Holidays in Jalandhar Distt. -  ਪੰਜਾਬ ਵਿੱਚ ਪਿਛਲੇ ਹਫਤਿਆਂ ਦੌਰਾਨ ਪਏ ਮਾਰੀ ਮੀਂਹ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆ ਗਏ ਸਨ। ਜਿਸ ਕਰਕੇ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ। ਪਰ ਜ਼ਿਆਦਾਤਰ ਸਕੂਲ ਖੋਲ੍ਹ ਦਿੱਤੇ ਗਏ ਹਨ। ਜਲੰਧਰ ਵਿੱਚ ਪਾਣੀ ਦਾ ਕਹਿਰ ਸਭ ਤੋਂ ਵੱਧ ਦੇਖਣ ਨੂੰ ਮਿਲਿਆ ਹੈ। ਜਿਸ ਕਰਕੇ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਬਲਾਕ ਲੋਹੀਆਂ ਖਾਸ ਅਤੇ ਸਬ ਡਵੀਜ਼ਨ ਸਾਹਕੋਟ ਦੇ 4 ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੈ। ਮੁੰਡੀ ਚੋਹਲੀਆਂ, ਮੁੰਡੀ ਕਾਸੂ, ਮੁੰਡੀ ਸ਼ਹਿਰੀਆਂ ਅਤੇ ਧੱਕਾ ਬਸਤੀ ਦੇ ਪ੍ਰਾਇਮਰੀ ਸਕੂਲਾਂ ਵਿੱਚ 24 ਜੁਲਾਈ ਤੋਂ 26 ਜੁਲਾਈ ਤੱਕ ਛੁੱਟੀਆਂ ਐਲਾਨ ਕੀਤੀਆਂ ਹਨ। ਇਹਨਾਂ ਸਕੂਲਾਂ ਵਿੱਚ ਰਾਹਤ ਕੈਂਪ ਲਗਾਏ ਗਏ ਹਨ। ਜਿਸ ਕਰਕੇ ਬੱਚਿਆਂ ਨੂੰ ਸਕੂਲ ਵਿੱਚ ਨਾ ਆਉਣ ਲਈ ਕਿਹਾ ਗਿਆ ਹੈ। 


ਭਾਰੀ ਮੀਂਹ ਕਾਰਨ ਲੋਹੀਆਂ ਇਲਾਕ਼ੇ ਵਿਚ ਪੈਂਦੇ ਮੰਡ ਖੇਤਰ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ ਅਤੇ ਨਾਲ ਪੈਂਦੇ ਸਤਲੁਜ ਦਰਿਆ ਵਿਚ ਵੀ ਪਾਣੀ ਦਾ ਪੱਧਰ ਕਾਫੀ ਤੇਜੀ ਨਾਲ ਵੱਧ ਰਿਹਾ ਹੈ।  ਮੰਡ ਖੇਤਰ ਦੇ ਕੁਝ ਪਿੰਡਾਂ ਵਿੱਚ ਅਲਰਟ ਕਰ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀ ਭਾਰੀ ਬਾਰਿਸ਼ ਦੇ ਸੰਕੇਤ ਹਨ ਅਤੇ ਆਪਣਾ ਅਤੇ ਮਾਲ ਡੰਗਰ ਦਾ ਬੰਦੋਬਸਤ ਕੀਤਾ ਜਾਵੇ।


ਜਲੰਧਰ ਦੇ ਡੀਸੀ ਨੇ ਆਪਣੇ ਹੁਕਮਾਂ ਵਿੱਚ ਲਿਖਿਆ ਕਿ - ''ਪਿਛਲੇ ਸਮੇਂ ਦੌਰਾਨ ਭਾਰੀ ਬਾਰਿਸ਼ਾਂ ਕਰਕੇ ਸਬ ਡਵੀਜਨ ਸ਼ਾਹਕੋਟ ਦੇ ਲੋਹੀਆਂ ਬਲਾਕ ਦੇ ਕਾਫੀ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਇਸ ਕਾਰਨ ਸਬ ਡਵੀਜਨ ਸ਼ਾਹਕੋਟ ਦੇ ਲੋਹੀਆਂ ਬਲਾਕ ਦੇ ਲੋਕਾਂ ਦੇ ਜੀਵਨ 'ਤੇ ਅਸਰ ਪਿਆ ਹੈ ਅਤੇ ਇਸ ਸਬੰਧੀ ਸਕੂਲਾਂ ਵਿੱਚ ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ।


 ਇਹਨਾਂ ਹਾਲਤਾਂ ਨੂੰ ਮੁੱਖ ਰੱਖਦੇ ਹੋਏ, ਸਬ ਡਵੀਜਨ ਸ਼ਾਹਕੋਟ ਦੇ ਸਿਰਫ ਲੋਹੀਆਂ ਬਲਾਕ ਹੇਠ ਲਿਖੇ ਸਰਕਾਰੀ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ਵਿਚ ਛੁੱਟੀ ਕੀਤੀ ਜਾਣੀ ਬਣਦੀ ਹੈ।


ਇਸ ਲਈ ਮੈਂ, ਵਿਸ਼ੇਸ਼ ਸਾਰੰਗਲ, ਆਈ.ਏ.ਐਸ., ਡਿਪਟੀ ਕਮਿਸ਼ਨਰ, ਜਲੰਧਰ ਹੜ੍ਹਾਂ ਦੇ ਮੌਜੂਦਾ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਮਿਤੀ 24.07.2023 ਤੋਂ 26.07.2023 ਤੱਕ ਬਲਾਕ ਲੋਹੀਆਂ ਖਾਸ ਸਬ ਡਵੀਜਨ ਸ਼ਾਹਕੋਟ ਦੇ ਸਿਰਫ ਹੇਠ ਲਿਖੇ ਸਰਕਾਰੀ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕਰਦਾ ਹਾਂ'' :-