ਦੋ ਹਜ਼ਾਰ ਦੇ ਨੋਟਾਂ ਤੋਂ ਗਾਂਧੀ ਜੀ ਗਾਇਬ
ਮੀਨਾ ਨੇ ਕਿਹਾ ਕਿ ਸ਼ੁਰੂ 'ਚ ਮੈਨੇਜਰ ਨੇ ਮੈਨੂੰ ਕਿਹਾ ਕਿ ਮੈਨੂੰ ਨੋਟ ਲੈਂਦੇ ਸਮੇਂ ਹੀ ਇਨ੍ਹਾਂ ਦੀ ਜਾਂਚ ਕਰਨੀ ਚਾਹੀਦੀ ਸੀ। ਹਾਲਾਂਕਿ ਬਾਅਦ 'ਚ ਉਨ੍ਹਾਂ ਕਿਹਾ ਕਿ ਇਨ੍ਹਾਂ ਨੋਟਾਂ ਨੂੰ ਬੈਂਕ 'ਚ ਜਮ੍ਹਾਂ ਕਰਵਾ ਦਿਓ ਕਿਉਂਕਿ ਇਨ੍ਹਾਂ 'ਚ ਮਹਾਤਮਾ ਗਾਂਧੀ ਦੀ ਤਸਵੀਰ ਨਹੀਂ ਆਈ।
ਮੀਨਾ ਨੇ ਕਿਹਾ, ਮੈਂ ਮੰਗਲਵਾਰ ਨੂੰ ਆਪਣੇ ਐੱਸਬੀਆਈ ਖਾਤੇ 'ਚੋਂ ਛੇ ਹਜ਼ਾਰ ਰੁਪਏ ਕਢਵਾਏ। ਬੈਂਕ ਨੇ ਮੈਨੂੰ ਦੋ-ਦੋ ਹਜ਼ਾਰ ਦੇ ਤਿੰਨ ਨੋਟ ਦਿੱਤੇ। ਮੈਨੂੰ ਬਾਅਦ 'ਚ ਪਤਾ ਲੱਗਾ ਕਿ ਇਨ੍ਹਾਂ ਨੋਟਾਂ 'ਚ ਮਹਾਤਮਾ ਗਾਂਧੀ ਦੀ ਤਸਵੀਰ ਨਹੀਂ ਹੈ, ਮੈਂ ਇਨ੍ਹਾਂ ਨੂੰ ਬੈਂਕ ਨੂੰ ਵਾਪਸ ਦੇ ਦਿੱਤਾ। ਮੀਨਾ ਨੇ ਕਿਹਾ ਕਿ ਜਿਸ ਸਮੇਂ ਮੈਨੂੰ ਪਤਾ ਲੱਗਾ ਕਿ ਇਨ੍ਹਾਂ 'ਚ ਮਹਾਤਮਾ ਗਾਂਧੀ ਦੀ ਤਸਵੀਰ ਨਹੀਂ ਹੈ, ਤਦੋਂ ਮੈਂ ਬਾਜ਼ਾਰ 'ਚ ਸੀ। ਉਨ੍ਹਾਂ ਕਿਹਾ ਕਿ ਬ੍ਰਾਂਚ ਮੈਨੇਜਰ ਨੇ ਉਨ੍ਹਾਂ ਨੂੰ ਕਿਹਾ ਕਿ ਇਨ੍ਹਾਂ ਨੋਟਾਂ ਨੂੰ ਬੈਂਕ 'ਚ ਜਮ੍ਹਾ ਕਰ ਦਿਓ ਕਿਉਂਕਿ ਇਨ੍ਹਾਂ 'ਚ ਮਹਾਤਮਾ ਗਾਂਧੀ ਦੀ ਤਸਵੀਰ ਨਹੀਂ ਆਈ।
ਬੜੌਦਾ ਸਥਿਤ ਭਾਰਤੀ ਸਟੇਟ ਬੈਂਕ (ਐਸਬੀਆਈ) ਦੀ ਬ੍ਰਾਂਚ ਤੋਂ ਪੈਸੇ ਕਢਵਾਉਣ 'ਤੇ ਬਿੱਛੂਗਵਾੜੀ ਪਿੰਡ ਵਾਸੀ ਲਕਸ਼ਮਣ ਮੀਨਾ ਨੂੰ ਦੋ-ਦੋ ਹਜ਼ਾਰ ਦੇ ਤਿੰਨ ਨੋਟ ਇਸ ਤਰ੍ਹਾਂ ਦੇ ਮਿਲੇ ਹਨ, ਜਿਨ੍ਹਾਂ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਗਾਇਬ ਹੈ। ਨੋਟ 'ਚ ਜਿੱਥੇ ਗਾਂਧੀ ਜੀ ਦੀ ਤਸਵੀਰ ਹੋਣੀ ਚਾਹੀਦੀ ਹੈ, ਉਹ ਥਾਂ ਪੂਰੀ ਤਰ੍ਹਾਂ ਖਾਲੀ ਹੈ।
ਭੋਪਾਲ : ਜਨਤਕ ਖੇਤਰ ਦੇ ਇਕ ਬੈਂਕ ਨੇ ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ 'ਚ ਬਰੋਦਾ ਕਸਬੇ 'ਚ ਇਕ ਕਿਸਾਨ ਨੂੰ ਹਾਲੀਆ ਜਾਰੀ ਕੀਤੇ ਗਏ ਦੋ-ਦੋ ਹਜ਼ਾਰ ਰੁਪਏ ਦੇ ਤਿੰਨ ਨਵੇਂ ਨੋਟ ਦਿੱਤੇ ਜਿਨ੍ਹਾਂ 'ਚ ਮਹਾਤਮਾ ਗਾਂਧੀ ਦੀ ਤਸਵੀਰ ਨਹੀਂ ਹੈ।