ਨਵੀਂ ਦਿੱਲੀ: ਕਈ ਲੋਕ ਪੁਰਾਣੀਆਂ ਚੀਜ਼ਾਂ ਰੱਖਣ ਦੇ ਸ਼ੌਕੀਨ ਹੁੰਦੇ ਹਨ, ਜਿਸ ਲਈ ਉਹ ਪਾਣੀ ਵਾਂਗ ਪੈਸਾ ਵਹਾਉਣ ਲਈ ਤਿਆਰ ਰਹਿੰਦੇ ਹਨ। ਅਜਿਹੀ ਹੀ ਇੱਕ ਅਨੋਖੀ ਚਾਹ ਦੀ ਕੇਤਲੀ ਇਨ੍ਹੀਂ ਦਿਨੀਂ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਨੂੰ ਨਿਲਾਮੀ ਦੌਰਾਨ ਖਰੀਦਣ ਲਈ £2million ਦੀ ਬੋਲੀ ਲੱਗੀ। ਜੇਕਰ ਇਸ ਰਕਮ ਨੂੰ ਭਾਰਤੀ ਕੀਮਤ 'ਤੇ ਦੇਖਿਆ ਜਾਵੇ ਤਾਂ ਇਸ ਦੀ ਕੀਮਤ 20 ਕਰੋੜ 30 ਲੱਖ ਰੁਪਏ ਤੋਂ ਜ਼ਿਆਦਾ ਹੈ।


ਇਤਿਹਾਸ ਦੀ ਕੁੱਖ 'ਚੋਂ ਨਿਕਲੀ ਇਹ ਚਾਹ ਦੀ ਕੇਤਲੀ ਖਾਸ ਹੈ ਕਿਉਂਕਿ ਇਹ ਸਾਲ 1740 'ਚ ਚੀਨ ਦੇ ਉਸ ਸਮੇਂ ਦੇ ਰਾਜਾ ਕਿਆਨਲੋਂਗ ਲਈ ਤਿਆਰ ਕੀਤੀ ਗਈ ਸੀ। ਇਹ ਕੇਤਲੀ ਸਾਲ 1925 'ਚ ਚਰਚਾ ਵਿੱਚ ਆਈ ਸੀ, ਜਦੋਂ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਇਸ ਨੂੰ ਇੱਕ ਅਧਿਕਾਰੀ ਤੇ ਉਸ ਦੀ ਪਤਨੀ ਨੇ ਸਾਲ 1925 'ਚ ਲੰਡਨ ਦੇ ਇੱਕ ਡੀਲਰ ਤੋਂ ਖਰੀਦਿਆ ਸੀ।


ਜਾਣੋ ਕੀ ਸੀ ਇਸ ਕੇਤਲੀ ਦੀ ਖਾਸੀਅਤ


ਅੰਗਰੇਜ਼ੀ ਵੈੱਬਸਾਈਟ 'ਦ ਸਨ' 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ 18ਵੀਂ ਸਦੀ ਦੀ ਇਹ ਕੇਤਲੀ 6 ਇੰਚ ਚੌੜੀ ਹੈ ਤੇ ਕਾਂਸੇ ਦੀ ਬਣੀ ਹੋਈ ਹੈ। ਵੈਸੇ ਤਾਂ 18ਵੀਂ ਸਦੀ ਦੀ ਇਹ ਕੇਤਲੀ ਜਦੋਂ ਨਿਲਾਮੀ ਲਈ ਆਈ ਤਾਂ ਇਸ ਦੀ ਕੀਮਤ £800,000 ਪੌਂਡ ਯਾਨੀ 80 ਕਰੋੜ ਰੱਖੀ ਗਈ ਸੀ ਪਰ ਨਿਲਾਮੀ ਵਿੱਚ ਇਹ ਹੌਲੀ-ਹੌਲੀ 17 ਕਰੋੜ 24 ਲੱਖ 93 ਹਜ਼ਾਰ ਰੁਪਏ ਤੱਕ ਪਹੁੰਚ ਗਈ। ਕੇਟਲ ਦੀ ਬੋਲੀ ਮੇਫੇਅਰ, ਕੇਂਦਰੀ ਲੰਡਨ ਵਿੱਚ ਹੋਈ। ਇਸ ਦੀ ਪੂਰੀ ਕੀਮਤ 20 ਕਰੋੜ 30 ਲੱਖ ਰੁਪਏ ਤੋਂ ਵੱਧ ਤੈਅ ਕੀਤੀ ਗਈ ਸੀ।


ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਕੇਤਲੀ ਨੂੰ Far East ਕਲੈਕਟਰ ਨੇ ਖਰੀਦਿਆ ਹੈ। ਇਹ ਚੀਨੀ ਇਤਿਹਾਸ ਦੀ ਗੁਆਚੀ ਹੋਈ ਵਿਰਾਸਤ ਸੀ, ਜਿਸ ਨੂੰ ਚੀਨੀ ਸੰਗ੍ਰਹਿਕਾਰਾਂ ਨੇ ਮੁੜ ਪ੍ਰਾਪਤ ਕੀਤਾ ਹੈ। ਨਿਲਾਮੀ ਦੌਰਾਨ ਇਸ ਕੇਤਲੀ ਬਾਰੇ ਦੱਸਿਆ ਗਿਆ ਕਿ ਇਹ ਇੱਕ ਬਹੁਤ ਹੀ ਦੁਰਲੱਭ ਤੇ ਇਤਿਹਾਸਕ ਟੁਕੜਾ ਹੈ, ਜਿਸ ਨੂੰ ਰਾਜੇ ਲਈ ਖੁਦ ਬਣਾਇਆ ਗਿਆ ਸੀ ਤੇ ਇਸ ਕੇਤਲੀ ਵਿੱਚ ਉਸ ਸਮੇਂ ਦਾ ਸ਼ਾਹੀ ਨਿਸ਼ਾਨ ਵੀ ਸੀ, ਇਸ ਉੱਤੇ ਪਹਾੜਾਂ ਤੇ ਝੀਲਾਂ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ ਅਤੇ ਨਾਲ ਹੀ। ਇਸ ਦੇ ਨਾਲ, ਕੁਝ ਫੁੱਲਾਂ ਤੇ ਤਿਤਲੀਆਂ ਦੀ ਕਲਾਕਾਰੀ ਨਾਲ ਸਜਾਈ ਕੇਤਲੀ ਵਿੱਚ ਇੱਕ ਸੁੰਦਰ ਚਮਕ ਹੈ।


ਇਹ ਵੀ ਪੜ੍ਹੋ: ਤੁਹਾਨੂੰ ਕਿਸੇ ਨੇ ਕਰ ਦਿੱਤਾ WhatsApp 'ਤੇ ਬਲੌਕ, ਬੱਸ ਇੰਝ ਲਾਓ ਪਤਾ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904