ਕਈ ਅਜੀਬ ਚੀਜ਼ਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ। ਅਜਿਹਾ ਹੀ ਇੱਕ ਟਿਕਟੌਕ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਮਹਿਲਾ ਯੂਜਰ ਨੇ ਦੱਸਿਆ ਹੈ ਕਿ ਉਸ ਨੇ ਬੁਆਏ ਫਰੈਂਡ ਨਾਲ ਸਾਥ ਟੁੱਟਣ ਤੋਂ ਬਾਅਦ ਸਦਮੇ ਤੋਂ ਠੀਕ ਹੋਣ ਲਈ ਕੀ ਕੀਤਾ। ਸਾਰਾ ਵਿਲਾਰਡ ਦੀ ਇਹ ਕਹਾਣੀ ਬਹੁਤ ਵਾਇਰਲ ਹੋ ਰਹੀ ਹੈ।
ਸਾਰਾ ਵਿਲਾਰਡ ਨੇ ਦੱਸਿਆ ਹੈ ਕਿ ਕਿਵੇਂ ਉਸ ਨੇ ਟੁੱਟਣ ਤੋਂ ਤਿੰਨ ਮਹੀਨੇ ਬਾਅਦ ਹੀ ਝੂਠਾ ਵਿਆਹ ਕਰਵਾਇਆ ਤੇ ਆਪਣੇ ਬੁਆਏਫ੍ਰੈਂਡ ਤੋਂ ਬਦਲਾ ਲੈਣ ਬਾਰੇ ਸੋਚਿਆ। ਇਸ ਲਈ ਉਸ ਨੇ ਝੂਠੇ ਵਿਆਹ ਕਰਵਾਇਆ ਤੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਅਸਲ ਵਿਆਹ ਹੈ। ਇਨ੍ਹਾਂ ਸਭ ਚੀਜ਼ਾਂ ਨੂੰ ਪੂਰਾ ਕਰਨ ਲਈ, ਉਸ ਨੇ ਨਵਾਂ ਵਿਆਹ ਵਾਲਾ ਜੋੜਾ ਖਰੀਦਿਆ, ਇੱਕ ਨਕਲੀ ਲਾੜੇ ਨੂੰ ਕਿਰਾਏ 'ਤੇ ਲਿਆ ਤੇ ਵਿਆਹ ਦੀ ਫੋਟੋ ਸ਼ੂਟ ਕਰਵਾ ਲਈ।
24 ਸਾਲਾਂ ਦੀ ਸਾਰਾਹ, ਜੋ ਜਰਮਨੀ ਦੀ ਰਹਿਣ ਵਾਲੀ ਹੈ। ਉਸ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਸਨੇ ਝੂਠੇ ਵਿਆਹ ਉੱਤੇ ਕਿੰਨਾ ਪੈਸਾ ਖਰਚ ਕੀਤਾ। ਉਸ ਨੇ ਦੱਸਿਆ ਕਿ ਉਸਦਾ ਆਪਣੇ ਬੁਆਏਫ੍ਰੈਂਡ ਤੋਂ ਸਾਲ 2019 ਵਿੱਚ ਬ੍ਰੇਕਅਪ ਹੋ ਗਿਆ ਸੀ। ਇਸ ਤੋਂ ਬਾਅਦ, ਉਸਨੇ ਝੂਠੇ ਵਿਆਹ ਬਾਰੇ ਸੋਚਿਆ।
