਪੀਜੀਆਈ ਦੇ ਐਡਵਾਂਸਡ ਟਰੌਮਾ ਸੈਂਟਰ ਵਿੱਚ ਸਰਜਰੀ ਲਈ ਲਿਜਾਇਆ ਗਿਆ।
ਇਸ ਦੌਰਾਨ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨਾਲ ਗੱਲਬਾਤ ਕਰਨ ਤੋਂ ਬਾਅਦ ਏਐਸਆਈ ਦੇ ਇਲਾਜ ਲਈ ਐਡਵਾਂਸ ਟਰਾਮਾ ਸੈਂਟਰ ਵਿੱਚ ਸੈਟਲਮੈਂਟ ਬਾਰੇ ਜਾਣਕਾਰੀ ਦਿੱਤੀ। ਪੀਜੀਆਈ ਚੰਡੀਗੜ੍ਹ ਦੇ ਸੀਨੀਅਰ ਡਾਕਟਰਾਂ ਦੇ ਇਲਾਜ ਰਾਹੀਂ ਇਸ ਏਐਸਆਈ ਦਾ ਹੱਥ ਫਿਰ ਤੋਂ ਪਲਾਸਟਿਕ ਸਰਜਰੀ ਰਾਹੀਂ 7 ਘੰਟਿਆਂ ਤੇ 50 ਮਿੰਟ ਦੇ ਅੰਦਰ ਲਾ ਦਿੱਤਾ ਗਿਆ। ਡਾਕਟਰਾਂ ਮੁਤਾਬਕ, ਫਿਲਹਾਲ ਏਐਸਆਈ ਦਾ ਹੱਥ ਠੀਕ ਹੈ, ਪਰ ਇਸ ਦੀ ਰਿਕਵਰੀ ‘ਚ ਕੁਝ ਸਮਾਂ ਲੱਗੇਗਾ।
ਪੀਜੀਆਈ ਦੇ ਸੀਨੀਅਰ ਡਾਕਟਰਾਂ ਨੇ ਪੰਜਾਬ ਪੁਲਿਸ ਦੇ ਏਐਸਆਈ ਦੇ ਹੱਥਾਂ ਦੀਆਂ ਨਾੜੀਆਂ ਤੇ ਹੱਡੀਆਂ ਨੂੰ ਥ੍ਰੋ ਦੇ ਵਾਈਰ ਤੇ ਪਲਾਸਟਿਕ ਸਰਤਰੀ ਦੀ ਮਦਦ ਨਾਲ ਮੁੜ ਸ਼ਾਮਲ ਹੋਏ। ਪੀਜੀਆਈ ਦੇ ਸੀਨੀਅਰ ਡਾਕਟਰਾਂ ਦੀ ਟੀਮ ਨੇ ਸਵੇਰੇ 10 ਵਜੇ ਤੋਂ ਏਐਸਆਈ ਦੇ ਹੱਥ ਦਾ ਆਪ੍ਰੇਸ਼ਨ ਸ਼ੁਰੂ ਕੀਤਾ, ਜਿਸ ਦੇ ਬਾਅਦ ਏਐਸਆਈ ਦੇ ਸਫਲ ਆਪ੍ਰੇਸ਼ਨ ਤੋਂ ਬਾਅਦ ਹੱਥ ਦੁਬਾਰਾ ਜੁੜ ਗਿਆ।
ਪੀਜੀਆਈ ਦੇ ਡਾਕਟਰਾਂ ਨੇ ਸੱਤ ਘੰਟੇ ਸਰਜਰੀ ਕਰਕੇ ਜੋੜਿਆ ਥਾਣੇਦਾਰ ਦਾ ਹੱਥ, ਨਿਹੰਗ ਨੇ ਤਲਵਾਰ ਨਾਲ ਵੱਢਿਆ ਸੀ ਗੁੱਟ
ਏਬੀਪੀ ਸਾਂਝਾ
Updated at:
13 Apr 2020 10:45 AM (IST)
ਬੀਤੇ ਦਿਨ ਪਟਿਆਲਾ ਦੀ ਸਬਜ਼ੀ ਮੰਡੀ ਦੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਕਰਫਿਊ ‘ਚ ਸਬਜ਼ੀ ਮੰਡੀ ਨੇੜੇ ਪੁਛਗਿੱਛ ਕਰਨ ‘ਤੇ ਨਿਹੰਗਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ ਤੇ ਏਐਸਆਈ ਹਰਜੀਤ ਸਿੰਘ ਦਾ ਗੁੱਟ ਤਲਵਾਰ ਨਾਲ ਵੱਢ ਦਿੱਤਾ ਸੀ।
- - - - - - - - - Advertisement - - - - - - - - -