Story Of Langda Aam: ਅੰਬ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਫਲ ਹੈ। ਸਾਡੇ ਦੇਸ਼ ਵਿੱਚ ਅੰਬਾਂ ਦੀਆਂ ਲਗਪਗ 1500 ਕਿਸਮਾਂ ਉਗਾਈਆਂ ਜਾਂਦੀਆਂ ਹਨ। ਇੱਥੋਂ ਅੰਬ ਦੁਨੀਆ ਦੇ ਕਈ ਦੇਸ਼ਾਂ ਨੂੰ ਭੇਜੇ ਜਾਂਦੇ ਹਨ। ਅੰਬਾਂ ਦੇ ਸੀਜ਼ਨ ਦੌਰਾਨ ਜਦੋਂ ਅਸੀਂ ਮੰਡੀ ਜਾਂਦੇ ਹਾਂ ਤਾਂ ਦੁਕਾਨਾਂ 'ਤੇ ਕਈ ਕਿਸਮਾਂ ਦੇ ਅੰਬ ਵਿਕਦੇ ਹਨ, ਜਿਨ੍ਹਾਂ 'ਚੋਂ "ਲੰਗੜਾ ਅੰਬ" ਦੀ ਕਿਸਮ ਬਹੁਤ ਮਸ਼ਹੂਰ ਹੈ। ਦੇਸ਼ ਭਰ ਵਿੱਚ ਇਸ ਕਿਸਮ ਦੇ ਅੰਬਾਂ ਦੀ ਕਾਫੀ ਮੰਗ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਦਾ ਨਾਮ ਥੋੜ੍ਹਾ ਅਜੀਬ ਹੈ? ਇਸ ਅੰਬ ਨੂੰ 'ਲੰਗੜਾ ਅੰਬ' ਕਿਉਂ ਕਿਹਾ ਜਾਂਦਾ ਹੈ? ਦਰਅਸਲ, ਇਸ ਪਿੱਛੇ ਇੱਕ ਕਹਾਣੀ ਹੈ। ਆਓ ਜਾਣਦੇ ਹਾਂ।


ਲੰਗੜੇ ਅੰਬ ਦਾ ਇਤਿਹਾਸ 300 ਸਾਲ ਪੁਰਾਣਾ
ਲੰਗੜਾ ਅੰਬ ਦਾ ਉਤਪਾਦਨ ਉੱਤਰ ਪ੍ਰਦੇਸ਼ ਦੇ ਬਨਾਰਸ ਤੋਂ ਸ਼ੁਰੂ ਹੋਇਆ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਬਨਾਰਸ ਦੇ ਇੱਕ ਛੋਟੇ ਜਿਹੇ ਸ਼ਿਵ ਮੰਦਰ ਵਿੱਚ ਇੱਕ ਪੁਜਾਰੀ ਹੋਇਆ ਕਰਦਾ ਸੀ। ਇੱਕ ਵਾਰ ਇੱਕ ਸੰਨਿਆਸੀ ਉਸ ਮੰਦਰ ਵਿੱਚ ਆਇਆ ਤੇ ਮੰਦਰ ਦੇ ਵਿਹੜੇ ਵਿੱਚ ਅੰਬਾਂ ਦੇ ਦੋ ਛੋਟੇ-ਛੋਟੇ ਪੌਦੇ ਲਗਾਏ। ਉਸ ਨੇ ਪੁਜਾਰੀ ਨੂੰ ਕਿਹਾ ਕਿ ਜਦੋਂ ਵੀ ਇਨ੍ਹਾਂ ਪੌਦਿਆਂ ਦਾ ਫਲ ਆਵੇ ਤਾਂ ਉਹ ਪਹਿਲਾਂ ਭਗਵਾਨ ਸ਼ੰਕਰ ਨੂੰ ਚੜ੍ਹਾਵੇ ਤੇ ਸ਼ਰਧਾਲੂਆਂ ਵਿੱਚ ਵੰਡੇ। ਪੁਜਾਰੀ ਨੇ ਅਜਿਹਾ ਹੀ ਕੀਤਾ। ਜਦੋਂ ਵੀ ਉਨ੍ਹਾਂ ਰੁੱਖਾਂ 'ਤੇ ਫਲ ਆਉਂਦੇ ਤਾਂ ਉਹ ਸਭ ਤੋਂ ਪਹਿਲਾਂ ਭਗਵਾਨ ਸ਼ੰਕਰ ਨੂੰ ਚੜ੍ਹਾਉਂਦੇ ਤੇ ਮੰਦਰ 'ਚ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਅੰਬ ਵੰਡਦੇ।


ਇਹ ਵੀ ਪੜ੍ਹੋ: Coal to Diamond Process: ਜੇ ਕੋਲੇ ਨੂੰ ਕਈ ਸਾਲਾਂ ਤੱਕ ਰੱਖਿਆ ਜਾਵੇ ਤਾਂ ਹੀਰਾ ਬਣ ਜਾਂਦਾ ਹੈ... ਜਾਣੋ ਸੱਚਾਈ ?


