Indian Economy News: ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਸਿਰਫ਼ ਭਾਰਤੀ ਅਰਥਵਿਵਸਥਾ ਹੀ ਨਹੀਂ ਲੜਖੜਾਈ ਸਗੋਂ ਦੁਨੀਆਂ ਦੀਆਂ ਆਰਥਿਕ ਮਹਾਂਸ਼ਕਤੀਆਂ ਨੂੰ ਵੀ ਧੱਕਾ ਲੱਗਾ ਹੈ ਤੇ ਹਰ ਦੇਸ਼ ਇਸ ਸੱਟ ਤੋਂ ਬਾਹਰ ਆ ਰਿਹਾ ਹੈ। ਪਰ ਹਿੰਦੁਸਤਾਨ ਕਿੰਨਾ ਉੱਭਰਿਆ ਕਿੰਨਾ ਨਹੀਂ, ਇਹ ਜਾਣਨ ਲਈ ਏਬੀਪੀ ਨਿਊਜ਼ ਨੇ ਇਕ ਤੁਲਨਾਤਮਕ ਰਿਪੋਰਟ ਤਿਆਰ ਕੀਤੀ ਹੈ।
ਇਸ ਰਿਪੋਰਟ ਦੀ ਮਦਦ ਨਾਲ ਤੁਸੀਂ ਇਹ ਜਾਣ ਸਕੋਗੇ ਕਿ ਕੋਰੋਨਾ ਤੋਂ ਪਹਿਲਾਂ ਤੇ ਕੋਰੋਨਾ ਤੋਂ ਬਾਅਦ ਭਾਰਤ ਦੇ ਪ੍ਰਮੁੱਖ ਖੇਤਰਾਂ 'ਚ ਕੀ ਕੁਝ ਬਦਲਿਆ ਹੈ।
ਕੋਰੋਨਾ ਨੇ ਚੌਪਟ ਕੀਤੀ ਦੇਸ਼ ਦੀ ਅਰਥ-ਵਿਵਸਥਾ
ਕੋਰੋਨਾ ਨੇ ਜਦੋਂ ਦੁਨੀਆਂ 'ਚ ਦਸਤਕ ਦਿੱਤੀ ਤਾਂ ਆਫਤ 'ਚ ਸਿਰਫ਼ ਜਾਨ ਹੀ ਨਹੀਂ ਆਈ, ਅਰਥਵਿਵਸਥਾਵਾਂ ਵੀ ਚੌਪਟ ਹੋ ਗਈਆਂ। ਇਸ ਦੀ ਸਿੱਧੀ ਮਾਰ ਵਿਕਾਸਸ਼ੀਲ ਦੇਸ਼ਾਂ 'ਤੇ ਪਈ। ਜਿੰਨ੍ਹਾਂ 'ਚ ਭਾਰਤ ਵੀ ਇਕ ਹੈ। ਸਰਕਾਰ ਨੇ 2024-25 ਤਕ ਪੰਜ ਟ੍ਰਿਲੀਅਨ ਇਕੋਨੌਮੀ ਦਾ ਟਾਰਗੇਟ ਰੱਖਿਆ ਸੀ। ਪਰ ਉਸ ਟੀਚੇ ਨੂੰ ਵੀ ਕੋਰੋਨਾ ਦਾ ਵੱਡਾ ਝਟਕਾ ਲੱਗਾ। ਮਜਦੂਰ ਘਰਾਂ 'ਚ ਕਦੇ ਹੋ ਗਏ, ਉਦਯੋਗਾਂ 'ਤੇ ਤਾਲੇ ਜੜੇ ਗਏ। ਛੋਟੀਆਂ ਫੈਕਟਰੀਆਂ ਤਾਂ ਬੰਦ ਹੋਣ ਦੀ ਕਗਾਰ 'ਤੇ ਆ ਗਈਆਂ।
ਕੋਰੋਨਾ ਤੋਂ ਬਾਅਦ ਪਾਵਰ ਸੈਕਟਰ 'ਚ ਆਇਆ ਬੂਮ
