ਮਲੇਸ਼ੀਆ: ਆਮ ਤੌਰ 'ਤੇ ਲੋਕ ਸੱਪ-ਬਿੱਛੂ ਦਾ ਨਾਂ ਸੁਣਦਿਆਂ ਸਾਰ ਹੀ ਕੰਬ ਜਾਂਦੇ ਹਨ। ਕਈ ਵਾਰ ਕਮਜ਼ੋਰ ਦਿਲ ਵਾਲੇ ਲੋਕਾਂ ਨੂੰ ਤਾਂ ਦਿਲ ਦਾ ਦੌਰਾ ਵੀ ਪੈ ਜਾਂਦਾ ਹੈ ਪਰ ਦੱਖਣ ਪੂਰਬ ਏਸ਼ਿਆਈ ਦੇਸ਼ ਮਲੇਸ਼ੀਆ ਵਿੱਚ ਇੱਕ ਸਿਪਾਹੀ ਨੇ ਇਸ ਮਾਮਲੇ ਵਿੱਚ ਕਮਾਲ ਕਰ ਕੇ ਵਿਖਾਇਆ ਹੈ, ਜਿਸ ਨੂੰ ਵੇਖ ਕੇ ਤੁਹਾਨੂੰ ਹਿੰਮਤ ਜ਼ਰੂਰ ਮਿਲੇਗੀ।

ਦਰਅਸਲ ਇਹ ਸੈਨਿਕ ਇੱਥੇ ਇੱਕ ਸੜਕ 'ਤੇ ਜਾ ਰਿਹਾ ਸੀ, ਉਸੇ ਸਮੇਂ ਇੱਕ ਕਿੰਗ ਕੋਬਰਾ ਸੜਕ 'ਤੇ ਉਸ ਸੈਨਿਕ ਦੀ ਕਮਰ ਤਕ ਖੜ੍ਹਾ ਦਿਖਾਈ ਦੇ ਰਿਹਾ ਹੈ। ਇੱਕ ਵਾਰ ਤਾਂ ਅਜਿਹਾ ਲੱਗਦਾ ਹੈ ਕਿ ਸਿਪਾਹੀ ਉੱਥੋਂ ਚਲਾ ਜਾਵੇਗਾ ਪਰ ਉਹ ਉੱਥੇ ਹੀ ਰੁਕ ਜਾਂਦਾ ਹੈ ਤੇ ਆਪਣੀ ਸਥਿਤੀ ਬਣਾਉਣ ਲੱਗ ਪੈਂਦਾ ਹੈ। ਕੋਬਰੇ ਨੂੰ ਵੇਖਣ ਤੋਂ ਬਾਅਦ, ਉਸ ਨੇ ਉਸ ਨੂੰ ਫੜਨ ਦਾ ਫੈਸਲਾ ਕੀਤਾ।

ਹੌਲੀ ਹੌਲੀ, ਉਸ ਨੇ ਕੋਬਰੇ ਵੱਲ ਕਦਮ ਵਧਾਏ, ਕੋਬਰਾ ਸਿਪਾਹੀ ਦੀ ਕਮਰ ਤਕ ਆ ਰਿਹਾ ਸੀ, ਇਸ ਦੇ ਬਾਅਦ ਵੀ ਸਿਪਾਹੀ ਬਿਲਕੁਲ ਨਹੀਂ ਡਰਿਆ। ਉਸ ਨੇ ਫਿਲਮੀ ਸਟਾਈਲ ਵਿੱਚ ਪੋਜ਼ੀਸ਼ਨ ਬਣਾਈ ਤੇ ਫਿਰ ਕੋਬਰੇ ਵੱਲ ਵਧਿਆ। ਫਿਰ ਉਸ ਨੇ ਹੱਥ ਦੀਆਂ ਦੋ ਉਂਗਲੀਆਂ ਚੁੱਕੀਆਂ ਤੇ ਕੋਬਰੇ ਦੇ ਸਿਰ 'ਤੇ ਰੱਖੀਆਂ। ਫਿਰ ਉਸ ਨੂੰ ਹੌਲੀ-ਹੌਲੀ ਜ਼ਮੀਨ ਵੱਲ ਦਬਾ ਦਿੱਤਾ ਤੇ ਜਦੋਂ ਜ਼ਮੀਨ 'ਤੇ ਪਹੁੰਚਦਿਆਂ ਹੀ ਉਸ ਨੇ ਕੋਬਰੇ ਦਾ ਮੂੰਹ ਫੜ ਲਿਆ। ਇਸ ਪਿੱਛੋਂ ਕੋਬਰਾ ਸਿਪਾਹੀ ਦੇ ਹੱਥ 'ਤੇ ਲਪੇਟੇ ਮਾਰ ਗਿਆ।



ਦੱਸ ਦੇਈਏ ਕਿੰਗ ਕੋਬਰਾ ਇੰਨਾ ਖ਼ਤਰਨਾਕ ਹੁੰਦਾ ਹੈ ਕਿ ਜੇ ਇਹ ਕਿਸੇ ਨੂੰ ਡੰਗ ਮਾਰ ਲਵੇ ਤਾਂ ਇਹ ਉਸ ਦੇ ਸਰੀਰ ਵਿੱਚ 1.7 ਮਿ.ਲੀ. ਦਾ ਜ਼ਹਿਰੀਲਾ ਟੀਕਾ ਲਾ ਦਿੰਦਾ ਹੈ। ਉਸ ਤੋਂ ਬਾਅਦ ਸਾਹਮਣੇ ਵਾਲੇ ਦਾ ਬਚਣਾ ਨਾਮੁਮਕਿਨ ਹੋ ਜਾਂਦਾ ਹੈ।