Earth End: ਧਰਤੀ ਕਦੋਂ ਹੋਂਦ ਵਿੱਚ ਆਈ ਸੀ, ਇਹ ਕਿਸੇ ਮਨੁੱਖ ਨੇ ਨਹੀਂ ਦੇਖਿਆ ਪਰ ਮਨੁੱਖ ਇਹ ਜ਼ਰੂਰ ਦੇਖਣਗੇ ਕਿ ਇਹ ਕਦੋਂ ਖ਼ਤਮ ਹੋਵੇਗੀ। ਅਜਿਹਾ ਇਸ ਲਈ ਕਿਉਂਕਿ ਵਿਗਿਆਨੀਆਂ ਨੇ ਖੋਜ ਕੀਤੀ ਹੈ ਕਿ ਧਰਤੀ ਦਾ ਅੰਤ ਬਹੁਤ ਘੱਟ ਸਮੇਂ ਵਿੱਚ ਹੋਣ ਵਾਲਾ ਹੈ। ਇਹ ਕੋਈ ਭਵਿੱਖਬਾਣੀ ਨਹੀਂ ਬਲਕਿ ਵਿਗਿਆਨੀਆਂ ਨੇ ਤੱਥਾਂ ਦੇ ਆਧਾਰ ਉਪਰ ਸਿੱਟਾ ਕੱਢਿਆ ਹੈ। 

Continues below advertisement


ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਧਰਤੀ ਦੇ ਅੰਤ ਵਿੱਚ ਮਨੁੱਖਾਂ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ। ਹਾਲਾਤ ਅਜਿਹੇ ਹੋਣਗੇ ਕਿ ਧਰਤੀ ਤਬਾਹ ਹੋ ਜਾਵੇਗੀ। ਵਿਗਿਆਨੀਆਂ ਨੇ ਉਸ ਸਾਲ ਦਾ ਵੀ ਖੁਲਾਸਾ ਕੀਤਾ ਹੈ ਜਦੋਂ ਧਰਤੀ ਖ਼ਤਮ ਹੋ ਸਕਦੀ ਹੈ।


ਇਹ ਵੀ ਪੜ੍ਹੋ: ਤਬਾਹੀ ਦੇ ਕੰਢੇ ਪਹੁੰਚਿਆ ਭਾਰਤ! ਜੇ ਅਜੇ ਵੀ ਨਾ ਸੰਭਲੇ ਤਾਂ ਹੋ ਜਾਏਗਾ ਸਭ ਕੁਝ ਤਬਾਹ



ਇੱਕ ਰਿਪੋਰਟ ਅਨੁਸਾਰ, ਵਿਗਿਆਨੀਆਂ ਨੇ ਅਨੁਮਾਨ ਲਾਇਆ ਹੈ ਕਿ ਧਰਤੀ ਦਾ ਅੰਤ ਸਾਲ 1,00,00,02,021 ਵਿੱਚ ਹੋਵੇਗਾ। ਦੱਸ ਦਈਏ ਕਿ ਇਸ ਸਾਲ ਲਈ ਅਜੇ ਕਾਫੀ ਸਮਾਂ ਬਾਕੀ ਹੈ। ਇਸ ਲਈ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਧਰਤੀ ਦੇ ਖ਼ਤਮ ਹੋਣ ਦਾ ਮੁੱਖ ਕਾਰਨ ਸੂਰਜ ਹੋਵੇਗਾ। ਸੂਰਜ ਇੰਨਾ ਗਰਮ ਹੋ ਜਾਵੇਗਾ ਕਿ ਇਹ ਧਰਤੀ ਦੇ ਵਾਤਾਵਰਣ ਨੂੰ ਤਬਾਹ ਕਰ ਦੇਵੇਗਾ, ਜਿਸ ਨਾਲ ਆਕਸੀਜਨ ਦੀ ਕਮੀ ਹੋ ਜਾਵੇਗੀ।


