ਗੁਰੂ ਨੂੰ ਭਗਵਾਨ ਤੋਂ ਵੀ ਉੱਚਾ ਦਰਜਾ ਦਿੱਤਾ ਗਿਆ ਹੈ। ਇੱਕ ਗੁਰੂ ਹੀ ਹੈ ਜੋ ਸਹੀ ਤੇ ਗਲਤ ਦਾ ਅੰਤਰ ਸਮਝਾਉਂਦਾ ਹੈ। ਇਸ ਲਈ ਅਧਿਆਪਕਾਂ ਨੂੰ ਬੱਚਿਆਂ ਦਾ ਸੱਚਾ ਮਾਰਗ ਦਰਸ਼ਕ ਕਿਹਾ ਜਾਂਦਾ ਹੈ। ਕੁਝ ਲੋਕ ਅਧਿਆਪਕਾਂ ਨੂੰ ਭਗਵਾਨ ਦੀ ਤਰ੍ਹਾਂ ਪੂਜਦੇ ਹਨ। ਹਾਲਾਂਕਿ ਕਈ ਵਾਰ ਇਨ੍ਹਾਂ ਅਧਿਆਪਕਾਂ ਤੇ ਬੱਚਿਆਂ ਦੀ ਵੱਖਰੀ ਹੀ ਤਸਵੀਰ ਸਾਹਮਣੇ ਆਉਂਦੀ ਹੈ ਪਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜੋ ਸ਼ਾਇਦ ਤੁਹਾਨੂੰ ਵੀ ਭਾਵੁਕ ਕਰ ਦੇਵੇਗੀ।


ਟੀਚਰ ਦੀ ਵਿਦਾਈ ਨੇ ਸਭ ਨੂੰ ਰੁਲਾਇਆ 


ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਇੱਕ ਟੀਚਰ ਦੀ ਵਿਦਾਈ ‘ਤੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਤੇ ਬੱਚੇ ਤਾਂ ਫੁੱਟ-ਫੁੱਟ ਕੇ ਰੋਣ ਲੱਗੇ। ਵਿਦਾਈ ਦੇ ਦੌਰਾਨ ਟੀਚਰ ਨੇ ਪਹਿਲਾਂ ਸਾਰੇ ਅਧਿਆਪਕਾਂ ਨੂੰ ਗਲੇ ਲੱਗ ਕੇ ਵਿਦਾਈ ਲਈ ਤੇ ਬਾਅਦ ‘ਚ ਸਕੂਲ ਦੇ ਬੱਚੇ ਵੀ ਅਧਿਆਪਕ ਦੇ ਪੈਰ ਛੁਹਣ ਲੱਗਦੇ ਹਨ। ਇੱਕ ਬੱਚਾ ਉਹਨਾਂ ਨੂੰ ਮਾਲਾ ਪਹਿਨਾਉਂਦਾ ਹੈ ਤੇ ਸ਼ਾਲ ਦਿੰਦਾ ਹੈ। ਬੱਚਿਆਂ ਦਾ ਇਹ ਲਗਾਵ ਦੇਖ ਕੇ ਅਧਿਆਪਕ ਦੀਆਂ ਅੱਖਾਂ ਵੀ ਭਰ ਆਈਆਂ।






ਅਜਿਹੀ ਵੀਡੀਓ ਜਿਸ ਨੂੰ ਦੇਖ ਕੇ ਕੋਈ ਵੀ ਭਾਵੁਕ ਹੋ ਜਾਵੇ।ਸੱਚ ਹੀ ਕਿਹਾ ਹੈ ਕਿਸੇ ਨੇ ਕਿ ਅਸਲੀ ਦੌਲਤ ਤਾਂ ਇੱਜ਼ਤ ਦੀ ਕਮਾਈ ਹੀ ਹੁੰਦੀ ਹੈ। ਵਾਇਰਲ ਹੋ ਰਿਹਾ ਵੀਡੀਓ ਕਰਨਾਟਕ ਦੇ ਇੱਕ ਸਰਕਾਰੀ ਸਕੂਲ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਟਵਿਟਰ ‘ਤੇ @ragiing_bull ਨਾਮ ਦੀ ਇੱਕ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟਸ ਲਈ ਟੀਚਰ ਦੀਆਂ ਕਾਫੀ ਤਰੀਫਾਂ ਵੀ ਕਰ ਰਹੇ ਹਨ।



ਇਹ ਵੀ ਪੜ੍ਹੋ: ਕੈਪਟਨ ਤੇ ਢੀਂਡਸਾ ਮਗਰੋਂ ਬੀਜੇਪੀ ਨੂੰ ਮਿਲ ਸਕਦਾ ਤੀਜਾ ਭਾਈਵਾਲ, ਬੈਂਸ ਭਰਾਵਾਂ ਨਾਲ ਹੋ ਸਕਦਾ ਗੱਠਜੋੜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904