Sperm donor man father of 129 children: ਕੀ ਤੁਸੀਂ ਆਯੁਸ਼ਮਾਨ ਖੁਰਾਨਾ ਦੀ ਫਿਲਮ ਵਿੱਕੀ ਡੋਨਰ ਦੇਖੀ ਹੈ? ਆਯੁਸ਼ਮਾਨ ਨੇ ਇਸ ਫਿਲਮ 'ਚ ਸਪਰਮ ਡੋਨਰ ਦੀ ਭੂਮਿਕਾ ਨਿਭਾਈ ਹੈ। ਬ੍ਰਿਟਿਸ਼ ਰਿਟਾਇਰਡ ਟੀਚਰ ਕਲਾਈਵੇਸ ਜੋਨਸ ਨੇ ਵੀ ਆਪਣੀ ਫਿਲਮ ਦੀ ਤਰਜ਼ 'ਤੇ ਸਪਰਮ ਡੋਨਟ ਕੀਤਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੋਨਸ ਦੇ ਸਪਰਮ ਤੋਂ ਹੁਣ ਤੱਕ 129 ਬੱਚੇ ਪੈਦਾ ਹੋ ਚੁੱਕੇ ਹਨ। ਉਹ ਸਾਲ 2018 ਵਿੱਚ ਇੱਕ ਡਾਕੂਮੈਂਟਰੀ '4 ਮੈਨ 175 ਬੇਬੀਜ਼' ਵਿੱਚ ਨਜ਼ਰ ਆ ਚੁੱਕਿਆ ਹੈ।
ਕਲਾਈਵੇਸ ਜੋਨਸ 66 ਸਾਲ ਦੇ ਹਨ। ਦਾਅਵੇ ਮੁਤਾਬਕ ਉਹ ਹੁਣ ਤੱਕ 129 ਬੱਚਿਆਂ ਦਾ ਜੈਵਿਕ ਪਿਤਾ ਬਣ ਚੁੱਕੇ ਹਨ। ਇਸ ਦੇ ਨਾਲ ਹੀ 9 ਹੋਰ ਬੱਚੇ ਗਰਭ ਵਿੱਚ ਪਲ ਰਹੇ ਹਨ। ਜੋਨਸ ਨੇ 58 ਸਾਲ ਦੀ ਉਮਰ 'ਚ ਸ਼ੁਕਰਾਣੂ ਦਾਨ ਕਰਨਾ ਸ਼ੁਰੂ ਕੀਤਾ ਸੀ ਤੇ ਹੁਣ ਇਸ ਨੂੰ ਵੱਡੇ ਪੱਧਰ 'ਤੇ ਅੱਗੇ ਲੈ ਗਏ। ਕਲਾਈਵੇਸ ਜੋਨਸ ਆਪਣੇ ਸ਼ੁਕਰਾਣੂ ਲੋੜਵੰਦ ਲੋਕਾਂ ਨੂੰ ਮੁਫਤ ਉਪਲਬਧ ਕਰਵਾਉਂਦੇ ਹਨ।
ਜ਼ਿਕਰਯੋਗ ਹੈ ਕਿ ਸਿਹਤ ਮਾਹਿਰਾਂ ਨੇ ਕਲਾਈਵੇਸ ਨੂੰ ਸਪਰਮ ਡੋਨੇਸ਼ਨ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਕਾਰਨ ਇਹ ਹੈ ਕਿ ਉਸ ਨੇ ਇਸ ਕੰਮ ਲਈ ਕਿਸੇ ਲਾਇਸੰਸਸ਼ੁਦਾ ਕਲੀਨਕ ਦੀ ਵਰਤੋਂ ਨਹੀਂ ਕੀਤੀ। ਜੋਨਸ ਨੇ ਫੇਸਬੁੱਕ ਰਾਹੀਂ ਸ਼ੁਕਰਾਣੂ ਦਾਨ ਕੀਤੇ ਹਨ। ਇੱਕ ਮੀਡੀਆ ਰਿਪੋਰਟ ਮੁਤਾਬਕ ਕਲਾਈਵੇਸ ਜੋਨਸ ਨੇ ਦੱਸਿਆ ਹੈ ਕਿ ਉਹ ਆਪਣੇ ਸਪਰਮ ਤੋਂ ਪੈਦਾ ਹੋਏ ਕਰੀਬ 20 ਬੱਚਿਆਂ ਨੂੰ ਮਿਲਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜੋਨਸ ਨੇ ਸਾਲ 1978 'ਚ ਵਿਆਹ ਕੀਤਾ ਸੀ ਪਰ ਹੁਣ ਉਹ ਆਪਣੀ ਪਤਨੀ ਤੋਂ ਵੱਖ ਹੋ ਗਿਆ ਹੈ। ਜੋਨਸ ਦੇ ਸ਼ੁਕਰਾਣੂ ਦਾਨ ਕਰਨ ਦੇ ਫੈਸਲੇ ਤੋਂ ਉਸ ਦੀ ਪਤਨੀ ਖੁਸ਼ ਨਹੀਂ ਹੈ। ਜੇਕਰ ਬ੍ਰਿਟੇਨ ਵਿੱਚ ਸ਼ੁਕਰਾਣੂ ਦਾਨ ਕਰਨ ਦੇ ਨਿਯਮਾਂ ਦੀ ਗੱਲ ਕਰੀਏ ਤਾਂ ਉੱਥੇ ਇੱਕ ਦਾਨੀ 10 ਪਰਿਵਾਰਾਂ ਲਈ ਸ਼ੁਕਰਾਣੂ ਦਾਨ ਕਰ ਸਕਦਾ ਹੈ। ਇਸ ਦੇ ਲਈ ਦਾਨੀ ਨੂੰ ਕਿਸੇ ਤਰ੍ਹਾਂ ਦਾ ਪੈਸਾ ਨਹੀਂ ਮਿਲਦਾ। ਹਾਲਾਂਕਿ ਯਾਤਰਾ ਕਵਰ ਦੇ ਨਾਂ 'ਤੇ ਕੁਝ ਪੈਸੇ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ: Punjab Congress Candidate List: ਕਾਂਗਰਸ ਨੇ ਕਈ ਵਿਧਾਇਕਾਂ ਦੀ ਟਿਕਟ 'ਤੇ ਚਲਾਇਆ ਕੁਹਾੜਾ, ਤੀਜੀ ਲਿਸਟ 'ਚ ਇਨ੍ਹਾਂ ਨੂੰ ਲੱਗ ਸਕਦਾ ਝਟਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin