Spider Viral Video: ਇਨਸਾਨਾਂ ਦੇ ਆਲੇ-ਦੁਆਲੇ ਪਾਏ ਜਾਣ ਵਾਲੇ ਜੀਵਾਂ ਦੀ ਦੁਨੀਆ ਬਹੁਤ ਦਿਲਚਸਪ ਹੁੰਦੀ ਹੈ। ਅਸੀਂ ਸਾਰਿਆਂ ਨੇ ਆਪਣੇ ਘਰਾਂ ਵਿੱਚ ਮੱਕੜੀ (Spider) ਨੂੰ ਜਾਲੇ ਬੁਣਦੇ ਦੇਖਿਆ ਹੋਵੇਗਾ। ਮਕੜੀ ਵੱਲੋਂ ਇਨ੍ਹਾਂ ਵਿਚਕਾਰ ਕਈ ਵਾਰ ਵੱਡੇ-ਵੱਡੇ ਸ਼ਿਕਾਰ ਨੂੰ ਫਸਾਉਂਦਿਆਂ ਵੀ ਦੇਖਿਆ ਗਿਆ ਹੈ। ਆਮ ਤੌਰ 'ਤੇ ਅਸੀਂ ਸਾਰਿਆਂ ਨੇ ਮੱਕੜੀਆਂ ਨੂੰ ਮੱਖੀਆਂ ਅਤੇ ਛੋਟੇ ਕੀੜਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਵੇਖਿਆ ਹੈ।


ਫਿਲਹਾਲ ਸੋਸ਼ਲ ਮੀਡੀਆ 'ਤੇ ਹਾਲ ਹੀ 'ਚ ਅਜਿਹਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਬਹੁਤ ਹੈਰਾਨ ਹੈ ਅਤੇ ਯੂਜ਼ਰਸ ਇਹ ਸੋਚਣ ਲਈ ਮਜ਼ਬੂਰ ਹੋ ਗਏ ਹਨ ਕਿ ਇੱਕ ਛੋਟੀ ਮੱਕੜੀ ਅਜਿਹਾ ਕਿਵੇਂ ਕਰ ਸਕਦੀ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਮੱਕੜੀ ਆਪਣੇ ਜਾਲ ਵਿੱਚ ਇੱਕ ਪੰਛੀ ਦਾ ਸ਼ਿਕਾਰ ਕਰਦੀ ਨਜ਼ਰ ਆ ਰਹੀ ਹੈ।


ਮੱਕੜੀ ਦੇ ਜਾਲ ਵਿੱਚ ਫੱਸੀ ਹਮਿੰਗ ਬਰਡ


ਵਾਇਰਲ ਹੋ ਰਹੀ ਕਲਿੱਪ ਨੂੰ ਲੀ ਡਰਕੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵਿੱਚ ਇੱਕ ਹਮਿੰਗ ਬਰਡ ਮੱਕੜੀ ਦੇ ਜਾਲ ਵਿੱਚ ਫਸਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਕੁਝ ਮੱਕੜੀਆਂ ਬਹੁਤ ਮਜ਼ਬੂਤ ​​ਜਾਲ ਬਣਾਉਂਦੀਆਂ ਹਨ, ਜਿਨ੍ਹਾਂ ਦੇ ਰੇਸ਼ੇ ਆਸਾਨੀ ਨਾਲ ਨਹੀਂ ਟੁੱਟਦੇ। ਇਨ੍ਹਾਂ ਵਿਚਕਾਰ ਫੱਸਣ ਵਾਲੇ ਚੰਗੇ ਤੋਂ ਚੰਗੇ ਜਾਨਵਰ ਵੀ ਆਸਾਨੀ ਨਾਲ ਬਾਹਰ ਨਹੀਂ ਨਿਕਲ ਪਾਉਂਦੇ। 


 



ਵੀਡੀਓ ਨੂੰ 3 ਮਿਲੀਅਨ ਤੋਂ ਵੱਧ ਵਿਊਜ਼ ਮਿਲੇ


ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਜਾਲ ਵਿੱਚ ਫਸੇ ਹਮਿੰਗ ਬਰਡ (Humming Bird)  ਨੂੰ ਆਪਣਾ ਸ਼ਿਕਾਰ ਬਣਾਉਣ ਲਈ ਇਕ ਛੋਟੀ ਮੱਕੜੀ ਵੀ ਤੇਜ਼ੀ ਨਾਲ ਉਸ ਵੱਲ ਆਉਂਦੀ ਦਿਖਾਈ ਦੇ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ (Social Media) 'ਤੇ ਤੇਜ਼ੀ ਨਾਲ ਵਾਇਰਲ (Viral Video) ਹੋ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਇਸ ਨੂੰ ਸੋਸ਼ਲ ਮੀਡੀਆ 'ਤੇ 3.5 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ 32 ਹਜ਼ਾਰ ਤੋਂ ਵੱਧ ਯੂਜ਼ਰਜ਼ ਇਸ ਨੂੰ ਪਸੰਦ ਕਰ ਚੁੱਕੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।