ਨਵੀਂ ਦਿੱਲੀ: ਕ੍ਰਿਕਟ ਹੈ ਤਾਂ ਇੱਕ ਟੀਮ ਗੇਮ ਪਰ ਕਈ ਵਾਰ ਇਸ ਖੇਡ 'ਚ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਆਪਣੇ ਚਮਤਕਾਰੀ ਪ੍ਰਦਰਸ਼ਨ ਕਾਰਨ ਇਕੱਲਾ ਹੀ ਖਿਡਾਰੀ ਪੂਰੀ ਟੀਮ 'ਤੇ ਭਾਰੀ ਪੈ ਜਾਂਦਾ ਹੈ। ਅਜਿਹਾ ਹੀ ਕੁਝ ਘਰੇਲੂ ਕ੍ਰਿਕਟ ਟੂਰਨਾਮੈਂਟ ਸਈਅਦ ਮੁਸ਼ਤਾਕ ਅਲੀ ਟਰਾਫ਼ੀ 'ਚ ਦੇਖਣ ਨੂੰ ਮਿਲਿਆ।


ਇਸ ਟੂਰਨਾਮੈਂਟ 'ਚ ਦੋ ਟੀਮਾਂ ਵਿਚਾਲੇ ਮੈਚ ਹੋਇਆ ਪਰ ਮੇਲਾ ਇਕੱਲੇ 27 ਸਾਲ ਦੇ ਇੱਕ ਖਿਡਾਰੀ ਨੇ ਲੁੱਟ ਲਿਆ, ਜਿਸ ਦਾ ਨਾਂ ਕੇਸੀ ਕਰਿਅੱਪਾ ਹੈ। ਟੂਰਨਾਮੈਂਟ 'ਚ ਗਰੁੱਪ-ਬੀ ਦਾ ਮੈਚ ਕਰਨਾਟਕ ਤੇ ਛੱਤੀਸਗੜ੍ਹ ਵਿਚਾਲੇ ਹੋਇਆ, ਜਿਸ 'ਚ ਕੇਸੀ ਕਰਿਅੱਪਾ ਦਾ ਕਮਾਲ ਦੇਖਣ ਨੂੰ ਮਿਲਿਆ ਤੇ ਉਸ ਦਾ ਸ਼ਾਨਦਾਰ ਨਤੀਜਾ ਵੀ ਟੀਮ ਦੀ ਜਿੱਤ ਦੇ ਹੱਕ 'ਚ ਗਿਆ।


ਕੇਸੀ ਕਰਿਅੱਪਾ ਆਮ ਤੌਰ 'ਤੇ ਬੱਲੇਬਾਜ਼ ਨਹੀਂ ਹਨ। ਉਹ ਸਿਰਫ਼ ਗੇਂਦ ਨਾਲ ਹੀ ਗੂਗਲੀ ਕਰਦੇ ਹਨ ਮਤਲਬ ਲੈੱਗ ਬ੍ਰੇਕ ਗੇਂਦਬਾਜ਼ ਪਰ ਉਨ੍ਹਾਂ ਨੂੰ ਛੱਤੀਸਗੜ੍ਹ ਖ਼ਿਲਾਫ਼ ਬੱਲਾ ਅਜ਼ਮਾਉਣ ਦਾ ਕੀ ਮੌਕਾ ਮਿਲਿਆ, ਉਨ੍ਹਾਂ ਨੇ ਮੇਲਾ ਹੀ ਲੁੱਟ ਲਿਆ। ਹਾਲਾਂਕਿ ਅਜਿਹਾ ਕਰਨ ਤੋਂ ਪਹਿਲਾਂ ਉਹ ਛੱਤੀਸਗੜ੍ਹ ਦੀ ਟੀਮ 'ਤੇ ਆਪਣੀਆਂ ਗੇਂਦਾਂ ਨਾਲ ਤਬਾਹੀ ਮਚਾ ਚੁੱਕੇ ਸਨ।


ਬੱਲੇ ਤੋਂ ਪਹਿਲਾਂ ਕਰਿਅੱਪਾ ਨੇ ਗੇਂਦ ਨਾਲ ਕਮਾਲ ਕੀਤਾ


ਪਹਿਲੇ ਮੈਚ 'ਚ ਛੱਤੀਸਗੜ੍ਹ ਦੀ ਟੀਮ ਨੇ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ '5 ਵਿਕਟਾਂ ਦੇ ਨੁਕਸਾਨ 'ਤੇ 145 ਦੌੜਾਂ ਬਣਾਈਆਂ। ਇਨ੍ਹਾਂ 5 ਵਿਕਟਾਂ 'ਚੋਂ 2 'ਤੇ ਕੇਸੀ ਕਰਿਅੱਪਾ ਨੇ ਆਪਣਾ ਨਾਂ ਕੀਤਾ। ਉਨ੍ਹਾਂ ਨੇ 4 ਓਵਰਾਂ 'ਚ ਸਿਰਫ਼ 14 ਦੌੜਾਂ ਦਿੱਤੀਆਂ ਅਤੇ 2 ਵਿਕਟਾਂ ਲਈਆਂ।


