Russian men changing gender to ‘avoid’ Ukraine war draft: ਦੇਸ਼ ਲਈ ਜਾਨ ਦੇਣ ਦਾ ਜਜ਼ਬਾ ਵੱਖਰਾ ਹੈ। ਉਹ ਲੋਕ ਵੱਖਰੀ ਮਿੱਟੀ ਦੇ ਬਣੇ ਹੁੰਦੇ ਹਨ ਜੋ ਮਾਤ ਭੂਮੀ ਦੀ ਰਾਖੀ ਲਈ ਮਰ ਮਿਟਣ ਦਾ ਸੁਪਨਾ ਲੈ ਕੇ ਫੌਜ ਵਿੱਚ ਭਰਤੀ ਹੁੰਦੇ ਹਨ। ਦੇਸ਼ ਭਗਤੀ ਦੀ ਇਸ ਤੋਂ ਵਧੀਆ ਮਿਸਾਲ ਹੋਰ ਕੀ ਹੋ ਸਕਦੀ ਹੈ। ਅਜਿਹੀਆਂ ਗੱਲਾਂ ਤੋਂ ਇਲਾਵਾ ਨਿਊਕਲੀਅਰ ਪਾਵਰ ਰੂਸ ਦੇ ਨੌਜਵਾਨ ਫੌਜ ਵਿਚ ਜਾਣ ਤੋਂ ਬਚਣ ਲਈ ਆਪਣਾ ਲਿੰਗ ਬਦਲਾਅ (Russian men changing gender) ਰਹੇ ਹਨ।
ਰੂਸ ਨੇ ਨੌਜਵਾਨਾਂ ਲਈ ਫੌਜ 'ਚ ਭਰਤੀ ਕੀਤੀ ਲਾਜ਼ਮੀ
'ਟੈਲੀਗ੍ਰਾਫ ਯੂਕੇ' ਦੀ ਰਿਪੋਰਟ ਮੁਤਾਬਕ ਫੌਜੀਆਂ ਦੀ ਕਮੀ ਦਾ ਸਾਹਮਣਾ ਕਰ ਰਹੇ ਰੂਸ ਨੇ ਨੌਜਵਾਨਾਂ ਲਈ ਫੌਜ 'ਚ ਭਰਤੀ ਲਾਜ਼ਮੀ ਕਰ ਦਿੱਤੀ ਹੈ ਪਰ ਇਸ ਜੰਗ ਨੂੰ ਲੈ ਕੇ ਰੂਸੀ ਨੌਜਵਾਨਾਂ ਦੇ ਦਿਲਾਂ-ਦਿਮਾਗ਼ਾਂ ਵਿਚ ਦਹਿਸ਼ਤ ਦਾ ਅਜਿਹਾ ਮਾਹੌਲ ਹੈ ਕਿ ਉਨ੍ਹਾਂ ਨੇ ਵੱਡੇ ਪੱਧਰ 'ਤੇ ਲਿੰਗ ਪਰਿਵਰਤਨ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਕੁਝ ਹੋਰ ਰਿਪੋਰਟਾਂ ਦੇ ਅਨੁਸਾਰ, ਰੂਸੀ ਫੌਜ ਨੇ ਯੂਕਰੇਨ ਵਿੱਚ ਵੱਡੇ ਪੱਧਰ 'ਤੇ ਆਪਣੇ ਸੈਨਿਕਾਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਵਿਚੋਂ ਬਹੁਤ ਸਾਰੇ ਅਜਿਹੇ ਹਨ ਜੋ ਇੰਨੇ ਬੁਰੀ ਤਰ੍ਹਾਂ ਜ਼ਖਮੀ ਹਨ ਕਿ ਉਹ ਜੰਗ ਦੇ ਮੈਦਾਨ ਵਿਚ ਨਹੀਂ ਜਾ ਸਕਦੇ। ਯੂਕਰੇਨ ਵੀ ਲਗਾਤਾਰ ਦਾਅਵਾ ਕਰ ਰਿਹਾ ਹੈ ਕਿ ਹੁਣ ਤੱਕ ਰੂਸ ਦੇ 1.93 ਲੱਖ ਸੈਨਿਕ ਮਾਰੇ ਜਾ ਚੁੱਕੇ ਹਨ।
