ਹੁਸ਼ਿਆਰਪੁਰ 'ਚ 30 ਤੋਂ ਵੱਧ ਸ਼ਰਧਾਲੂਆਂ ਦੀ ਰਿਪੋਰਟ ਪੌਜ਼ੇਟਿਵ, ਮੁਹਾਲੀ ਤੇ ਮੁਕਤਸਰ 'ਚ ਵੀ ਨਵੇਂ ਮਾਮਲੇ
ਰੌਬਟ | 02 May 2020 05:05 PM (IST)
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ 'ਚ ਲਗਭਗ 32 ਹੋਰ ਲੋਕਾਂ ਨੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਹੈ। ਇਹ ਸਾਰੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹੋਏ ਸ਼ਰਧਾਲੂ ਹਨ।
ਰੌਬਟ ਚੰਡੀਗੜ੍ਹ: ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ 'ਚ ਲਗਭਗ 32 ਹੋਰ ਲੋਕਾਂ ਨੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਹੈ। ਇਹ ਸਾਰੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹੋਏ ਸ਼ਰਧਾਲੂ ਹਨ। ਹੁਣ, ਹੁਸ਼ਿਆਰਪੁਰ ਵਿੱਚ ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ 37 ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੁੱਲ ਕੋਰੋਨਾ ਮਰੀਜ਼ 44 ਹੋ ਗਏ ਹਨ। ਜ਼ਿਲ੍ਹਾ ਮਹਾਮਾਰੀ ਵਿਗਿਆਨੀ ਡਾ. ਸ਼ੈਲੇਸ਼ ਨੇ ਕਿਹਾ ਕਿ ਨਾਂਦੇੜ ਤੋਂ ਆਏ ਸ਼ਰਧਾਲੂਆਂ ਨੂੰ ਹੁਸ਼ਿਆਰਪੁਰ ਦੇ ਰਿਆਤ ਬਾਹਰਾ ਐਡੂਸਿਟੀ ਅਤੇ ਨਸ਼ਾ ਛੁਡਾਊ ਕੇਂਦਰ ਵਿਖੇ ਸਹੂਲਤਾਂ ਦੇ ਨਾਲ ਕੁਆਰੰਟੀਨ ਕੀਤਾ ਗਿਆ ਹੈ।ਇਹ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਹਨ।ਸਕਾਰਾਤਮਕ ਮਾਮਲੇ ਆਈਸੋਲੇਸ਼ਨ ਵਾਰਡ 'ਚ ਭੇਜੇ ਗਏ ਹਨ। ਇਸੇ ਦੌਰਾਨ ਉਪ ਮੰਡਲ ਦੇ ਪਿੰਡ ਨਾਰਾਇਣਗੜ੍ਹ ਵਿਖੇ ਇੱਕ ਕੋਰੋਨਾ ਪੌਜ਼ੇਟਿਵ ਦੇ ਸੰਪਰਕਾਂ ਦਾ ਪਤਾ ਲਾਇਆ ਜਾ ਰਿਹਾ ਹੈ। ਜੋ ਨਾਂਦੇੜ ਤੋਂ ਵਾਪਸ ਆਇਆ ਸੀ। ਪੌਜ਼ੇਟਿਵ ਵਿਅਕਤੀ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਇਸੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਵੀ ਤਿੰਨ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਹਨਾਂ 'ਚ ਦੋ ਮਰੀਜ਼ ਸਹਿਤ ਵਿਭਾਗ ਦੇ ਮੁਲਾਜ਼ਮ ਹਨ ਅਤੇ ਇੱਕ ਕੰਬਾਇਨ ਆਪਰੇਟਰ ਹੈ। ਹੁਣ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ ਸੱਤ ਹੋ ਗਈ ਹੈ। ਇਨ੍ਹਾਂ 'ਚ ਤਿੰਨ ਸ਼ਰਧਾਲੂ ਵੀ ਪੌਜ਼ੇਟਿਵ ਹਨ। ਉਧਰ ਜ਼ਿਲ੍ਹਾ ਮੁਹਾਲੀ 'ਚ ਵੀ ਦੋ ਤਾਜ਼ਾ ਮਾਮਲੇ ਸਾਹਮਣੇ ਆਏ ਹਨ।ਜ਼ਿਲ੍ਹਾ ਮੁਹਾਲੀ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 94 ਹੋ ਗਈ ਹੈ। ਇਸ 'ਚ 21 ਸ਼ਰਧਾਲੂ ਸ਼ਾਮਲ ਹਨ।ਚੰਗੀ ਗੱਲ ਇਹ ਹੈ ਕਿ ਮੁਹਾਲੀ 'ਚ 31 ਲੋਕ ਸਿਹਤਯਾਬ ਵੀ ਹੋਏ ਹਨ। ਜ਼ਿਲ੍ਹਾ ਕੁੱਲ ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂ ਠੀਕ ਹੋਏ ਅੰਮ੍ਰਿਤਸਰ 150 136 08 ਜਲੰਧਰ 105 02 08 ਮੁਹਾਲੀ 94 21 31 ਪਟਿਆਲਾ 89 27 02 ਲੁਧਿਆਣਾ 99 56 06 ਪਠਾਨਕੋਟ 25 00 09 ਨਵਾਂਸ਼ਹਿਰ 23 01 18 ਤਰਨ ਤਾਰਨ 15 15 00 ਮਾਨਸਾ 13 00 04 ਕਪੂਰਥਲਾ 12 10 02 ਹੁਸ਼ਿਆਰਪੁਰ 44 37 06 ਫਰੀਦਕੋਟ 06 03 01 ਸੰਗਰੂਰ 06 03 03 ਮੋਗਾ 06 02 04 ਗੁਰਦਾਸਪੁਰ 04 03 00 ਮੁਕਤਸਰ 07 03 00 ਰੋਪੜ 05 02 02 ਬਰਨਾਲਾ 02 00 01 ਫਤਹਿਗੜ੍ਹ ਸਾਹਿਬ 09 06 02 ਬਠਿੰਡਾ 02 02 00 ਫਿਰੋਜ਼ਪੁਰ 27 19 01 ਫਾਜ਼ਿਲਕਾ 04 04 00 ਕੁੱਲ 747 352 104