ਸਾਰਾ ਦਾ ਕਹਿਣਾ ਹੈ ਕਿ ਉਸਨੇ ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਝੂਠੀਆਂ ਫੋਟੋਆਂ ਵੀ ਪੋਸਟ ਕੀਤੀਆਂ ਹਨ। ਅਜਿਹਾ ਉਸਨੇ ਆਪਣੇ ਬੁਆਏਫ੍ਰੈਂਡ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕੀਤਾ ਅਤੇ ਦਿਲਚਸਪ ਗੱਲ ਇਹ ਹੈ ਕਿ ਉਸਦੀ ਦੀ ਇਹ ਤਰਤੀਬ ਕੰਮ ਕਰ ਗਈ। ਸਾਰਾ ਨੇ ਦੱਸਿਆ, 'ਉਸਨੇ ਇੰਸਟਾਗ੍ਰਾਮ 'ਤੇ ਮੇਰੀਆਂ ਤਸਵੀਰਾਂ ਵੇਖੀਆਂ ਅਤੇ ਅਗਲੇ ਹੀ ਦਿਨ ਮੈਨੂੰ ਮੈਜਿਸ ਕੀਤਾ ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਜਦੋਂ ਅਸੀਂ ਇਕੱਠੇ ਹੁੰਦੇ ਸੀ, ਉਹ ਸੋਚਦਾ ਸੀ ਕਿ ਮੈਂ ਉਸ ਨਾਲ ਧੋਖਾ ਕਰ ਰਹੀ ਹਾਂ।
ਸਾਰਾ ਕਹਿੰਦੀ ਹੈ ਕਿ ਬਾਅਦ ਵਿਚ ਉਸਨੇ ਆਪਣੇ ਸਾਬਕਾ ਬੁਆਏਫ੍ਰੈਂਡ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਬਲਾਕ ਕਰ ਦਿੱਤਾ ਅਤੇ ਵਿਆਹ ਦੀਆਂ ਸਾਰੀਆਂ ਫੋਟੋਆਂ ਨੂੰ ਵੀ ਮਿਟਾ ਦਿੱਤਾ। ਸਾਰਾ ਅੱਜ ਇਕੱਲੀ ਹੈ ਅਤੇ ਕਹਿੰਦੀ ਹੈ ਕਿ ਉਹ ਆਪਣੇ ਵੱਲ ਵਧੇਰੇ ਧਿਆਨ ਦੇਣ ਵਿੱਚ ਖੁਸ਼ ਹੈ।
ਬਿਜ਼ਨਸ ਇਨਸਾਈਡਰ ਦੀ ਇੱਕ ਰਿਪੋਰਟ ਦੇ ਅਨੁਸਾਰ, ਸਾਰਾ ਨੇ ਪਿਛਲੇ ਹਫਤੇ ਟਿੱਕਟੈਕ ਉੱਤੇ ਆਪਣੇ ਤਜ਼ਰਬੇ ਦੀ ਇੱਕ ਵੀਡੀਓ ਸਾਂਝੀ ਕੀਤੀ। ਵੀਡੀਓ ਕੁਝ ਘੰਟਿਆਂ ਵਿੱਚ ਵਾਇਰਲ ਹੋ ਗਈ ਅਤੇ ਹੁਣ ਤੱਕ 2 ਮਿਲੀਅਨ ਤੋਂ ਵੱਧ ਵਿਯੂਜ਼ ਪ੍ਰਾਪਤ ਹੋਏ ਹਨ।
ਸਾਰਾ ਦੇ ਇਸ ਵੀਡੀਓ 'ਤੇ ਕਈ ਕਿਸਮਾਂ ਦੇ ਕੁਮੈਂਟਸ ਆ ਰਹੇ ਹਨ। ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਫਿਰ ਬਹੁਤ ਸਾਰੇ ਉਨ੍ਹਾਂ ਦੇ ਇਸ ਕਦਮ ਦੀ ਵੀ ਸ਼ਲਾਘਾ ਕਰ ਰਹੇ ਹਨ। ਸਾਰਾ ਦੇ ਅਨੁਸਾਰ, ਉਸ ਦੀਆਂ ਵੀਡੀਓ 'ਤੇ ਜ਼ਿਆਦਾਤਰ ਚੰਗੀਆਂ ਟਿੱਪਣੀਆਂ ਆਈਆਂ ਹਨ ਅਤੇ 5000 ਤੋਂ ਵੱਧ ਲੋਕ ਟਿਕਟਕੌਕ 'ਤੇ ਉਸ ਨੂੰ ਫਾਲੋ ਕਰ ਰਹੇ ਹਨ।