ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੁਣਵਾਈ ਦੌਰਾਨ ਸਕਰੀਨ ਤੇ ਸ਼ਰਟਲੈਸ ਵਿਅਕਤੀ ਦਿਖਾਈ ਦੇਣ ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਜਸਟਿਸ ਐਲ ਨਾਗੇਸ਼ਵਾਰਾ ਰਾਓ ਤੇ ਹੇਮੰਤ ਗੁਪਤਾ ਦੀ ਬੈਂਚ ਨੇ ਕਿਹਾ ਕਿ ਸੱਤ-ਅੱਠ ਮਹੀਨੇ ਤੋਂ ਵੀਡੀਓ ਕੌਨਫਰੰਸਿੰਗ ਰਾਹੀਂ ਸੁਣਵਾਈ ਹੋਣ ਦੇ ਬਾਵਜੂਦ ਇਹ ਸਭ ਹੋ ਰਿਹਾ ਹੈ। ਅਦਾਲਤ ਨੇ ਸੁਣਵਾਈ ਦੌਰਾਨ ਸਕਰੀਨ ਤੇ ਇੱਕ ਸਰਟਲੈਸ ਵਿਅਕਤੀ ਵੇਖਣ ਮਗਰੋਂ ਕਿਹਾ ਇਹ ਇਸ ਤਰ੍ਹਾਂ ਨਹੀਂ ਚੱਲੇਗਾ।
ਇਹ ਪਹਿਲੀ ਵਾਰ ਨਹੀਂ ਹੈ ਕਿ ਸੁਪਰੀਮ ਕੋਰਟ ਵਿੱਚ ਅਜਿਹਾ ਵਾਕਿਆ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ ਅਦਾਲਤ ਦੀ ਵੀਡੀਓ ਕਾਂਨਫਰੰਸ ਦੌਰਾਨ ਐਸੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਦੱਸ ਦੇਈਏ ਕਿ ਕੋਰੋਨਾਵਾਇਰਸ ਕਾਰਨ ਆਦਲਤ ਵੀਡੀਓ ਕਾਂਨਫਰੰਸਿੰਗ ਰਾਹੀਂ ਸੁਣਵਾਈਆਂ ਕਰ ਰਹੀ ਹੈ। ਇਸ ਤੋਂ ਪਹਿਲਾਂ 26 ਅਕਤੂਬਰ ਨੂੰ ਵੀ ਇਸੇ ਤਰ੍ਹਾਂ ਦਾ ਵਾਕਿਆ ਸਾਹਮਣੇ ਆਇਆ ਸੀ ਜਦੋਂ ਜਸਟਿਸ ਚੰਦਰਚੂੜ ਦੀ ਅਦਾਲਤ 'ਚ ਇੱਕ ਵਕੀਲ ਨੂੰ ਸਕਰੀਨ ਤੇ ਸ਼ਰਟਲੈਸ ਵੇਖਿਆ ਗਿਆ ਸੀ।