ਦੱਖਣੀ ਅਫਰੀਕਾ ਦੇ ਸਟਾਰ ਬੱਲੇਬਾਜ਼ ਏਬੀ ਡੀਵਿਲੀਅਰਸ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਨਹੀਂ ਕਰਨਗੇ। ਡੀਵਿਲੀਅਰਜ਼ ਨੇ ਮੁੜ ਤੋਂ ਗਰਾਉਂਡ ਨਾ ਆਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਇਸ ਫੈਸਲੇ ਤੋਂ ਖੁਸ਼ ਹੈ ਤੇ ਹੁਣ ਉਹ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਣਾ ਚਾਹੁੰਦੇ। ਆਈਪੀਐਲ ਦੌਰਾਨ ਅਜਿਹੀਆਂ ਖਬਰਾਂ ਆਈਆਂ ਸਨ ਕਿ ਏਬੀ ਡੀਵਿਲੀਅਰਜ਼ ਟੀ-20 ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਦੀ ਟੀਮ ਲਈ ਖੇਡ ਸਕਦੇ ਹਨ।


 


ਏਬੀ ਡੀਵਿਲੀਅਰਜ਼ ਨੇ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਨਹੀਂ ਖੇਡਣਗੇ। ਉਨ੍ਹਾਂ ਰਿਟਾਇਰ ਹੋਣ ਦਾ ਫੈਸਲਾ ਕੀਤਾ ਹੈ ਤੇ ਉਹ ਇਸ ਫੈਸਲੇ ਤੋਂ ਖੁਸ਼ ਹੈ। ਕ੍ਰਿਕਟ ਦੱਖਣੀ ਅਫਰੀਕਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਏਬੀ ਡੀਵਿਲੀਅਰਜ਼ ਬਾਰੇ ਜਾਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਦੁਖੀ ਹਨ ਤੇ ਸਾਰੇ ਆਪਣੀ ਸ਼ੈਲੀ ਵਿੱਚ ਸ਼ਰਧਾਂਜਲੀ ਦੇ ਰਹੇ ਹਨ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੈਦਾਨ ਵਿਚ ਜੋ ਖੇਡ ਦਿਖਾਈ ਹੈ, ਉਹ ਹਮੇਸ਼ਾਂ ਯਾਦਗਾਰੀ ਰਹੇਗੀ।



ਇਕ ਉਪਭੋਗਤਾ ਨੇ ਲਿਖਿਆ, "ਯਕੀਨ ਨਹੀਂ ਹੁੰਦਾ ਕਿ ਹੁਣ ਏਬੀ ਇੰਟਰਨੈਸ਼ਨਲ ਕ੍ਰਿਕਟ ਖੇਡਣਗੇ। ਅਸੀਂ ਉਨ੍ਹਾਂ ਨੂੰ ਹਮੇਸ਼ਾਂ ਯਾਦ ਕਰਾਂਗੇ। ਇਕ ਹੋਰ ਯੂਜਰ ਨੇ ਲਿਖਿਆ," ਡੀਵਿਲੀਅਰਜ਼ ਦੀ ਖੇਡਣ ਦੀ ਸ਼ੈਲੀ ਬਹੁਤ ਵੱਖਰੀ ਹੈ ਅਤੇ ਉਹ ਹਮੇਸ਼ਾਂ ਇਕ ਲੀਜੈਂਡ ਦੇ ਰੂਪ ਵਿਚ ਯਾਦ ਕੀਤੇ ਜਾਣਗੇ।" ਇਕ ਹੋਰ ਯੂਜਰ ਨੇ ਡੀਵਿਲੀਅਰਜ਼ ਲਈ ਲਿਖਿਆ, "ਜੇ ਉਹ ਇਸ ਵਾਰ ਟੀ -20 ਵਰਲਡ ਕੱਪ ਖੇਡਦੇ, ਤਾਂ ਉਸ ਦੀ ਖੇਡ ਦੇਖਣ ਯੋਗ ਹੋਵੇਗੀ।"