ਨਵੀਂ ਦਿੱਲੀ: ਦੇਸ਼ ਵਿੱਚ ਲੌਕਡਾਊਨ ਖਤਮ ਹੋਣ ਵਿੱਚ ਹੁਣ ਸਿਰਫ ਇੱਕ ਦਿਨ ਬਾਕੀ ਹੈ। ਹੁਣ ਤੱਕ 8447 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਸ ਦੇ ਨਾਲ ਹੀ 273 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 765 ਮਰੀਜ਼ ਠੀਕ ਹੋ ਚੁੱਕੇ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ। ਦੇਸ਼ ਭਰ ਵਿੱਚ ਲਗਭਗ 90 ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ।

ਕਿਸ ਸੂਬੇ ਵਿੱਚ ਕਿੰਨੇ ਲੋਕਾਂ ਦੀ ਮੌਤ?

ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ ਹੁਣ ਤੱਕ 127, ਮੱਧ ਪ੍ਰਦੇਸ਼ ਵਿੱਚ 36, ਗੁਜਰਾਤ ਵਿੱਚ 22, ਦਿੱਲੀ ਵਿੱਚ 19, ਪੰਜਾਬ ਵਿੱਚ 11, ਤਾਮਿਲਨਾਡੂ ਵਿੱਚ 10, ਤੇਲੰਗਾਨਾ ਵਿੱਚ 9, ਕਰਨਾਟਕ ਵਿੱਚ 6, ਆਂਧਰਾ ਪ੍ਰਦੇਸ਼ ਵਿੱਚ 6, ਉੱਤਰ ਪ੍ਰਦੇਸ਼ ਵਿੱਚ 5, ਪੱਛਮ ਬੰਗਾਲ ਵਿਚ 5 ਮੌਤਾਂ ਵਿੱਚ ਹਨ। ਜੰਮੂ ਅਤੇ ਕਸ਼ਮੀਰ ਵਿਚ 4, ਹਰਿਆਣਾ ਵਿਚ 3, ਕੇਰਲ ਵਿਚ 2, ਓਡੀਸ਼ਾ, ਝਾਰਖੰਡ, ਹਿਮਾਚਲ ਪ੍ਰਦੇਸ਼, ਬਿਹਾਰ ਅਤੇ ਅਸਾਮ ਵਿਚ 1-1 ਮੌਤਾਂ ਹੋਈਆਂ।

ਦੇਖੋ ਸੂਬਿਆਂ ਦੇ ਅੰਕੜੇ:



8356 ਮਰੀਜ਼ਾਂ ਵਿਚੋਂ ਸਿਰਫ 1671 ਮਰੀਜ਼ਾਂ ਲਈ ਬੈੱਡ ਦੀ ਜ਼ਰੂਰਤ:

ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 8356 ਮਰੀਜ਼ਾਂ ਵਿਚੋਂ ਸਿਰਫ 1671 ਮਰੀਜ਼ਾਂ ਨੂੰ ਬੈੱਡ ਦੀ ਜ਼ਰੂਰਤ ਹੈ। 29 ਮਾਰਚ ਨੂੰ ਕੁੱਲ 979 ਮਰੀਜ਼ਾਂ ਵਿੱਚੋਂ 196 ਮਰੀਜ਼ਾਂ ਨੂੰ ਕ੍ਰਿਟਿਕਲ ਕੇਅਰ ਜਾਨ ਬੈੱਡ ਦੀ ਲੋੜ ਸੀ। ਅੱਜ 1611 ਬਿਸਤਰੇ ਦੀ ਜ਼ਰੂਰਤ ਦੇ ਸਾਹਮਣੇ 601 ਹਸਪਤਾਲਾਂ ਵਿੱਚ 105980 ਬਿਸਤਰੇ ਉਪਲਬਧ ਹਨ। ਮੰਤਰਾਲੇ ਨੇ ਕਿਹਾ ਕਿ ਅਸੀਂ ਦੇਸ਼ ‘ਚ ਕੋਵਿਡ -19 ਦੇ ਟੈਸਟ ਕਰਨ ਦੀ ਸਮਰੱਥਾ ਵਧਾਉਣ ਦੀ ਲੋੜ 'ਤੇ ਨਿਰੰਤਰ ਜ਼ੋਰ ਦੇ ਰਹੇ ਹਾਂ, ਤਾਂ ਜੋ ਕੋਰੋਨਾਵਾਇਰਸ ਨੂੰ ਖਤਮ ਕਰਨ ਲਈ ਜਲਦ ਤੋਂ ਜਲਦ ਆਖ਼ਰੀ ਲਾਗ ਵਾਲੇ ਵਿਅਕਤੀ ਤੱਕ ਪਹੁੰਚਣਾ ਸੰਭਵ ਹੋ ਸਕੇ।

ਹੁਣ ਤੱਕ 1,86,906 ਟੈਸਟ ਕੀਤੇ ਗਏ:

ਮੰਤਰਾਲੇ ਨੇ ਅਮਰੀਕਾ, ਇਟਲੀ ਅਤੇ ਫਰਾਂਸ ਸਣੇ ਹੋਰਨਾਂ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਵਿਚ ਕੋਰੋਨਾਵਾਇਰਸ ਦੀ ਸਥਿਤੀ ਨੂੰ ਕਾਬੂ 'ਚ ਦਸਦਿਆਂ ਕਿਹਾ ਕਿ ਦੇਸ਼ ਵਿਚ ਕੁੱਲ ਮਰੀਜ਼ਾਂ ਵਿਚੋਂ 80 ਪ੍ਰਤੀਸ਼ਤ ਤੋਂ ਜ਼ਿਆਦਾ ਆਮ ਲੱਛਣ ਹੁੰਦੇ ਹਨ। ਆਈਸੀਐਮਆਰ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਜਾਂਚ ਲਈ ਹੁਣ ਤੱਕ 1,86,906 ਟੈਸਟ ਕੀਤੇ ਜਾ ਚੁੱਕੇ ਹਨ।