ਹੁਣ ਹੌਲੀ-ਹੌਲੀ ਸਾਰੇ ਸੈਕਟਰ ਕੋਰੋਨਾ ਦੀ ਮਾਰ ਤੋਂ ਉੱਭਰ ਰਹੇ ਹਨ। ਕੁਝ ਖੇਤਰਾਂ ਤੋਂ ਅਜਿਹੇ ਸੰਕੇਤ ਮਿਲ ਰਹੇ ਹਨ ਤੇ ਅੰਕੜੇ ਦੱਸਦੇ ਹਨ ਕਿ ਸਭ ਤੋਂ ਜ਼ਿਆਦਾ ਬੂਮ ਪਾਵਰ ਸੈਕਟਰ 'ਚ ਆਇਆ ਹੈ। ਕੋਰੋਨਾ ਤੋਂ ਪਹਿਲਾਂ ਯਾਨੀ ਅਗਸਤ 2019 'ਚ ਪਾਵਰ ਸੈਕਟਰ 'ਚ 14.9 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਸੀ। ਪਰ ਅਗਸਤ 2021 'ਚ ਪਾਵਰ ਸੈਕਟਰ ਨੇ ਰਿਕਾਰਡ 17.1 ਫੀਸਦ ਦਾ ਵਾਧਾ ਦਰਜ ਕੀਤਾ ਹੈ।
ਅਗਸਤ 2021 'ਚ 19.04 ਲੱਖ ਕਰੋੜ ਦੇ ਈ-ਬਿੱਲ ਜੇਨਰੇਟ ਹੋਏ
ਸਿਰਫ਼ ਪਾਵਰ ਸੈਕਟਰ ਹੀ ਨਹੀਂ ਬਲਕਿ ਦੂਜੇ ਖੇਤਰਾਂ 'ਚ ਵੀ ਅਰਥ-ਵਿਵਸਥਾ ਲਈ ਸਾਕਾਰਾਤਮਕ ਸੰਕੇਤ ਮਿਲ ਰਹੇ ਹਨ। ਸਿਰਫ਼ ਅਗਸਤ 2021 'ਚ 19.04 ਲੱਖ ਕਰੋੜ ਰੁਪਏ ਦੇ ਈ-ਵੇ ਬਿੱਲ ਜੈਨਰੇਟ ਕੀਤੇ ਗਏ ਹਨ। ਜੁਲਾਈ 2021 ਦੇ ਹਿਸਾਬ ਨਾਲ ਇਸ 'ਚ 18.2 ਫੀਸਦ ਦਾ ਵਾਧਾ ਦਰਜ ਕੀਤਾ ਗਿਆ। ਅਗਸਤ 2020 ਦੇ ਮੁਕਾਬਲੇ ਇਹ 37.4 ਫੀਸਦ ਤੋਂ ਜ਼ਿਆਦਾ ਹੈ ਤੇ ਕੋਰੋਨਾ ਕਾਲ ਯਾਨੀ ਅਗਸਤ 2019 ਤੋਂ ਪਹਿਲਾਂ 33.9 ਫੀਸਦ ਜ਼ਿਆਦਾ ਹੈ।
ਕੋਰੋਨਾ ਤੋਂ ਬਾਅਦ ਮਾਲਗੱਡੀ ਨੇ ਵੀ ਫੜੀ ਰਫ਼ਤਾਰ
ਰੇਲਵੇ, ਭਾਰਤੀ ਅਰਥ-ਵਿਵਸਥਾ ਦੀ ਰੀੜ ਮੰਨੀ ਜਾਂਦੀ ਹੈ। ਕਿਉਂਕ ਯਾਤਰੀਆਂ ਤੋਂ ਜ਼ਿਆਦਾ ਇਹ ਉਤਪਾਦਾਂ ਦੀ ਢੋਅ ਢੁਹਾਈ ਕਰਦੀ ਹੈ। ਕੋਰੋਨਾ ਕਾਲ 'ਚ ਵੀ ਇਹ ਵੀ ਠੱਪ ਪੈ ਗਈ ਸੀ। ਪਰ ਹੁਣ ਮਾਲਗੱਡੀ ਵੀ ਰਫ਼ਤਾਰ ਫੜ ਰਹੀ ਹੈ। ਅਗਸਤ 2021 'ਚ ਰੇਲਵੇ ਨੇ 11.05 ਕਰੋੜ ਟਨ ਮਾਲ ਢੁਆਈ ਕੀਤੀ ਹੈ। ਜੋ ਅਗਸਤ 2020 ਦੇ ਮੁਕਾਬਲੇ 16.9 ਫੀਸਦ ਤੋਂ ਜ਼ਿਆਦਾ ਹੈ। ਮੁਕਾਬਲਾ ਜੇਕਰ ਕੋਰੋਨਾ ਤੋਂ ਪਹਿਲਾਂ ਯਾਨੀ ਅਗਸਤ 2019 ਤੋਂ ਕੀਤਾ ਜਾਵੇ ਤਾਂ ਇਹ ਅੰਕੜਾ 21.4 ਫੀਸਦ ਤੋਂ ਜ਼ਿਆਦਾ ਹੈ।
