ਚੰਡੀਗੜ੍ਹ: ਸ਼ਿਮਲਾ ਨੈਸ਼ਨਲ ਹਾਈਵੇ 'ਤੇ ਸਥਿਤ ਕੁਮਾਰਹੱਟੀ-ਸੋਲਨ ਬਾਈਪਾਸ' ਤੇ ਬਣਾਈ ਜਾ ਰਹੀ ਟਨਲ ਦਾ ਕੰਮ ਫੋਰਲੇਨ ਕੰਪਨੀ ਨੇ ਪੂਰਾ ਕਰ ਲਿਆ ਹੈ। ਆਧੁਨਿਕ ਸਹੂਲਤਾਂ ਨਾਲ ਲੈਸ ਇਸ ਟਨਲ ਦੇ ਕੋਰੋਨਾਵਾਇਰਸ ਦੇ ਖ਼ਤਮ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਣ ਦੀ ਉਮੀਦ ਹੈ। ਇਹ ਟਨਲ ਸ਼ਿਮਲਾ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨਾਂ ਨੂੰ ਸਹੂਲਤ ਦੇਵੇਗੀ।


ਇਸ ਨਾਲ ਹੁਣ ਸਿਫਰ ਸੋਲਨ ਤੋਂ ਕੁਮਾਰਹੱਟੀ ਪਹੁੰਚਣ ਵਿੱਚ 10 ਮਿੰਟ ਲੱਗਣਗੇ। ਇਸ ਟਨਲ ਨਾਲ ਇਹ ਦੂਰੀ ਤਕਰੀਬਨ ਸਾਢੇ ਚਾਰ ਕਿਲੋਮੀਟਰ ਘੱਟ ਕੀਤੀ ਗਈ ਹੈ। ਇਸ ਟਨਲ 'ਤੇ ਚੱਲਣ ਵਾਲੇ ਲੋਕਾਂ ਲਈ ਵੱਖਰੇ ਸਾਈਡਵਾਕ ਵੀ ਬਣਾਏ ਗਏ ਹਨ, ਜਿਸ ਨੂੰ ਸੈਲਾਨੀਆਂ ਨੂੰ ਲੁਭਾਉਣ ਲਈ ਬਣਾਇਆ ਗਿਆ ਹੈ, ਇਸ ਤੋਂ ਇਲਾਵਾ ਦਿਨ ਰਾਤ ਰੌਸ਼ਨੀ ਕਰਨ ਲਈ ਐਲਈਡੀ ਲਾਈਟਾਂ ਲਗਾਈਆਂ ਗਈਆਂ ਹਨ। ਸੁਰੱਖਿਆ ਦੀ ਖ਼ਾਤਰ ਇਥੇ ਸੀਸੀਟੀਵੀ ਲਗਾਉਣ ਦੀ ਯੋਜਨਾ ਵੀ ਹੈ। ਸੋਲਨ-ਕੁਮਾਰਹੱਟੀ ਬਾਈਪਾਸ ਤੇ ਬਣਿਆ ਇਹ ਟਨਲ 924 ਮੀਟਰ ਲੰਬਾ ਹੈ। ਇਸ ਦੇ ਨਾਲ, ਇੱਥੇ ਕਾਲਕਾ-ਸ਼ਿਮਲਾ ਰੇਲਵੇ ਟਰੈਕ ਦੀ ਬਰੋਗ ਟਨਲ ਵੀ ਹੈ।