Continues below advertisement

Trending Video: ਸੋਸ਼ਲ ਮੀਡੀਆ (Social Media) 'ਤੇ ਅਜੀਬੋ-ਗਰੀਬ ਅਤੇ ਹੈਰਾਨੀਜਨਕ ਵੀਡੀਓਜ਼ ਦੀ ਭਰਮਾਰ ਲੱਗੀ ਰਹਿੰਦੀ ਹੈ। ਕਈ ਵਾਰ ਅਜਿਹੀਆਂ ਵੀਡੀਓਜ਼ ਵੀ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਸਾਡੇ ਹੋਸ਼ ਉੱਡ ਜਾਂਦੇ ਹਨ। ਕੁਝ ਵੀਡੀਓਜ਼ ਦੇਖ ਕੇ ਅਸੀਂ ਹਾਸੇ 'ਤੇ ਕਾਬੂ ਨਹੀਂ ਰੱਖ ਪਾਉਂਦੇ। ਅਜਿਹੀ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ (Viral Video) 'ਚ ਇਕ ਕੁੜੀ ਪਾਣੀ ਨਾਲ ਪੂਰੀ ਭਰੀ ਨਦੀ ਵਿਚਕਾਰ ਸਕੂਟੀ (Scooty In River) ਚਲਾਉਂਦੀ ਦਿਖਾਈ ਦੇ ਰਹੀ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਕੁਮੈਂਟ ਕਰਕੇ ਖੂਬ ਮਜ਼ੇ ਲੈ ਰਹੇ ਹਨ। ਇੰਟਰਨੈੱਟ ਦੀ ਜਨਤਾ ਇਸ ਕੁੜੀ ਨੂੰ 'ਪਾਪਾ ਦੀ ਪਰੀ' ਦੱਸ ਰਹੇ ਹਨ।

Continues below advertisement

ਆਓ ਹੁਣ ਤੁਹਾਨੂੰ ਇਸ ਵੀਡੀਓ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹਾਂ। ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਹੜ੍ਹ ਦੀ ਵਜ੍ਹਾ ਨਾਲ ਨਦੀ ਪੂਰੀ ਭਰੀ ਹੋ ਰਹੀ ਹੈ ਅਤੇ ਵਿਚਕਾਰ ਰਸਤੇ ਵਰਗਾ ਕੁਝ ਦਿਖਾਈ ਦੇ ਰਿਹਾ ਹੈ। ਉਦੋਂ ਇਕ ਲੜਕੀ ਬਹੁਤ ਤੇਜ਼ ਰਫ਼ਤਾਰ ਨਾਲ ਸਕੂਟੀ ਚਲਾਉਂਦੀ ਹੋਈ ਲੰਘਦੀ ਹੈ ਅਤੇ ਦੂਰ ਖੜ੍ਹੇ ਲੋਕ ਬੜੀ ਹੈਰਾਨੀ ਨਾਲ ਉਸ ਨੂੰ ਦੇਖਦੇ ਰਹਿ ਜਾਂਦੇ ਹਨ।

'ਪਾਪਾ ਦੀ ਪਰੀ ਕੁਝ ਵੀ ਕਰ ਸਕਦੀ ਹੈ'

ਇਸ ਕੁੜੀ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਨਦੀ ਪਾਣੀ ਨਾਲ ਨੱਕੋ-ਨੱਕ ਭਰੀ ਹੋਈ ਹੈ ਅਤੇ ਕੁੜੀ ਪੂਰੇ ਆਤਮ ਵਿਸ਼ਵਾਸ ਨਾਲ ਸਕੂਟੀ ਲੈ ਕੇ ਨਿਕਲ ਜਾਂਦੀ ਹੈ। ਇਹ ਕੁੜੀ ਬਿਲਕੁਲ ਨਹੀਂ ਡਰਦੀ। ਸਾਨੂੰ ਯਕੀਨ ਹੈ ਕਿ ਤੁਸੀਂ ਵੀਡਿਓ ਦੇਖ ਕੇ ਹੈਰਾਨ ਜ਼ਰੂਰ ਹੋਏ ਹੋਵੋਗੇ।

ਵਾਇਰਲ ਹੋ ਰਹੀ ਹੈ ਵੀਡੀਓ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ਇੰਸਟਾਗ੍ਰਾਮ 'ਤੇ beutefullearth ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਹ ਵੀਡੀਓ 22 ਜੂਨ ਨੂੰ ਸ਼ੇਅਰ ਕੀਤਾ ਗਿਆ ਸੀ ਅਤੇ ਹੁਣ ਤੱਕ ਕਈ ਲੱਖ ਵਾਰ ਦੇਖਿਆ ਜਾ ਚੁੱਕਾ ਹੈ। 3 ਲੱਖ 45 ਹਜ਼ਾਰ ਤੋਂ ਵੱਧ ਇੰਸਟਾ ਯੂਜ਼ਰਸ ਨੇ ਵੀ ਵੀਡੀਓ ਨੂੰ ਪਸੰਦ ਕੀਤਾ ਹੈ।