ਨਵੀਂ ਦਿੱਲੀ- ਵਿਗਿਆਨੀਆਂ ਨੇ ਕੁਝ ਨਵੇਂ ਗ੍ਰਹਿਆਂ ਦੀ ਖੋਜ ਕੀਤੀ ਹੈ।  ਅਮਰੀਕਾ ਦੀ ਪੁਲਾੜ ਏਜੰਸੀ 'ਨਾਸਾ' ਨੇ ਇਨ੍ਹਾਂ ਨਵੇਂ ਗ੍ਰਹਿਆਂ ਦੀ ਪੁਸ਼ਟੀ ਕੀਤੀ ਹੈ।





ਨਾਸਾ ਦੇ 'ਕੇ2 ਮਿਸ਼ਨ' ਤਹਿਤ ਏਜੰਸੀ ਦੇ ਵਿਗਿਆਨੀਆਂ ਨੇ ਸੂਰਜ ਪ੍ਰਣਾਲੀ ਤੋਂ ਪਰੇ 100 ਦੇ ਕਰੀਬ ਨਵੇਂ ਗ੍ਰਹਿਆਂ ਦੀ ਪੁਸ਼ਟੀ ਕੀਤੀ ਹੈ | ਏਜੰਸੀ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੇ ਇਸ ਮਿਸ਼ਨ ਤਹਿਤ ਕੁੱਲ 300 ਦੇ ਕਰੀਬ ਗ੍ਰਹਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ।





ਟੈਕਨੀਕਲ ਯੂਨੀਵਰਸਿਟੀ ਆਫ਼ ਡੈਨਮਾਰਕ 'ਚ ਡਾਕਟਰਾਲ ਵਿਦਿਆਰਥੀ ਐਾਡਰਿਊ ਮਾਇਓ ਨੇ ਇਸ ਬਾਰੇ ਦੱਸਿਆ ਕਿ ਉਨ੍ਹਾਂ ਨੇ 275 ਗ੍ਰਹਿਆਂ ਤੋਂ ਇਹ ਕਾਰਜ ਸ਼ੁਰੂ ਕੀਤਾ ਸੀ ਜਿਨ੍ਹਾਂ 'ਚੋਂ 149 ਗ੍ਰਹਿਆਂ ਨੂੰ ਅਸਲ ਗ੍ਰਹਿਆਂ ਵਜੋਂ ਚੁਣਿਆ ਗਿਆ। ਅੰਤ 'ਚ ਇਨ੍ਹਾਂ 'ਚੋਂ 95 ਗ੍ਰਹਿਆਂ ਨੂੰ ਨਵੇਂ ਗ੍ਰਹਿਆਂ ਵਜੋਂ ਮਾਨਤਾ ਦਿੱਤੀ ਗਈ ਹੈ।