Trending: ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਹਨ, ਜੋ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ 'ਚ ਵੱਖ-ਵੱਖ ਤਰ੍ਹਾਂ ਦੇ ਕੰਟੈਂਟ ਹੁੰਦੇ ਹਨ। ਕੁਝ ਅਜਿਹੇ ਕੰਟੈਂਟ ਵੀ ਹੁੰਦੇ ਹਨ, ਜੋ ਪਿਆਰ ਤੇ ਬਹਾਦਰੀ ਦੀ ਮਿਸਾਲ ਕਾਇਮ ਕਰਦੇ ਹਨ। ਇਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਵੇਖਿਆ ਜਾਂਦਾ ਹੈ।


ਫ਼ੇਸਬੁੱਕ 'ਤੇ ਸ਼ੇਅਰ ਕੀਤੀ ਗਈ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ। ਵਜ੍ਹਾ ਹੈ ਇਕ ਬਹੁਤ ਛੋਟੇ ਬੱਚੇ ਦੀ ਬਹਾਦਰੀ। ਜੀ ਹਾਂ, ਵੀਡੀਓ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਵੀਡੀਓ 'ਚ ਇੱਕ ਕੁੱਤਾ ਸਵੀਮਿੰਗ ਪੂਲ ਦੇ ਕੋਲ ਖੜ੍ਹਾ ਦਿਖਾਇਆ ਗਿਆ ਹੈ। ਇਹ ਕੁੱਤਾ ਸਵੀਮਿੰਗ ਪੂਲ 'ਚ ਡਿੱਗ ਜਾਂਦਾ ਹੈ ਅਤੇ ਤੈਰਨਾ ਨਾ ਆਉਣ ਕਾਰਨ ਅਜਿਹਾ ਲੱਗਦਾ ਹੈ ਕਿ ਉਹ ਡੁੱਬ ਜਾਵੇਗਾ। ਕਈ ਕੋਸ਼ਿਸ਼ਾਂ ਦੇ ਬਾਵਜੂਦ ਕੁੱਤਾ ਆਪਣੇ ਆਪ ਨੂੰ ਸਵੀਮਿੰਗ ਪੂਲ 'ਚੋਂ ਬਾਹਰ ਨਹੀਂ ਕੱਢ ਸਕਿਆ। ਉਦੋਂ ਇੱਕ ਛੋਟਾ ਬੱਚਾ ਉੱਥੇ ਆਉਂਦਾ ਦਿਖਾਈ ਦਿੰਦਾ ਹੈ। ਜਿਵੇਂ ਹੀ ਬੱਚੇ ਨੇ ਕੁੱਤੇ ਨੂੰ ਡੁੱਬਦਾ ਦੇਖਿਆ, ਉਸ ਨੇ ਸਵੀਮਿੰਗ ਪੂਲ 'ਚ ਛਾਲ ਮਾਰ ਦਿੱਤੀ ਅਤੇ ਕੁੱਤੇ ਨੂੰ ਪਾਣੀ 'ਚੋਂ ਕੱਢ ਕੇ ਕੰਢੇ 'ਤੇ ਲਿਆਉਂਦਾ ਹੈ।



ਤੁਸੀਂ ਵੇਖਿਆ ਕਿਵੇਂ ਇਸ ਛੋਟੇ ਬੱਚੇ ਨੇ ਸਮਝਦਾਰੀ ਤੇ ਬਹਾਦਰੀ ਦਿਖਾਈ। ਜਦੋਂ ਬੱਚਾ ਕੁੱਤੇ ਨੂੰ ਕੰਢੇ 'ਤੇ ਲਿਆਉਂਦਾ ਹੈ ਤਾਂ ਉੱਥੇ ਇਕ ਔਰਤ ਆ ਜਾਂਦੀ ਹੈ, ਜੋ ਦੋਵਾਂ ਨੂੰ ਸਵੀਮਿੰਗ ਪੂਲ 'ਚੋਂ ਬਾਹਰ ਕੱਢ ਲੈਂਦੀ ਹੈ ਅਤੇ ਦੋਵੇਂ ਬੱਚ ਜਾਂਦੇ ਹਨ।


ਵੀਡੀਓ ਨੂੰ ਲੱਖਾਂ ਲੋਕਾਂ ਨੇ ਕੀਤਾ ਪਸੰਦ


ਇਹ ਵੀਡੀਓ ਫ਼ੇਸਬੁੱਕ 'ਤੇ ਸ਼ੇਅਰ ਹੁੰਦੇ ਹੀ ਵਾਇਰਲ ਹੋ ਗਈ। ਵੀਡੀਓ ਨੂੰ ਲੱਖਾਂ ਲੋਕ ਦੇਖ (Million Views) ਚੁੱਕੇ ਹਨ।


QR Code On Medicines: ਜੋ ਦਵਾਈ ਤੁਸੀਂ ਖਰੀਦ ਰਹੇ ਹੋ, ਉਹ ਅਸਲੀ ਹੈ ਜਾਂ ਨਕਲੀ, ਇੱਕ ਸਕੈਨ ਰਾਹੀਂ ਮਿਲੇਗੀ ਸਾਰੀ ਜਾਣਕਾਰੀ