ਨਵੀਂ ਦਿੱਲੀ: ਏਟੀਐਮ ਤੋਂ ਪੈਸੇ ਕਢਵਾਉਣਾ ਹਰ ਰੋਜ਼ ਦੀ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ ਸਾਨੂੰ ਹਰ ਰੋਜ਼ ਇਸ ਦੀ ਜ਼ਰੂਰਤ ਪੈਂਦੀ ਹੈ। ਪਰ ਏਟੀਐਮ ਤੋਂ ਪੈਸੇ ਕਢਵਾਉਣ ਵੇਲੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਏਟੀਐਮ ਵਿੱਚੋਂ ਨਕਦ ਨਹੀਂ ਨਿਕਲਦਾ ਬਲਕਿ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟ ਜਾਂਦੇ ਹਨ। ਅਜਿਹੀ ਸਥਿਤੀ ਵਿਚ ਘਬਰਾਉਣ ਦੀ ਜ਼ਰੂਰਤ ਨਹੀਂ। ਇਸ ਖ਼ਬਰ ਵਿੱਚ ਤੁਹਾਨੂੰ ਦੱਸਾਂਗੇ ਕਿ ਜੇ ਤੁਹਾਡੇ ਨਾਲ ਵੀ ਅਜਿਹਾ ਵਾਪਰ ਜਾਏ ਤਾਂ ਕੀ ਕਰਨਾ ਚਾਹੀਦਾ ਹੈ।




  • ਸਭ ਤੋਂ ਪਹਿਲਾਂ, ਉਸ ਬੈਂਕ ਦੇ ਕਸਟਮਰ ਕੇਅਰ ਨੂੰ ਕਾਲ ਕਰੋ ਜਿਸ ਦੇ ਤੁਸੀਂ ਗਾਹਕ ਹੋ। ਜੇ ਬੈਂਕ ਦਾ ਨੰਬਰ ਪਤਾ ਨਹੀਂ, ਤਾਂ ਆਪਣੇ ਕਾਰਡ ਦੇ ਪਿਛਲੇ ਪਾਸੇ ਵੱਲ ਦੇਖੋ, ਉੱਥੇ ਨੰਬਰ ਦਿਖ ਜਾਏਗਾ। ਇੱਥੇ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ। ਇਸ ਦੇ ਬਾਅਦ, ਬੈਂਕ ਕਾਰਜਕਾਰੀ ਤੁਹਾਨੂੰ ਇੱਕ ਟਰੈਕਿੰਗ ਨੰਬਰ ਦੇਵੇਗਾ। ਅਗਲੇ ਸੱਤ ਕਾਰਜਕਾਰੀ ਦਿਨਾਂ ਅੰਦਰ, ਤੁਹਾਡਾ ਕੱਟਿਆ ਹੋਇਆ ਬੈਲੇਂਸ ਤੁਹਾਡੇ ਖਾਤੇ ਵਿੱਚ ਆ ਵਾਪਸ ਜਾਵੇਗਾ।

  • ਇਸ ਦੇ ਇਲਾਵਾ ਤੁਸੀਂ ਬੈਂਕ ਸ਼ਾਖਾ ਵਿੱਚ ਜਾ ਕੇ ਵੀ ਪਤਾ ਲਾ ਸਕਦੇ ਹੋ। ਬੈਂਕ ਸ਼ਾਖਾ ਵਿੱਚ, ਤੁਸੀਂ ਆਪਣੀ ਸ਼ਿਕਾਇਤ ਉੱਥੋਂ ਦੇ ਬ੍ਰਾਂਚ ਮੈਨੇਜਰ ਕੋਲ ਕਰ ਸਕਦੇ ਹੋ।

  • ਜੇ ਕਸਟਮਰ ਕੇਅਰ ਵਿੱਚ ਤੇ ਬੈਂਕ ਸ਼ਾਖਾ ਵਿੱਚ ਜਾ ਕੇ ਵੀ ਕੋਈ ਹੱਲ ਨਹੀਂ ਮਿਲਦਾ ਤਾਂ ਤੁਹਾਡੇ ਕੋਲ ਇੱਕ ਹੋਰ ਵਿਕਲਪ ਹੈ। ਤੁਸੀਂ ਆਪਣੀ ਸ਼ਿਕਾਇਤ ਲੈ ਕੇ ਆਪਣੀ ਸ਼ਾਖਾ ਦੇ ਬ੍ਰਾਂਚ ਮੈਨੇਜਰ ਨੂੰ ਮਿਲ ਸਕਦੇ ਹੋ। ਉਹ ਜ਼ਰੂਰ ਤੁਹਾਡੀ ਸਹਾਇਤਾ ਕਰੇਗਾ।

  • ਮੰਨ ਲਉ ਇੱਥੇ ਵੀ ਮਦਦ ਨਾ ਮਿਲੇ ਤਾਂ ਤੁਸੀਂ ਬੈਂਕਿੰਗ ਓਮਬਡਜ਼ਮੈਨ ਨੂੰ ਇਸ ਦੀ ਸ਼ਿਕਾਇਤ ਕਰ ਸਕਦੇ ਹੋ।

  • ਇਸ ਦੇ ਇਲਾਵਾ ਆਪਣੀ ਸ਼ਿਕਾਇਤ ਦੇ ਬਾਰੇ ਵਿੱਚ ਭਾਰਤੀ ਰਿਜ਼ਰਵ ਬੈਂਕ ਨੂੰ ਵੀ ਲਿਖਿਆ ਜਾ ਸਕਦਾ ਹੈ।

  • ਹਰ ਥਾਂ ਨਾਕਾਮਯਾਬੀ ਮਿਲਣ 'ਤੇ NCDRC ਜਾਓ। ਇਹ ਗਾਹਕਾਂ ਦੀ ਸ਼ਿਕਾਇਤ ਦੇ ਹੱਲ ਲਈ ਵਿਅਕਤੀ ਅਦਾਲਤ ਹੈ।

  • ਆਖ਼ਰੀ ਵਿਕਲਪ ਅਦਾਲਤ ਦਾ ਬਚਦਾ ਹੈ। ਇੱਥੇ ਸਮੱਸਿਆ ਜ਼ਰੂਰ ਹੱਲ ਹੋ ਜਾਏਗੀ।