ਇਸ ਜਨਾਬ ਨੂੰ ਹਰ ਹਫ਼ਤੇ ਮਿਲਦੀ ਪਿਉ ਬਣਨ ਦੀ ਖ਼ੁਸ਼ੀ, ਹੁਣ ਤੱਕ 800 ਬੱਚਿਆਂ ਦਾ ਬਣ ਚੁੱਕਿਆ ਪਿਤਾ
ਸਾਈਮਨ ਵਾਟਸਨ ਦੇ 800 ਬੱਚੇ ਕਿਸੇ ਇੱਕ ਦੇਸ਼ ਵਿੱਚ ਨਹੀਂ ਬਲਕਿ ਕਈ ਦੇਸ਼ਾਂ ਵਿੱਚ ਹਨ। ਸਪੇਨ ਤੋਂ ਲੈ ਕੇ ਤਾਈਵਨ ਤੱਕ ਕਿਤੇ ਨਾ ਕਿਤੇ ਉਸ ਦਾ ਬੱਚਾ ਹਫ਼ਤੇ ਵਿੱਚ ਜਨਮ ਲੈ ਰਿਹਾ ਹੁੰਦਾ ਹੈ। ਅਗਲੇ ਕੁਝ ਸਾਲਾਂ ਵਿੱਚ ਉਨ੍ਹਾਂ ਦੀ ਗਿਣਤੀ ਦਾ ਅੰਕੜਾ ਵਧ ਕੇ ਇੱਕ ਹਜ਼ਾਰ ਤੱਕ ਪਹੁੰਚ ਜਾਏਗਾ।
ਹੁਣ ਸਾਈਮਨ ਦੀ ਖੁਆਇਸ਼ ਹੈ ਕਿ ਉਹ ਸਭ ਤੋਂ ਜ਼ਿਆਦਾ ਬੱਚਿਆਂ ਦਾ ਪਿਤਾ ਬਣ ਕੇ ਵਰਲਡ ਰਿਕਾਰਡ ਬਣਾਏ। ਇਸ ਲਈ ਉਹ ਨਿਯਮਿਤ ਰੂਪ ਵਿੱਚ ਆਪਣਾ ਚੈੱਕਅਪ ਕਰਾਉਣਾ ਨਹੀਂ ਭੁੱਲਦਾ। ਇਸ ਦੇ ਨਾਲ ਹੀ ਲੋਕਾਂ ਦਾ ਉਨ੍ਹਾਂ ਉੱਤੇ ਵਿਸ਼ਵਾਸ ਬਣਿਆ ਰਹਿੰਦਾ ਹੈ। ਇਸ ਲਈ ਹੈਲਥ ਸਰਟੀਫਿਕੇਟ ਨੂੰ ਆਨਲਾਈਨ ਪੋਸਟ ਵੀ ਕਰਦੇ ਹਨ।
ਸਾਈਮਨ ਦੀ ਸਫਲਤਾ ਦਾ ਸਭ ਤੋਂ ਵੱਡਾ ਰਾਜ਼ ਹੈ ਘੱਟ ਕੀਮਤ ਦਾ ਸਪਰਮ। ਕਿਸੇ ਵੀ ਕਲੀਨਕ ਤੋਂ ਸਪਰਮ ਖ਼ਰੀਦਣ ਲਈ ਗਾਹਕਾਂ ਨੂੰ ਕਾਫ਼ੀ ਕੀਮਤ ਚੁਕਾਉਣੀ ਪੈਂਦੀ ਹੈ। ਇਹੀ ਕਾਰਨ ਹੈ ਕਿ ਲੋਕ ਮਹਿੰਗੇ ਕਲੀਨਕ ਦੇ ਬਦਲੇ ਸਾਈਮਨ ਨਾਲ ਸੰਪਰਕ ਕਰਦੇ ਹਨ।
ਇਸ ਮਾਮਲੇ ਵਿੱਚ ਕੁਝ ਲੋਕਾਂ ਨੇ ਸਾਈਮਨ ਦੇ ਕੰਮ ਨੂੰ ਗ਼ਲਤ ਦੱਸਦਿਆਂ ਉਸ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਉੱਤੇ ਕੋਈ ਕਾਨੂੰਨੀ ਕਾਰਵਾਈ ਤਾਂ ਨਹੀਂ ਕਰ ਸਕਦੇ ਪਰ ਅਜਿਹਾ ਕੰਮ ਹੈ ਕਿ ਜਿਸ ਵਿੱਚ ਥੋੜ੍ਹੀ ਲਾਪਰਵਾਹੀ ਮਾਮਲਾ ਵਿਗਾੜ ਸਕਦੀ ਹੈ।
ਚੰਡੀਗੜ੍ਹ: ਇਸ ਖ਼ਬਰ ਦੀ ਹੈੱਡਲਾਈਨ ਹੈਰਾਨ ਕਰਨ ਵਾਲੀ ਹੈ ਕਿ ਇੱਕ ਸ਼ਖ਼ਸ ਦੇ 800 ਬੱਚੇ ਹੋਣ। ਉਸ ਦੇ ਹਰ ਹਫ਼ਤੇ ਪਿਤਾ ਬਣਨ ਦੀ ਗੱਲ 'ਤੇ ਯਕੀਨ ਕਰਨ ਮੁਸ਼ਕਲ ਹੈ ਪਰ ਸਾਈਮਨ ਵਾਟਸਨ ਦੇ ਸੱਚੀਓਂ ਹੀ 800 ਬੱਚੇ ਹਨ। ਦਰਅਸਲ ਸਾਈਮਨ ਇੱਕ ਸਪਰਮ ਡੋਨਰਜ਼ ਹੈ। ਸੋਸ਼ਲ ਮੀਡੀਆ ਉੱਤੇ ਉਸ ਨੇ ਆਪਣਾ ਬਿਜ਼ਨੈੱਸ ਵੀ ਸ਼ੁਰੂ ਕੀਤਾ ਹੈ।