ਇਹ ਵੀ ਪੜ੍ਹੋ: ਪੁਲਾੜ 'ਚ ਫਸੀ ਸੁਨੀਤਾ ਵਿਲੀਅਮ ਨੂੰ ਜਨਮ ਦਿਨ 'ਤੇ ਭਾਰਤ ਦੇ ਦਿੱਗਜ ਗਾਇਕਾਂ ਨੇ ਦਿੱਤਾ ਖਾਸ ਤੋਹਫਾ, ਵੀਡੀਓ ਹੋ ਰਿਹਾ ਵਾਇਰਲ


ਕੀ ਕਹਿੰਦੇ ਵਿਗਿਆਨੀ 
ਵਿਗਿਆਨੀਆਂ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਕਸੀਜਨ ਦੀ ਕਮੀ ਕਾਰਨ ਧਰਤੀ ਤਬਾਹ ਹੋ ਜਾਵੇਗੀ। ਹਾਲਾਂਕਿ, ਹਾਉ ਸਟੱਫ ਵਰਕਸ ਵੈੱਬਸਾਈਟ ਅਨੁਸਾਰ, ਮਨੁੱਖ ਉਸ ਸਾਲ ਤੋਂ ਪਹਿਲਾਂ ਹੀ ਧਰਤੀ ਨੂੰ ਤਬਾਹ ਕਰਨ ਵਿੱਚ ਸਫਲ ਹੋ ਸਕਦਾ ਹੈ। ਸਾਲ 1947 ਵਿੱਚ, ਬੁਲੇਟਿਨ ਆਫ ਆਟੋਮਿਕ ਸਾਇੰਸਟਿਸਟ ਨੇ ਇੱਕ ਪਰਲੋ ਘੜੀ ਦੀ ਖੋਜ ਕੀਤੀ। ਇਹ ਘੜੀ ਲੋਕਾਂ ਨੂੰ ਦੱਸਦੀ ਹੈ ਕਿ ਮਨੁੱਖ ਦੁਆਰਾ ਵਿਕਸਤ ਕੀਤੀ ਜਾ ਰਹੀ ਤਕਨਾਲੋਜੀ ਕਾਰਨ ਧਰਤੀ ਕਿੰਨੇ ਖ਼ਤਰੇ ਵਿੱਚ ਹੈ।



1940 ਦੇ ਦਹਾਕੇ ਵਿੱਚ, ਇਸ ਘੜੀ ਨੇ ਪ੍ਰਮਾਣੂ ਹਥਿਆਰਾਂ ਨੂੰ ਧਰਤੀ ਲਈ ਸਭ ਤੋਂ ਖਤਰਨਾਕ ਖ਼ਤਰਾ ਦੱਸਿਆ ਸੀ। 2007 ਵਿੱਚ, ਘੜੀ ਨੇ ਜਲਵਾਯੂ ਪਰਿਵਰਤਨ ਨੂੰ ਇੱਕ ਖ਼ਤਰਾ ਦੱਸਿਆ ਕਿਉਂਕਿ ਇਸ ਨਾਲ ਸਮੁੰਦਰ ਦਾ ਪੱਧਰ ਵਧ ਸਕਦਾ ਹੈ। ਹਾਲ ਹੀ 'ਚ ਇਸ ਘੜੀ ਦੀਆਂ ਸੂਈਆਂ ਨੂੰ ਅੱਗੇ ਵਧਾਇਆ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਅੱਧੀ ਰਾਤ ਹੋਣ 'ਚ 90 ਸਕਿੰਟ ਬਾਕੀ ਹਨ। ਇਹ ਘੜੀ ਇਹ ਦਿਖਾਉਣਾ ਚਾਹੁੰਦੀ ਸੀ ਕਿ ਰੂਸ-ਯੂਕਰੇਨ ਯੁੱਧ ਕਾਰਨ ਦੁਨੀਆ ਕਿੰਨੇ ਖ਼ਤਰੇ ਵਿੱਚ ਹੈ।