ਰਹੱਸਮਈ ਰੇਡੀਓ ਤਰੰਗਾਂ ਆਉਣ ਲੱਗੀਆਂ, ਵਿਗਿਆਨੀ ਹੋਏ ਪੱਬਾਂ ਭਾਰ..
ਪਹਿਲੀ ਵਾਰ 2007 'ਚ ਅਜਿਹੀਆਂ ਤਰੰਗਾਂ ਦੀ ਪਛਾਣ ਹੋਈ ਸੀ। ਉਸ ਤੋਂ ਬਾਅਦ ਤੋਂ 18 ਐੱਫਐੱਸਬੀ ਦੀ ਪਛਾਣ ਹੋ ਚੁੱਕੀ ਹੈ। ਸ਼ੁਰੂਆਤ 'ਚ ਮੰਨਿਆ ਜਾਂਦਾ ਸੀ ਕਿ ਧਰਤੀ ਦੇ ਨਜ਼ਦੀਕ ਤੇ ਉਸ ਦੀ ਹੀ ਆਕਾਸ਼ਗੰਗਾ ਤੋਂ ਆ ਰਹੀਆਂ ਹਨ।
ਕੀ ਹੈ ਐੱਫਆਰਬੀ?-ਐੱਫਆਰਬੀ ਬਹੁਤ ਜ਼ਿਆਦਾ ਊਰਜਾ ਨਾਲ ਭਰੀਆਂ ਰੇਡੀਓ ਤਰੰਗਾਂ ਹੁੰਦੀਆਂ ਹਨ ਪਰ ਇਨ੍ਹਾਂ ਦੀ ਉਮਰ ਬਹੁਤ ਘੱਟ ਹੁੰਦੀ ਹੈ। ਸਕਿੰਟ ਦੇ ਕੁਝ ਹਿੱਸਿਆਂ 'ਚ ਹੀ ਇਹ ਤਰੰਗਾਂ ਖ਼ਤਮ ਹੋ ਜਾਂਦੀਆਂ ਹਨ। ਇਹ ਤਰੰਗਾਂ ਐਨੇ ਘੱਟ ਸਮੇਂ 'ਚ ਹੀ ਐਨੀ ਊਰਜਾ ਪੈਦਾ ਕਰਦੀ ਹੈ, ਜਿੰਨੀ ਊਰਜਾ ਪੈਦਾ ਕਰਨ 'ਚ ਸੂਰਜ ਨੂੰ 10,000 ਸਾਲ ਲੱਗ ਜਾਣਗੇ।
ਕਾਰਨਲ ਯੂਨੀਵਰਸਿਟੀ ਦੇ ਮੁੱਖ ਖੋਜਾਰਥੀ ਸ਼ਾਮੀ ਚੈਟਰਜੀ ਨੇ ਦੱਸਿਆ ਕਿ ਐੱਫਆਰਬੀ ਦੇ ਸਰੋਤ ਅਤੇ ਇਸ ਦੀ ਦੂਰੀ ਦਾ ਪਤਾ ਲਗਾਉਣਾ ਇਕ ਵੱਡੀ ਉਪਲੱਬਧੀ ਹੈ ਪਰ ਇਨ੍ਹਾਂ ਤਰੰਗਾਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਹਾਲੇ ਕਾਫੀ ਖੋਜ ਦੀ ਜ਼ਰੂਰਤ ਹੈ। ਚੈਟਰਜੀ ਨੇ ਭਾਰਤੀ ਤਕਨੀਕੀ ਸੰਸਥਾ (ਆਈਆਈਟੀ) ਮਦਰਾਸ 'ਚ ਪੜ੍ਹਾਈ ਕੀਤੀ ਹੈ।
ਛੇ ਮਹੀਨੇ ਤਕ ਅਧਿਐਨ ਕਰਨ ਤੋਂ ਬਾਅਦ 'ਐੱਫਆਰਬੀ21102' ਦੀ ਉਤਪਤੀ ਦੀ ਗੁੱਥੀ ਖਗੋਲ ਮਾਹਰਾਂ ਨੇ ਸੁਲਝਾਈ ਹੈ। ਸਭ ਤੋਂ ਪਹਿਲਾਂ 2012 'ਚ ਪਿਊਟਰੋਰਿਕੋ ਸਥਿਤ ਅਰਸੇਬੇ ਬੇਧਸ਼ਾਲਾ ਦੇ ਖਗੋਲ ਮਾਹਰਾਂ ਨੇ ਇਸ ਨੂੰ ਦੇਖਿਆ ਸੀ। ਬੀਤੇ ਚਾਰ ਸਾਲ 'ਚ ਝਿਲਮਲਾਉਂਦੀਆਂ ਅਜਿਹੀਆਂ ਰੇਡੀਓ ਤਰੰਗਾਂ ਕਈ ਵਾਰ ਦਿਖਾਈ ਦਿੱਤੀਆਂ। ਅਮਰੀਕਾ ਦੇ ਨੈਸ਼ਨਲ ਸਾਇੰਸ ਫਾਊਂਡੇਸ਼ਨ ਦੇ ਇਕ ਮਲਟੀ ਐਂਟੀਨਾ ਵਾਲੇ ਰੇਡੀਓ ਟੈਲੀਸਕੋਪ ਨਾਲ ਇਸ ਤਰੰਗਾਂ 'ਤੇ ਨਜ਼ਰ ਰੱਖ ਕੇ ਇਸ ਦੀ ਸਟੀਕ ਸਥਿਤ ਬਾਰੇ 'ਚ ਜਾਣਕਾਰੀ ਇਕੱਠੀ ਕੀਤੀ।
ਵਾਸ਼ਿੰਗਟਨ : ਧਰਤੀ 'ਤੇ ਆਉਣ ਵਾਲੀਆਂ ਰਹੱਸਮਈ ਰੇਡੀਓ ਤਰੰਗਾਂ ਦੇ ਸਰੋਤ ਦਾ ਪਤਾ ਚਲ ਗਿਆ ਹੈ। ਫਾਸਟ ਰੇਡੀਓ ਬਸਰਟ (ਐੱਰਆਰਬੀ) ਨੇ ਨਾਂ ਨਾਲ ਜਾਣੀਆਂ ਜਾਂਦੀਆਂ ਵਾਲੀਆਂ ਇਹ ਤਰੰਗਾਂ ਤਿੰਨ ਅਰਬ ਪ੍ਰਕਾਸ਼ ਵਰ੍ਹੇ ਦੂਰ ਸਥਿਤ ਇਕ ਛੋਟੀ ਆਕਾਸ਼ਗੰਗਾ ਤੋਂ ਆ ਰਹੀਆਂ ਹਨ। ਇਸ ਦਾ ਪਤਾ ਲਗਾਉਣ ਵਾਲੇ ਖਗੋਲ ਮਾਹਰਾਂ ਦੇ ਟੀਮ 'ਚ ਇਕ ਭਾਰਤ ਮੂਲ ਵੀ ਹੈ।