ਕਿਸੇ ਨੂੰ ਗਿੱਟਕ ਤੇ ਕਲਮ ਨਹੀਂ ਦਿੱਤੀ
ਸਾਧੂ ਨੇ ਪੁਜਾਰੀ ਨੂੰ ਦਰਖਤ ਦੀ ਕਲਮ ਤੇ ਗਿੱਟਕ ਕਿਸੇ ਨੂੰ ਦੇਣ ਤੋਂ ਵੀ ਮਨ੍ਹਾ ਕੀਤਾ ਸੀ। ਪੁਜਾਰੀ ਨੇ ਇਸ ਗੱਲ ਦਾ ਵੀ ਪੂਰਾ ਧਿਆਨ ਰੱਖਿਆ। ਉਸ ਅੰਬ ਦੀ ਗਿੱਟਕ ਜਾਂ ਕਲਮ ਕਿਸੇ ਨੂੰ ਨਾ ਦਿੱਤੀ। ਹੌਲੀ-ਹੌਲੀ ਸਮਾਂ ਬੀਤਦਾ ਗਿਆ ਤੇ ਸਾਰੇ ਬਨਾਰਸ ਵਿੱਚ ਮੰਦਰ ਦੇ ਅੰਬ ਦੀ ਚਰਚਾ ਹੋਣ ਲੱਗੀ। ਜਦੋਂ ਕਾਸ਼ੀ ਨਰੇਸ਼ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਉਥੇ ਪਹੁੰਚ ਗਏ ਤੇ ਭਗਵਾਨ ਸ਼ਿਵ ਨੂੰ ਅੰਬਾਂ ਦੇ ਫਲ ਭੇਟ ਕਰਨ ਤੋਂ ਬਾਅਦ ਉਨ੍ਹਾਂ ਰੁੱਖਾਂ ਦਾ ਨਿਰੀਖਣ ਕੀਤਾ।


ਪੁਜਾਰੀ ਨੂੰ ਬੇਨਤੀ ਕੀਤੀ ਕਿ ਉਹ ਅੰਬਾਂ ਦੀ ਕਲਮ ਰਾਜ ਦੇ ਮੁੱਖ ਬਾਗਬਾਨ ਨੂੰ ਮਹਿਲ ਦੇ ਬਾਗ ਵਿੱਚ ਲਗਾਉਣ ਲਈ ਦੇਣ। ਪੁਜਾਰੀ ਨੇ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰੇਗਾ ਤੇ ਉਸ ਦੇ ਕਹਿਣ 'ਤੇ ਮਹਿਲ ਵਿੱਚ ਆ ਕੇ ਅੰਬ ਦੀ ਕਲਮ ਦੇਵੇਗਾ। ਰਾਤ ਨੂੰ ਪੁਜਾਰੀ ਦੇ ਸੁਪਨੇ ਵਿੱਚ ਆ ਕੇ ਭਗਵਾਨ ਸ਼ਿਵ ਨੇ ਉਸ ਨੂੰ ਰਾਜੇ ਨੂੰ ਅੰਬ ਦੀ ਕਲਮ ਦੇਣ ਲਈ ਕਿਹਾ।


ਕਲਮ ਰਾਜੇ ਨੂੰ ਸੌਂਪੀ
ਅਗਲੇ ਹੀ ਦਿਨ ਪੁਜਾਰੀ ਅੰਬਾਂ ਦਾ ਪ੍ਰਸ਼ਾਦ ਲੈ ਕੇ ਮਹਿਲ ਗਿਆ ਤੇ ਬਾਗ ਵਿੱਚ ਲਾਏ ਅੰਬ ਦੀ ਕਲਮ ਰਾਜੇ ਨੂੰ ਸੌਂਪ ਦਿੱਤੀ। ਕੁਝ ਸਾਲਾਂ ਵਿੱਚ ਇਹ ਪੌਦੇ ਦਰੱਖਤ ਬਣ ਗਏ ਤੇ ਹੌਲੀ-ਹੌਲੀ ਅੰਬ ਦੀ ਫਸਲ ਬਨਾਰਸ ਦੇ ਬਾਹਰ ਵੀ ਉੱਗਣ ਲੱਗੀ ਤੇ ਅੱਜ ਇਹ ਦੇਸ਼ ਵਿੱਚ ਅੰਬਾਂ ਦੀ ਸਭ ਤੋਂ ਮਸ਼ਹੂਰ ਕਿਸਮ ਹੈ।


ਇਹ ਵੀ ਪੜ੍ਹੋ: ਦੁਨੀਆਂ ਦੇ ਇਹਨਾਂ ਸ਼ਹਿਰਾਂ ਵਿੱਚ ਕੋਈ ਨਹੀਂ ਮਰ ਸਕਦਾ...ਲੱਗਿਆ ਹੈ ਬੈਨ! ਜਾਣੋ ਕੀ ਹੈ ਇਸ ਅਜੀਬ ਪਾਬੰਦੀ ਦਾ ਕਾਰਨ