ਦੁਨੀਆ ਦੀ ਸਭ ਤੋਂ ਛੋਟੀ ਜੋੜੀ ਦਾ 8 ਸਾਲ ਬਾਅਦ ਪਰਵਾਨ ਚੜ੍ਹਿਆ ਪਿਆਰ
ਉਥੇ ਹੀ ਗੈਬਰੀਅਲ ਲੀਗਲ ਸੈਕੇਟਰੀ ਹੈ। ਦੱਸਣਯੋਗ ਹੈ ਕਿ ਦੋਨਾਂ ਦਾ ਹੀ ਕੱਦ 3 ਫੁੱਟ ਤੋਂ ਵੀ ਘੱਟ ਹੈ। ਪਹਿਲਾਂ ਤਾਂ ਇਨ੍ਹਾਂ ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਹੈਸ਼ੀਨੋ ਨੇ ਗੈਬਰੀਅਲ ਨੂੰ ਬੁਲਾਉਣਾ ਛੱਡ ਦਿੱਤਾ ਪਰ ਕੁਝ ਦਿਨ ਬਾਅਦ ਸਭ ਕੁਝ ਠੀਕ ਹੋ ਗਿਆ। ਜ਼ਿਕਰਯੋਗ ਹੈ ਕਿ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਇਹ ਜੋੜੀ ਗਿਨੀਜ਼ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਉਣ ਦੀ ਇੱਛਾ ਰੱਖਦੀ ਹੈ।
ਸੋਸ਼ਲ ਮੀਡੀਆ 'ਤੇ ਮਿਲੀ ਇਸ ਜੋੜੀ ਨੇ ਕਿਸੇ ਨੂੰ ਵੀ ਆਪਣੇ ਰਿਸ਼ਤੇ 'ਚ ਰੁਕਾਵਟ ਨਹੀਂ ਬਣਨ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਜੋੜੀ ਦਾ ਨਾਂ ਪਾਓਲੋ ਗੈਬਰੀਅਲ ਡੀਲੀਲਵਾ ਬੈਰਸ ਅਤੇ ਕਤਯੁਸਿਆ ਹੋਸ਼ੀਨੋ ਹੈ। ਹੈਸ਼ੀਨੋ ਪੇਸ਼ੇ ਤੋਂ ਬਿਊਟੀਸ਼ੀਅਨ ਹੈ ਅਤੇ ਆਪਣਾ ਸੈਲੂਨ ਚਲਾਉਂਦੀ ਹੈ।
ਰੀਓ ਡਿ ਜੇਨਰੀਓ—ਦੁਨੀਆ 'ਚ ਸਮਾਟਲੇਸਟ ਕਪਲ ਦੇ ਨਾਂ ਤੋਂ ਮਸ਼ਹੂਰ ਬ੍ਰਾਜ਼ੀਲੀਆਈ ਜੋੜੀ ਦਾ 8 ਸਾਲ ਦਾ ਪਿਆਰ ਆਖਰ ਪਰਵਾਨ ਚੜ੍ਹ ਹੀ ਗਿਆ। ਦੱਸਣਯੋਗ ਹੈ ਕਿ 8 ਸਾਲ ਤੱਕ ਦੇ ਆਪਸੀ ਸੰਬੰਧਾਂ ਤੋਂ ਬਾਅਦ ਦੋਨਾਂ ਨੇ ਮੰਗਣੀ ਕਰ ਲਈ ਹੈ ਅਤੇ ਦੋਵੇਂ ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ।