ਲੰਡਨ: ਆਪਣਾ ਘਰ ਹੋਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ, ਭਾਵੇਂ ਉਹ ਦੋ ਕਮਰਿਆਂ ਦਾ ਹੀ ਹੋਵੇ। ਬਹੁਤ ਸਾਰੇ ਲੋਕ ਆਪਣੇ ਸੁਪਨੇ ਦਾ ਘਰ ਖਰੀਦਣ ਲਈ ਕੀ ਕੁਝ ਨਹੀਂ ਕਰਦੇ। ਕਈ ਵਾਰ ਲੋਕ ਬਜਟ ਘੱਟ ਹੋਣ 'ਤੇ ਆਪਣੇ ਮਨਪਸੰਦ ਘਰ ਜਾਂ ਫਲੈਟ ਖਰੀਦਣ ਲਈ ਕੁਝ ਸਮੇਂ ਦੀ ਉਡੀਕ ਕਰਨ ਲਈ ਤਿਆਰ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਜੇ ਕੋਈ ਤੁਹਾਨੂੰ ਦੱਸੇ ਕਿ 2 ਬੈਡਰੂਮ ਦੇ ਫਲੈਟ ਦੇ ਬਜਟ ਵਿੱਚ ਕੋਈ ਇੱਕ ਪੂਰਾ ਆਇਲੈਂਡ ਪ੍ਰਾਪਤ ਮਿਲ ਸਕਦਾ ਹੈ, ਤਾਂ ਕੋਈ ਵੀ ਇਸ 'ਤੇ ਵਿਸ਼ਵਾਸ ਨਹੀਂ ਕਰੇਗਾ, ਪਰ ਇਹ ਸੱਚ ਹੈ।
50 ਲੱਖ ਵਿੱਚ ਆਇਲੈਂਡ
ਦਰਅਸਲ ਇਹ ਆਇਲੈਂਡ, ਸਕਾਟਲੈਂਡ ਦੇ ਪੱਛਮੀ ਤੱਟ 'ਤੇ ਸਥਿਤ ਹੈ। ਇਹ 22 ਏਕੜ ਦਾ ਸਕੌਟਿਸ਼ ਟਾਪੂ 70,000 ਅਮਰੀਕੀ ਡਾਲਰ ਭਾਵ ਲਗਪਗ 51 ਲੱਖ ਰੁਪਏ ਵਿੱਚ ਵਿਕ ਰਿਹਾ ਹੈ। ਆਇਲੈਂਡ ਦਾ ਜੰਗਲੀ ਜੀਵ ਵਾਤਾਵਰਣ ਪ੍ਰੇਮੀਆਂ ਨੂੰ ਵੱਖਰਾ ਆਰਾਮ ਦਿੰਦਾ ਹੈ। ਇਸ ਦੇ ਨਾਲ ਹੀ, ਇਹ ਪੂਰੀ ਤਰ੍ਹਾਂ ਨਿਰਬਲ ਆਇਲੈਂਡ ਅਚਿਲਟੀਬੁਈ ਤੋਂ ਸਿਰਫ 1.5 ਮੀਲ ਦੀ ਦੂਰੀ 'ਤੇ ਸਥਿਤ ਹਨ ਜਿੱਥੇ ਸਿਰਫ 300 ਲੋਕ ਰਹਿੰਦੇ ਹਨ।
ਬ੍ਰਿਟੇਨ (UK) ਦੀ ਪ੍ਰਮੁੱਖ ਸਮਾਚਾਰ ਵੈਬਸਾਈਟਾਂ ਵਿੱਚੋਂ ਇੱਕ ਡੇਲੀ ਰਿਕਾਰਡ ਵਿੱਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ, 'ਕੋਰਨ ਡੇਸ' (Carn Deas) ਦੇ ਨਾਂ ਨਾਲ ਜਾਣੇ ਜਾਂਦੇ ਇਸ ਸਮੁੰਦਰੀ ਆਇਲੈਂਡ ਵਿੱਚ ਬਹੁਤ ਸਾਰੇ ਜੰਗਲੀ ਜੀਵ ਹਨ, ਜਿਨ੍ਹਾਂ ਵਿੱਚ ਪੋਰਪੋਇਸ, ਡਾਲਫਿਨ, ਸ਼ਾਰਕ ਤੇ ਵ੍ਹੇਲ ਸ਼ਾਮਲ ਹਨ।
