ਇਨ੍ਹਾਂ ਭੁੱਖਾ ਸੀ ਅਜਗਰ ਕਿ ਪੂਰਾ ਦਾ ਪੂਰਾ ਹਿਰਨ ਨਿਗਲ ਗਿਆ, ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ
ਏਬੀਪੀ ਸਾਂਝਾ | 02 May 2020 07:41 PM (IST)
ਕੀ ਤੁਸੀਂ ਕਦੇ ਵੇਖਿਆ ਹੈ ਕਿ ਇੱਕ ਸੱਪ ਕਿਸੇ ਵੱਡੇ ਜਾਨਵਰ ਨੂੰ ਨਿਗਲ ਰਿਹਾ ਹੈ? ਨਹੀਂ, ਹੁਣ ਦੇਖ ਸਕਦੇ ਹੋ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਬਰਮੀ ਅਜਗਰ ਇਕ ਵੱਡੇ ਹਿਰਨ ਨੂੰ ਨਿਗਲ ਰਿਹਾ ਹੈ।
ਚੰਡੀਗੜ੍ਹ: ਕੀ ਤੁਸੀਂ ਕਦੇ ਵੇਖਿਆ ਹੈ ਕਿ ਇੱਕ ਸੱਪ ਕਿਸੇ ਵੱਡੇ ਜਾਨਵਰ ਨੂੰ ਨਿਗਲ ਰਿਹਾ ਹੈ? ਨਹੀਂ, ਹੁਣ ਦੇਖ ਸਕਦੇ ਹੋ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਬਰਮੀ ਅਜਗਰ ਇਕ ਵੱਡੇ ਹਿਰਨ ਨੂੰ ਨਿਗਲ ਰਿਹਾ ਹੈ। ਦੇਖਦਿਆਂ ਹੀ ਸਾਰਾ ਹਿਰਨ ਅਜਗਰ ਦੇ ਅੰਦਰ ਚਲਾ ਗਿਆ। ਇਸ ਵੀਡੀਓ ਨੂੰ ਭਾਰਤੀ ਜੰਗਲਾਤ ਅਧਿਕਾਰੀ ਪਰਵੀਨ ਕਸਵਾਨ ਨੇ ਆਪਣੇ ਟਵਿੱਟਰ ਹੈਂਡਲ ਤੇ ਸਾਂਝਾ ਕੀਤਾ ਹੈ। ਵੀਡੀਓ ਉੱਤਰ ਪ੍ਰਦੇਸ਼ ਦੀ ਹੈ। ਵੀਡੀਓ ਸ਼ੇਅਰ ਕਰਦਿਆਂ ਪਰਵੀਨ ਕਾਸਵਾਨ ਨੇ ਲਿਖਿਆ, "ਅਵਿਸ਼ਵਾਸ਼ਯੋਗ! ਇਹ ਬਰਮੀ ਅਜਗਰ ਏਨਾ ਭੁੱਖਾ ਸੀ ਕਿ ਉਸਨੇ ਸਾਰਾ ਹਿਰਨ ਨਿਗਲ ਲਿਆ।" ਉਸਦੇ ਅਨੁਸਾਰ, ਇਹ ਵੀਡੀਓ ਯੂਪੀ ਦੇ ਦੁਧਵਾ ਨੈਸ਼ਨਲ ਪਾਰਕ ਦੀ ਹੈ, ਜਿਸ ਨੂੰ @WildLense_India ਨੇ ਸਾਂਝਾ ਕੀਤਾ ਹੈ।