WhatsApp Tips: ਵ੍ਹੱਟਸਐਪ ਆਪਣੇ ਵਧੀਆ ਫੀਚਰਸ ਕਾਰਨ ਚੈਟਿੰਗ ਲਈ ਪੂਰੀ ਦੁਨੀਆ 'ਚ ਸਭ ਤੋਂ ਮਸ਼ਹੂਰ ਐਪ ਹੈ। ਇਹ ਐਪ ਤੁਹਾਨੂੰ ਹਰ ਸਮਾਰਟਫੋਨ 'ਚ ਮਿਲੇਗਾ। ਯੂਜ਼ਰਸ ਦੀ ਸੁਰੱਖਿਆ ਤੇ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਕੰਪਨੀ ਲਗਾਤਾਰ ਨਵੇਂ ਅਪਡੇਟ ਲੈ ਕੇ ਆਉਂਦੀ ਰਹਿੰਦੀ ਹੈ।


ਇਸੇ ਕੜੀ ਵਿੱਚ ਕੰਪਨੀ ਦਾ ਇੱਕ ਆਪਸ਼ਨ ਹੈ ਕਿਸੇ ਨੂੰ ਬਲਾਕ ਕਰਨ ਦਾ। ਇਸ 'ਚ ਜੇਕਰ ਕੋਈ ਤੁਹਾਨੂੰ ਬਲਾਕ ਕਰਦਾ ਹੈ ਤਾਂ ਤੁਸੀਂ ਉਸ ਵਿਅਕਤੀ ਨੂੰ WhatsApp 'ਤੇ ਨਾ ਤਾਂ ਕਾਲ ਕਰ ਸਕੋਗੇ ਤੇ ਨਾ ਹੀ ਮੈਸੇਜ ਭੇਜ ਸਕੋਗੇ। ਇੰਨਾ ਹੀ ਨਹੀਂ, ਵ੍ਹੱਟਸਐਪ ਸਾਹਮਣੇ ਵਾਲੇ ਵਿਅਕਤੀ ਨੂੰ ਇਹ ਪਤਾ ਨਹੀਂ ਲੱਗਣ ਦਿੰਦਾ ਕਿ ਕਿਸੇ ਨੇ ਉਸ ਨੂੰ ਬਲਾਕ ਕਰ ਦਿੱਤਾ ਹੈ ਪਰ ਕੁਝ ਟ੍ਰਿਕਸ ਹਨ ਜਿਨ੍ਹਾਂ ਰਾਹੀਂ ਤੁਸੀਂ ਜਾਣ ਸਕਦੇ ਹੋ ਕਿ ਤੁਹਾਨੂੰ ਬਲਾਕ ਕੀਤਾ ਗਿਆ ਹੈ ਜਾਂ ਨਹੀਂ।


ਇਹ ਤਰੀਕੇ ਅਪਣਾਓ-


1. ਜੇਕਰ ਕਿਸੇ ਵਿਅਕਤੀ ਨੇ ਤੁਹਾਨੂੰ ਬਲਾਕ ਕੀਤਾ ਹੈ, ਤਾਂ ਤੁਹਾਨੂੰ ਉਹੀ ਪ੍ਰੋਫਾਈਲ ਤਸਵੀਰ ਦਿਖਾਈ ਦੇਵੇਗੀ ਜੋ ਬਲਾਕ ਕਰਨ ਸਮੇਂ ਲਾਈ ਹੋਵੇਗੀ। ਜੇਕਰ ਤੁਸੀਂ ਉਸ ਵਿਅਕਤੀ ਦੀ ਉਹੀ ਫੋਟੋ ਕਈ ਦਿਨਾਂ ਤੱਕ ਦੇਖਦੇ ਹੋ ਤਾਂ ਸਮਝ ਲਵੋ ਕਿ ਉਸ ਨੇ ਤੁਹਾਨੂੰ ਬਲਾਕ ਕਰ ਦਿੱਤਾ ਹੈ।


2. ਜੇਕਰ ਤੁਸੀਂ ਕਿਸੇ ਨੂੰ ਮੈਸੇਜ ਭੇਜਿਆ ਹੈ ਤੇ ਉਸ ਮੈਸੇਜ 'ਤੇ ਕਈ ਦਿਨਾਂ ਤੱਕ ਇੱਕ ਹੀ ਟਿਕ ਹੈ, ਤਾਂ ਇਸ ਦਾ ਮਤਲਬ ਹੈ ਕਿ ਦੂਜੇ ਵਿਅਕਤੀ ਨੇ ਤੁਹਾਨੂੰ ਬਲਾਕ ਕਰ ਦਿੱਤਾ ਹੈ। ਉਸ ਨੂੰ ਕਾਲ ਕਰੋ ਤਾਂ ਕਾਲ ਵੀ ਨਹੀਂ ਜੁੜਦੀ।


3. ਤੁਹਾਨੂੰ ਕਿਸੇ ਨੇ ਬਲੌਕ ਕੀਤਾ ਹੈ ਜਾਂ ਨਹੀਂ, ਇਹ ਪਤਾ ਲਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਸ ਵਿਅਕਤੀ ਨੂੰ WhatsApp ਗਰੁੱਪ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਉਹ ਯੂਜ਼ਰ ਉਸ ਗਰੁੱਪ 'ਚ ਐਡ ਨਹੀਂ ਹੋ ਰਿਹਾ ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਤੁਹਾਨੂੰ ਬਲਾਕ ਕਰ ਦਿੱਤਾ ਹੈ।


4. ਜੇਕਰ ਕਿਸੇ ਨੇ ਤੁਹਾਨੂੰ ਵ੍ਹੱਟਸਐਪ 'ਤੇ ਬਲਾਕ ਕਰ ਦਿੱਤਾ ਹੈ, ਤਾਂ ਤੁਸੀਂ ਉਸ ਦੇ ਲਾਸਟ ਸੀਨ ਸਟੇਟਸ ਨੂੰ ਨਹੀਂ ਦੇਖ ਸਕਦੇ। ਹਾਲਾਂਕਿ, ਕਈ ਵਾਰ ਪ੍ਰਾਈਵੇਸੀ ਸੈਟਿੰਗ ਕਾਰਨ ਯੂਜ਼ਰ ਆਖਰੀ ਸੀਨ ਵੀ ਨਹੀਂ ਦੇਖ ਪਾਉਂਦੇ। ਜੇਕਰ ਤੁਹਾਨੂੰ ਕਾਂਟੈਕਟ ਦੀ ਨਵੀਂ ਫੋਟੋ ਨਹੀਂ ਦਿੱਸਦੀ ਤਾਂ ਸਮਝੋ ਕਿ ਤੁਹਾਨੂੰ ਬਲਾਕ ਕਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: 6 ਗੇਂਦਬਾਜ਼ਾਂ ਦੇ ਛੁਡਾਏ ਛੱਕੇ, 10 ਗੇਂਦਾਂ ਦੇ ਉਡਾਏ ਪਰਖੱਚੇ, 8ਵੇਂ ਨੰਬਰ ਦੇ ਖਿਡਾਰੀ ਨੇ ਪਲਟ ਦਿੱਤੀ ਹਾਰੀ ਹੋਈ ਬਾਜ਼ੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904