ਗੋਲਡਕ੍ਰੇਸਟ ਲੈਂਡ ਐਂਡ ਫੌਰੈਸਟਰੀ ਗਰੁੱਪ ਦੁਆਰਾ ਜਾਰੀ ਪ੍ਰੈਸ ਰਿਲੀਜ਼ ਅਨੁਸਾਰ, ਆਇਲੈਂਡ ਦੇ ਖਰੀਦਦਾਰ ਨੂੰ ਉੱਥੇ ਬੋਟਿੰਗ, ਸਕੂਬਾ ਡਾਈਵਿੰਗ ਤੇ ਸਨੌਰਕਲਿੰਗ ਵਰਗੀਆਂ ਗਤੀਵਿਧੀਆਂ ਕਰਨ ਦੀ ਆਗਿਆ ਹੋਵੇਗੀ।
ਟਾਪੂ ‘ਚ ਲੱਕੜੀ ਦਾ ਇੱਕ ਕੈਬਿਨ ਵੀ ਨਹੀਂ
ਗੋਲਡਕ੍ਰੇਸਟ ਦੇ ਬੁਲਾਰੇ ਨੇ ਇਨਸਾਈਡਰ ਨੂੰ ਸੌਦੇ ਬਾਰੇ ਦੱਸਿਆ ਅਤੇ ਕਿਹਾ ਕਿ ਆਇਲੈਂਡ ਉੱਤੇ ਕਿਤੇ ਵੀ ਕੋਈ ਨਿਰਮਾਣ ਕਾਰਜ ਨਹੀਂ ਹੋਇਆ ਹੈ। ਇਸ ਟਾਪੂ ਵਿੱਚ ਲੱਕੜ ਦਾ ਇੱਕ ਛੋਟਾ ਕੈਬਿਨ ਵੀ ਨਹੀਂ ਹੈ। ਕੁਝ ਸਮਾਂ ਪਹਿਲਾਂ ਤੱਕ, ਲੋਕ ਇੱਥੇ ਗਰਮੀ ਦੇ ਮੌਸਮ ਵਿੱਚ ਭੇਡਾਂ ਚਰਾਉਣ ਲਈ ਆਉਂਦੇ ਸਨ।
ਗੋਲਡਕ੍ਰੇਸਟ ਦੀ ਵੈਬਸਾਈਟ ਅਨੁਸਾਰ, ਓਲਡ ਡੌਰਨੀ ਹਾਰਬਰ ਜਾਂ Badentarbat Pier ਤੋਂ ਸਿਰਫ 25 ਮਿੰਟ ਦੀ ਕਿਸ਼ਤੀ ਦੀ ਯਾਤਰਾ ਦੁਆਰਾ ਇਸ ਟਾਪੂ ਉਤੇ ਪਹੁੰਚਿਆ ਜਾ ਸਕਦਾ ਹੈ। ਤੁਸੀਂ ਬਹੁਤ ਸਾਰੀਆਂ ਉਦਾਹਰਣਾਂ ਸੁਣੀਆਂ ਹੋਣਗੀਆਂ ਜਿਵੇਂ ਸੁਪਨਿਆਂ ਦਾ ਘਰ, ਸੁਪਨਿਆਂ ਦਾ ਮਹਿਲ, ਪਰੀਆਂ ਦਾ ਘਰ ਅਤੇ ਰਾਜਿਆਂ ਦਾ ਬੰਗਲਾ ਆਦਿ, ਅਜਿਹੀ ਸਥਿਤੀ ਵਿੱਚ ਅਜਿਹਾ ਸਸਤਾ ਆਇਲੈਂਡ ਖਰੀਦਣ ਵਾਲਾ ਮਾਲਕ ਵੀ ਆਪਣੇ ਅਨੁਸਾਰ ਇਸ ਨੂੰ ਸੋਧ ਸਕਦਾ ਹੈ।
ਇਹ ਵੀ ਪੜ੍ਹੋ: Covid Guidelines: ਕਿਸੇ ਵੀ ਹੋਰ ਸੂਬੇ 'ਚ ਜਾਣ ਤੋਂ ਪਹਿਲਾਂ ਸਾਵਧਾਨ! ਜਾਣ ਲਓ ਯਾਤਰਾ ਦੇ ਤਾਜ਼ਾ ਨਿਯਮ ਕੀ ਹਨ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904