ਅਮਰੀਕਾ ਨੇ ਲਾਦੇਨ ਦਾ ਪੁੱਤਰ ਬਲੈਕ ਲਿਸਟ ਕੀਤਾ
ਏਬੀਪੀ ਸਾਂਝਾ | 06 Jan 2017 11:38 AM (IST)
1
2
3
ਇਸ ਪਾਬੰਦੀ ਦੇ ਨਾਲ ਅਮਰੀਕੀ ਖੇਤਰ ਵਿੱਚ ਆਉਣ ਵਾਲੀ ਹਮਜ਼ਾ ਦੀ ਸਾਰੀ ਜਾਇਦਾਦ ਜ਼ਬਤ ਹੋ ਜਾਵੇਗੀ। ਅਮਰੀਕੀ ਨਾਗਰਿਕਾਂ ਦੇ ਉਸ ਦੇ ਨਾਲ ਕੋਈ ਵੀ ਸਬੰਧ ਰੱਖਣ ਉੱਤੇ ਰੋਕ ਹੋਵੇਗੀ।
4
ਵਾਸ਼ਿੰਗਟਨ- ਅਲ ਕਾਇਦਾ ਦੇ ਮਾਰੇ ਗਏ ਮੁਖੀ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਨੂੰ ਅਮਰੀਕਾ ਨੇ ਅੱਤਵਾਦੀਆਂ ਦੀ ਕਾਲੀ ਸੂਚੀ ਵਿਚ ਸ਼ਮਿਲ ਕੀਤਾ ਹੈ।
5
ਹਮਜ਼ਾ 25 ਕੁ ਸਾਲ ਦਾ ਹੈ ਅਤੇ ਸਾਲ 2011 ਵਿਚ ਉਹ ਅਮਰੀਕਾ ਦੀਆਂ ਸਪੈਸ਼ਲ ਫੋਰਸਾਂ ਹੱਥੋਂ ਆਪਣੇ ਪਿਤਾ ਦੀ ਮੌਤ ਹੋਣ ਦੇ ਸਮੇਂ ਤੋਂ ਅਲ ਕਾਇਦਾ ਦੇ ਪ੍ਰਚਾਰਕ ਵਜੋਂ ਸਰਗਰਮ ਹੈ।
6
ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਹਮਜ਼ਾ ਨੂੰ ਉਸ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਦੀਆਂ ਅੱਤਵਾਦੀ ਸਰਗਰਮੀਆਂ ਤੋਂ ਅਮਰੀਕਾ ਦੀ ਸੁਰੱਖਿਆ ਨੂੰ ਖਤਰਾ ਹੈ।