ਕਰਿਅੱਪਾ ਨੇ ਛੱਤੀਸਗੜ੍ਹ ਦੇ ਕਪਤਾਨ ਤੇ ਵਿਕਟਕੀਪਰ ਦੋਵਾਂ ਦੀਆਂ ਵਿਕਟਾਂ ਲਈਆਂ। ਵਿਕਟਕੀਪਰ ਸਲਾਮੀ ਬੱਲੇਬਾਜ਼ ਸ਼ਸ਼ਾਂਕ ਚੰਦਰਾਕਰ 7 ਦੌੜਾਂ ਬਣਾ ਕੇ ਉਨ੍ਹਾਂ ਦਾ ਸ਼ਿਕਾਰ ਬਣੇ, ਜਦਕਿ ਕਪਤਾਨ ਅਮਨਦੀਪ ਖਰੇ 23 ਦੌੜਾਂ ਬਣਾ ਕੇ ਉਨ੍ਹਾਂ ਦੀਆਂ ਗੇਂਦਾਂ 'ਚ ਉਲਝ ਗਏ। ਛੱਤੀਸਗੜ੍ਹ ਲਈ ਸ਼ਸ਼ਾਂਕ ਸਿੰਘ ਨੇ ਨਾਬਾਦ 52 ਦੌੜਾਂ ਬਣਾਈਆਂ।


ਕਰਿਅੱਪਾ ਗੇਂਦ ਨਾਲ ਕਰਨਾਟਕ ਲਈ ਆਪਣਾ ਕੰਮ ਕਰ ਚੁੱਕੇ ਸਨ। ਮਤਲਬ ਉਨ੍ਹਾਂ ਨੇ ਆਪਣੀ ਅਸਲ ਜ਼ਿੰਮੇਵਾਰੀ ਨਿਭਾਅ ਦਿੱਤੀ ਸੀ ਪਰ ਛੱਤੀਸਗੜ੍ਹ ਦੇ ਖ਼ਿਲਾਫ਼ ਮੈਚ ਫੱਸ ਗਿਆ। ਫਸੇ ਹੋਏ ਮੈਚ ਨੂੰ ਆਪਣੀ ਟੀਮ ਕਰਨਾਟਕ ਵੱਲ ਮੋੜਨ ਦਾ ਕੰਮ ਕਰਿਅੱਪਾ ਨੇ ਕੀਤਾ ਤੇ ਉਨ੍ਹਾਂ ਨੇ ਇਹ ਕੰਮ 8 ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਕੀਤਾ। ਛੱਤੀਸਗੜ੍ਹ ਨੇ ਮੈਚ '6 ਗੇਂਦਬਾਜ਼ਾਂ ਨੂੰ ਅਜ਼ਮਾਇਆ। ਕਰਿਅੱਪਾ ਨੇ ਸਿਰਫ਼ 10 ਗੇਂਦਾਂ ਦਾ ਸਾਹਮਣਾ ਕੀਤਾ ਤੇ ਇਸ 'ਚ ਮੈਚ ਖ਼ਤਮ ਕਰ ਦਿੱਤਾ।


ਕਰਿਅੱਪਾ ਨੇ 10 ਗੇਂਦਾਂ 'ਤੇ ਅਜੇਤੂ 21 ਦੌੜਾਂ ਬਣਾਈਆਂ, ਜਿਸ '3 ਛੱਕੇ ਸ਼ਾਮਲ ਸਨ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 210 ਰਿਹਾ।


ਇਹ ਵੀ ਪੜ੍ਹੋ: Navjot Singh Sidhu: ਨਵਜੋਤ ਸਿੱਧੂ ਦੇ ਚੰਨੀ ਸਰਕਾਰ ਨੂੰ ਸਵਾਲ, ਬੇਅਦਬੀ ਤੇ ਨਸ਼ਿਆਂ ਦੇ ਮਾਮਲੇ 'ਤੇ ਹੁਣ ਤੱਕ ਕੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904