Protest against AAP MLA - ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾਂ ਸਮੇਤ ਆਮ ਲੋਕਾਂ ਦੀਆਂ ਮੁਸ਼ਕਲਾਂ ਆਉਣ ਵਾਲੇ ਤਿੰਨ ਦਿਨ ਵੱਧ ਸਕਦੀਆਂ ਹਨ। AAP ਵਿਧਾਇਕ ਦਿਨੇਸ਼ ਚੱਢਾ ਨੇ ਰੂਪਨਗਰ ਤਹਿਸੀਲ ਦਫ਼ਤਰ ਵਿੱਚ ਆਪਣੇ ਸਮਰਥਕਾਂ ਨਾਲ ਜੋ ਰੇਡ ਮਾਰੀ ਸੀ ਉਸ ਤੋਂ ਤਹਿਸੀਲ ਦੇ ਕਰਮਚਾਰੀ ਨਾਰਾਜ਼ ਚੱਲ ਰਹੇ ਹਨ ਅਤੇ ਆਪਣੀ ਹੜਤਾਲ ਨੂੰ ਇਹਨਾਂ ਮੁਲਾਜ਼ਮਾਂ ਨੇ ਹੋਰ ਅੱਗੇ ਵਧਾ ਦਿੱਤਾ ਹੈ। ਅਗਲੇ 2 ਦਿਨ ਯਾਨੀ 25 ਜੁਲਾਈ ਅਤੇ 26 ਜੁਲਾਈ ਨੂੰ ਤਹਿਸੀਲਾਂ ਵਿੱਚ ਕੰਮ ਕਾਜ ਪੂਰੀ ਤਰ੍ਹਾਂ ਨਾਲ ਠੱਪ ਰਹੇਗਾ। ਅੱਜ ਵੀ ਤਹਿਸੀਲਾਂ ਵਿੱਚ ਕੰਮ ਨਹੀਂ ਹੋ ਸਕਿਆ। 


ਇਸ ਸਬੰਧੀ  DC ਦਫ਼ਤਰ ਕਰਮਚਾਰੀ ਯੂਨੀਅਨ ਰੂਪਨਗਰ ਨੇ ਵੱਡੀ ਰਣਨੀਤੀ ਉਲੀਕ ਦਿੱਤੀ ਹੈ। PSMSU ਜਥੇਬੰਦੀ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ ਨੇ ਐਲਾਨ ਕੀਤਾ ਕਿ - ''ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਵੱਲੋਂ ਆਪਣੇ ਵਲੰਟੀਅਰਾਂ ਨੂੰ ਨਾਲ ਲੈ ਕੇ ਮਿਤੀ 18-07-2023 ਨੂੰ ਤਹਿਸੀਲ ਦਫਤਰ ਰੂਪਨਗਰ ਜਾ ਕੇ ਤਹਿਸੀਲ ਵਿੱਚ ਤੈਨਾਤ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਕਰਕੇ DC ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਨੇ ਫ਼ੈਸਲਾ ਲਿਆ ਹੈ ਕੇ ਰੂਪਨਗਰ ਡਵੀਜ਼ਨ ਵਿੱਚ ਪੈਂਦੇ ਜਿਲੇ ਰੂਪਨਗਰ, ਮੋਹਾਲੀ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ DC ਦਫਤਰਾਂ ਅਤੇ ਇਹਨਾਂ ਅਧੀਨ ਪੈਂਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਸਮੂਹ ਕਰਮਚਾਰੀ ਮਿਤੀ 24, 25 ਅਤੇ 26-07-2023 ਤਿੰਨ ਦਿਨ ਕਲਮਛੋੜ ਹੜਤਾਲ ਕਰਕੇ ਮੁਕੰਮਲ ਕੰਮ ਬੰਦ ਰੱਖਣਗੇ।


ਹੜਤਾਲ ਦੇ ਤੀਜੇ ਦਿਨ ਮਿਤੀ 26-07-2023 ਨੂੰ DC ਦਫ਼ਤਰ ਰੂਪਨਗਰ ਦੇ ਬਾਹਰ ਸੂਬਾ ਪੱਧਰੀ ਇਕੱਠ ਕਰਕੇ ਰੂਪਨਗਰ ਸ਼ਹਿਰ ਦੇ ਵੱਖ-ਵੱਖ ਚੌਂਕਾ ਵਿੱਚੋਂ ਲੰਘਦੇ ਹੋਏ ਹਲਕਾ ਵਿਧਾਇਕ ਦੇ ਘਰ ਦੇ ਬਾਹਰਦਿਨੇਸ਼ ਚੱਢਾ ਦਾ ਪੁਤਲਾ ਫੂਕਿਆ ਜਾਵੇਗਾ। DC ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਦੇ ਖਿਲਾਫ ਅਰੰਭੇ ਸੰਘਰਸ਼ ਦੀ PSMSU ਵੱਲੋਂ ਹਮਾਇਤ ਕਰਨ ਦਾ ਫੈਸਲਾ ਲਿਆ ਗਿਆ ਹੈ। 


ਮਿਤੀ 24 ਅਤੇ 25-07-2023 ਨੂੰ ਜ਼ਿਲ੍ਹਾ ਰੂਪਨਗਰ, ਮੋਹਾਲੀ ਅਤੇ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ PSMSU ਦੀਆਂ ਜ਼ਿਲ੍ਹਾ ਬਾਡੀਆ ਆਪਣੇ ਆਪਣੇ ਜ਼ਿਲ੍ਹੇ 'ਚ DC ਦਫ਼ਤਰਾ ਦੇ ਸਾਥੀਆਂ ਨਾਲ ਹੜਤਾਲ ਵਿੱਚ ਸਹਿਯੋਗ ਕਰਨਗੇ''।




 


Join Our Official Telegram Channel : - 
https://t.me/abpsanjhaofficial


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।