ਅਜਿਹੇ ਦਾਅਵਿਆਂ ਅਤੇ ਖ਼ਬਰਾਂ ਦੇ ਵਿਚਕਾਰ, ਰੂਸ ਦੇਸ਼ ਦੇ ਨੌਜਵਾਨਾਂ ਨੂੰ ਜਲਦੀ ਤੋਂ ਜਲਦੀ ਸਿਖਲਾਈ ਦੇ ਕੇ ਸਿੱਧੇ ਯੁੱਧ ਦੇ ਮੈਦਾਨ ਵਿੱਚ ਲੈ ਜਾਣਾ ਚਾਹੁੰਦਾ ਹੈ, ਪਰ ਰੂਸੀ ਨੌਜਵਾਨ ਫੌਜ ਵਿੱਚ ਭਰਤੀ ਹੋਣ ਤੋਂ ਬਚਣ ਲਈ ਨਵੇਂ ਤਰੀਕੇ ਲੱਭ ਰਹੇ ਹਨ। ਪੱਛਮੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਲਗਭਗ 15 ਮਹੀਨਿਆਂ ਤੋਂ ਯੂਕਰੇਨ ਨਾਲ ਲੜ ਰਹੀ ਰੂਸੀ ਫੌਜ 'ਚ ਸੈਨਿਕਾਂ ਦੀ ਕਮੀ ਹੈ। ਹੁਣ ਤੱਕ ਅਜਿਹੀ ਸਥਿਤੀ ਤੋਂ ਬਚਣ ਲਈ ਪੁਤਿਨ ਚੇਚਨੀਆ ਅਤੇ ਹੋਰ ਦੇਸ਼ਾਂ ਵਿੱਚ ਮੌਜੂਦ ਆਪਣੇ ਕਿਰਾਏ ਦੇ ਫੌਜੀਆਂ ਨਾਲ ਕੰਮ ਕਰ ਰਹੇ ਸਨ।
2.5 ਲੱਖ ਨੌਜਵਾਨਾਂ ਦੇ ਲਿੰਗ ਬਦਲਣ ਦੀ ਖ਼ਬਰ
ਪਹਿਲਾਂ ਦੇ ਨਿਯਮਾਂ ਦੇ ਅਨੁਸਾਰ, ਰੂਸ ਵਿੱਚ ਸਿਰਫ ਇੱਕ ਫਾਰਮ ਭਰ ਕੇ ਲਿੰਗ ਤਬਦੀਲੀ ਕੀਤੀ ਜਾ ਸਕਦੀ ਹੈ। ਇਸ ਲਈ ਸਰਜਰੀ ਦੀ ਲੋੜ ਨਹੀਂ ਸੀ। ਹੁਣ ਸਰਕਾਰ ਲਿੰਗ ਪਰਿਵਰਤਨ ਲਈ ਨਿਯਮ ਬੇਹੱਦ ਸਖ਼ਤ ਬਣਾਉਣ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹੈ ਕਿ ਯੂਕਰੇਨ ਯੁੱਧ ਨੂੰ ਲੈ ਕੇ ਬਣਾਏ ਗਏ ਡਰਾਫਟ ਕਾਰਨ ਲਿੰਗ ਪਰਿਵਰਤਨ ਦੇ ਮਾਮਲਿਆਂ 'ਚ ਅਚਾਨਕ ਵਾਧਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਨੌਜਵਾਨ ਪਿਛਲੇ ਸਾਲ ਸਤੰਬਰ 'ਚ ਫੌਜ ਦੇ ਡਰਾਫਟ ਤੋਂ ਪਹਿਲਾਂ ਦੇਸ਼ ਨਹੀਂ ਛੱਡ ਸਕੇ ਸਨ, ਉਨ੍ਹਾਂ ਨੇ ਹੁਣ ਆਪਣਾ ਕੰਮ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਨਿੱਜੀ ਹਸਪਤਾਲਾਂ ਦਾ ਰੁਖ ਕੀਤਾ ਹੈ। ਅਜਿਹੀ ਮੁਹਿੰਮ ਤਹਿਤ 2.5 ਲੱਖ ਤੋਂ ਵੱਧ ਨੌਜਵਾਨਾਂ ਨੇ ਪਹਿਲਾਂ ਹੀ ਆਪਣਾ ਲਿੰਗ ਬਦਲਵਾ ਲਿਆ ਹੈ।