ਰਿਕਾਰਡ ਪੱਧਰ 'ਤੇ ਹੈ UPI ਪੇਅਮੈਂਟ
ਅੰਕੜਿਆਂ ਤੋਂ ਸਪਸ਼ਟ ਹੈ ਕਿ ਹੁਣ ਅਰਥ-ਵਿਵਸਥਾ ਲੀਹ 'ਤੇ ਵਾਪਸ ਆ ਰਹੀ ਹੈ। ਜਦੋਂ ਆਮ ਆਦਮੀ ਦੀ ਜੇਬ 'ਚ ਪੈਸਾ ਹੋਵੇ। ਕੋਰੋਨਾ ਕਾਲ 'ਚ ਦੇਸ਼ ਨੇ ਦੇਖਿਆ ਕਿ ਕਿਵੇਂ ਗਰੀਬ ਭੁੱਖ ਨਹੀਂ ਜੇਬ 'ਚ ਰੱਖੀ ਬੇਰੁਜ਼ਗਾਰੀ ਦੇ ਹਿਸਾਬ ਨਾਲ ਖਾ ਰਿਹਾ ਸੀ। ਪਰ ਹਾਲਾਤ ਹੌਲੀ-ਹੌਲੀ ਬਦਲ ਰਹੇ ਹਨ। ਕਿਉਂਕਿ UPI ਪੇਅਮੈਂਟ ਰਿਕਾਰਡ ਪੱਧਰ 'ਤੇ ਹੈ। ਅਗਸਤ 2021, 'ਚ ਦੇਸ਼ 'ਚ 6.39 ਲੱਖ ਕਰੋੜ ਰੁਪਏ ਦੀ UPI ਮੋਡ ਨਾਲ ਪੇਮੈਂਟ ਹੋਈ। UPI ਨਾਲ ਜੁਲਾਈ 2021 'ਚ 6.06 ਲੱਖ ਕਰੋੜ ਰੁਪਏ ਦੀ ਪੇਮੈਂਟ ਹੋਈ ਸੀ।
ਸਰਕਾਰੀ ਖਜ਼ਾਨਾ ਵੀ ਭਰ ਰਿਹਾ ਹੈ
ਹੁਣ ਸਰਕਾਰੀ ਖ਼ਜ਼ਾਨਾ ਵੀ ਭਰ ਰਿਹਾ ਹੈ। ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਯਾਨੀ ਅਪ੍ਰੈਲ-ਜੂਨ 2021 'ਚ ਸਰਕਾਰ ਨੂੰ 5.29 ਲੱਖ ਕਰੋੜ ਰੁਪਏ ਦਾ ਟੈਕਸ ਰੈਵੇਨਿਊ ਮਿਲਿਆ। ਜੋ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ 2.5 ਗੁਣਾ ਜ਼ਿਆਦਾ ਹੈ।
ਐਫਡੀਆਈ, ਐਕਸਪਰਟ, ਘਰੇਲੂ ਖਪਤ ਦੇ ਰਾਹੀਂ ਵੀ ਦੇਸ਼ ਦੀ ਆਰਥਿਕ ਹਾਲਤ ਸੁਧਰ ਰਹੀ ਹੈ ਤੇ ਅਰਥ-ਵਿਵਸਥਾ ਨੂੰ ਸੰਜੀਵਨੀ ਮਿਲ ਰਹੀ ਹੈ।