ਹੀਰੇ ‘ਚ ਨਿਕਲਿਆ ਹੀਰਾ, 80 ਕਰੋੜ ਸਾਲ ਪੁਰਾਣਾ, ਲੋਕ ਵੇਖ-ਵੇਖ ਹੋਏ ਹੈਰਾਨ
ਏਬੀਪੀ ਸਾਂਝਾ | 09 Oct 2019 05:55 PM (IST)
ਸਾਈਬੇਰੀਆ ਦੀ ਖਾਣ ‘ਚ ਇੱਕ ਹੀਰੇ ਦੇ ਅੰਦਰ ਇੱਕ ਹੋਰ ਹੀਰਾ ਮਿਲਿਆ। ਇਤਿਹਾਸ ‘ਚ ਇਹ ਕਿੱਸਾ ਪਹਿਲੀ ਵਾਰ ਹੀ ਹੋਇਆ ਹੈ। ਰੂਸ ਦੀ ਇੱਕ ਖਾਣ ਕੰਪਨੀ ਓਲਰੋਸਾ ਪੀਜੇਐਸਸੀ ਨੇ ਸ਼ੁੱਕਰਾਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਨਵੀਂ ਦਿੱਲੀ: ਸਾਈਬੇਰੀਆ ਦੀ ਖਾਣ ‘ਚ ਇੱਕ ਹੀਰੇ ਦੇ ਅੰਦਰ ਇੱਕ ਹੋਰ ਹੀਰਾ ਮਿਲਿਆ। ਇਤਿਹਾਸ ‘ਚ ਇਹ ਕਿੱਸਾ ਪਹਿਲੀ ਵਾਰ ਹੀ ਹੋਇਆ ਹੈ। ਰੂਸ ਦੀ ਇੱਕ ਖਾਣ ਕੰਪਨੀ ਓਲਰੋਸਾ ਪੀਜੇਐਸਸੀ ਨੇ ਸ਼ੁੱਕਰਾਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਓਲਰੋਸਾ ਨੇ ਇੱਕ ਬਿਆਨ ‘ਚ ਕਿਹਾ ਕਿ ਹੀਰਾ 80 ਕਰੋੜ ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੋ ਸਕਦਾ ਹੈ। ਨਿਊਜ਼ ਏਜੰਸੀ ਏਫੇ ਮੁਤਾਬਕ, ਮੈਟ੍ਰੀਓਸ਼ਕਾ ਹੀਰੇ ਦਾ ਵਜ਼ਨ 0.62 ਕ੍ਰੇਟ ਹੈ, ਜਦਕਿ ਇਸ ਦੇ ਅੰਦਰ ਦੇ ਪੱਥਰ ਦਾ ਵਜਨ 0.02 ਕ੍ਰੇਟ ਹੈ। ਓਲਰੋਸਾ ਦੇ ‘ਰਿਸਰਚ ਐਂਡ ਡੇਵਲਪਮੈਂਟ ਜ਼ਿਓਲੋਜੀਕਲ ਇੰਟਰਪ੍ਰਾਈਜ’ ਦੇ ਉਪ ਨਿਰਦੇਸ਼ਨ ਓਲੇਗ ਕੋਵਲਚੁਕ ਨੇ ਕਿਹਾ, “ਜਿੱਥੇ ਤਕ ਅਸੀਂ ਜਾਣਦੇ ਹਾਂ, ਗਲੋਬਲ ਹੀਰੇ ਦੇ ਖਨਨ ਦੇ ਇਤਿਹਾਸ ‘ਚ ਅਜੇ ਤਕ ਇਸ ਤਰ੍ਹਾਂ ਦਾ ਹੀਰਾ ਨਹੀਂ ਮਿਲਿਆ। ਇਹ ਅਸਲ ‘ਚ ਕੁਦਰਤ ਦੀ ਅਨੌਖੀ ਰਚਨਾ ਹੈ।” ਹੀਰਾ ਸਾਇਬੇਰਿਆਈ ਖੇਤਰ ਯਕੁਸ਼ਿਆ ਦੇ ਨਿਊਰਬਾ ਖਦਾਨ ਤੋਂ ਨਿਕਲਿਆ, ਪਰ ਯਾਕੁਤਸਕ ਡਾਈਮੰਡ ਟ੍ਰੈਡ ਇੰਟਰਪ੍ਰਾਈਸ ਨੇ ਕੱਢਿਆ, ਜਿਨ੍ਹਾਂ ਨੇ ਕੀਮਤੀ ਪੱਥਰ ਦੀ ਖੋਜ ਕੀਤੀ ਅਤੇ ਵਿਸ਼ਲੇਸ਼ਣ ਦੇ ਲਈ ਰਿਸਰਚ ਐਂਡ ਡੇਵਲਪਮੈਂਟ ਜਿਓਲੋਜਿਕਲ ਐਂਟਰਪ੍ਰਾਈਜ਼ ਨੂੰ ਦਿੱਤਾ। ਵਿਗਿਆਨੀਆਂ ਨੇ ਐਕਸ ਰੇ ਮਾਈਕ੍ਰੋਟੋਗ੍ਰਾਫੀ ਦੇ ਨਾਲ ਸਪੇਕਟ੍ਰੋਸਕੋਪੀ ਦੇ ਕਈ ਵੱਖ-ਵੱਖ ਮੇਥਡ ਦਾ ਇਸਤੇਮਾਲ ਕਰਕੇ ਪੱਥਰ ਦੀ ਜਾਂਚ ਕੀਤੀ। ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਕੰਪਨੀ ਦੀ ਯੋਜਨਾ ਅੱਗੇ ਦੇ ਲਈ ਅਮਰੀਕਾ ਦੇ ਜੇਮੋਲਾਜਿਕਲ ਇੰਸਟੀਚਿਊਟ ਨੂੰ ਮੈਟ੍ਰੀਓਸ਼ਕਾ ਹੀਰਾ ਭੇਜਣਾ ਹੈ।