ਆਸਟ੍ਰੇਲੀਆ ਦੇ ਇੱਕ ਪ੍ਰੋਗਰਾਮ 'ਚ ਨਸ਼ੇ 'ਚ ਟੱਲੀ ਹੋਏ ਲੋਕਾਂ ਦਾ ਹੋਇਆ ਕੁਝ ਅਜਿਹਾ ਹਾਲ..
ਇਸ ਵਿਅਕਤੀ ਨੂੰ ਉੱਥੇ ਮੌਜੂਦ ਗਾਰਡ ਨੇ ਬਾਹਰ ਕੱਢਿਆ। ਲੋਕਾਂ ਦੀਆਂ ਅਜਿਹੀਆਂ ਕਰਤੂਤਾਂ ਕਾਰਨ ਸਮਾਰੋਹ ਵਾਲੀ ਥਾਂ ਇੰਨੀ ਗੰਦੀ ਹੋ ਚੁੱਕੀ ਸੀ ਕਿ ਸਫ਼ਾਈ ਕਰਮਚਾਰੀਆਂ ਲਈ ਇਸ ਨੂੰ ਸਾਫ਼ ਕਰਨਾ ਕਾਫ਼ੀ ਮੁਸ਼ਕਲ ਹੋ ਗਿਆ।
ਕੁੱਝ ਲੋਕ ਜ਼ਮੀਨ 'ਤੇ ਇੱਧਰ-ਉੱਧਰ ਡਿੱਗੇ ਸਨ ਅਤੇ ਕੁੱਝ ਦੂਜਿਆਂ ਦੇ ਉੱਪਰ। ਇੰਨਾ ਹੀ ਨਹੀਂ, ਇਸ ਸਮਾਰੋਹ 'ਚ ਇੱਕ ਵਿਅਕਤੀ ਸ਼ਰਾਬ ਦੇ ਨਸ਼ੇ 'ਚ ਇੰਨਾ ਚੂਰ ਹੋ ਚੁੱਕਾ ਸੀ ਕਿ ਉਸ ਨੇ ਕੂੜੇਦਾਨ 'ਚ ਹੀ ਛਾਲ ਮਾਰ ਦਿੱਤੀ।
ਸਮਾਰੋਹ ਦੀ ਸਮਾਪਤੀ ਤੱਕ ਲੋਕ ਸ਼ਰਾਬ ਨਸ਼ੇ 'ਚ ਇੰਨੇ ਟੱਲੀ ਹੋ ਚੁੱਕੇ ਸਨ ਕਿ ਉਨ੍ਹਾਂ ਲਈ ਆਪਣੇ-ਆਪ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ। ਨਸ਼ੇ 'ਚ ਚੂਰ ਹੋਏ ਲੋਕਾਂ ਨੂੰ ਇਸ ਗੱਲ ਦੀ ਕੋਈ ਸੁੱਧ-ਬੁੱਧ ਹੀ ਨਾ ਰਹੀ ਕਿ ਉਹ ਕੀ ਕਰ ਰਹੇ ਹਨ।
ਸਾਰੇ ਲੋਕਾਂ ਨੇ ਇਸ ਸਮਾਰੋਹ ਦੌਰਾਨ ਰਿਵਾਇਤੀ ਚਿੱਟੇ ਤੇ ਕਾਲੇ ਰੰਗ ਦੇ ਕੱਪੜੇ ਅਤੇ ਟੋਪੀਆਂ ਪਹਿਨੀਆਂ ਹੋਈਆਂ ਸਨ।
ਮੈਲਬਾਰਨ: ਆਸਟ੍ਰੇਲੀਆ ਦੇ ਸਪਰਿੰਗ ਕਾਰਨੀਵਾਲ ਰੇਸ 'ਚ ਇਸ ਵਾਰ ਰੱਜ ਕੇ ਮੌਜ ਮਸਤੀ ਹੋਈ। ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਸਮਾਰੋਹ 'ਚ ਤਕਰੀਬਨ 90 ਹਜ਼ਾਰ ਲੋਕ ਪਹੁੰਚੇ ਸਨ।