ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਨੇਤਾ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਉਹ ਗਿਰਗਿਟ ਨਾਲੋਂ ਜ਼ਿਆਦਾ ਰੰਗ ਬਦਲਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਬੁਲਾਉਣ ਦੀ ਕੋਸ਼ਿਸ਼ ਕੀਤੀ ਅਤੇ 2017 ਵਿੱਚ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਵੀ ਕੀਤੀ ਸੀ।







ਕੇਜਰੀਵਾਲ ਵੱਲੋਂ 'ਪੰਜਾਬ ਮਾਡਲ' ਪੇਸ਼ ਕਰਨ ਤੋਂ ਕੁਝ ਘੰਟਿਆਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ 'ਤੇ ਤਿੱਖਾ ਹਮਲਾ ਕੀਤਾ। ਸਿੱਧੂ ਨੇ ਕੇਜਰੀਵਾਲ ਨੂੰ ‘ਸਿਆਸੀ ਸੈਲਾਨੀ’ ਕਰਾਰ ਦਿੰਦਿਆਂ ਉਨ੍ਹਾਂ ਦੇ ਮਾਡਲ ਨੂੰ ‘ਨਕਲ ਦਾ ਮਾਡਲ’ ਕਰਾਰ ਦਿੱਤਾ। ਸਿੱਧੂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, “ਰਾਜਨੀਤਕ ਸੈਲਾਨੀ @ArvindKejriwal ਜੋ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਤੋਂ ਗੈਰਹਾਜ਼ਰ ਸੀ, ਪੰਜਾਬ ਮਾਡਲ ਰੱਖਣ ਦਾ ਦਾਅਵਾ ਕਰਦੇ ਹੈ। 'ਆਪ' ਦਾ ਪ੍ਰਚਾਰ ਅਤੇ ਏਜੰਡਾ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਹੈ। ਪੰਜਾਬ ਬਾਰੇ ਜ਼ੀਰੋ ਗਿਆਨ ਰੱਖਣ ਵਾਲੇ ਦਿੱਲੀ ਬੈਠੇ ਲੋਕਾਂ ਵੱਲੋਂ ਤਿਆਰ ਕੀਤੀ 10-ਨੁਕਾਤੀ ਸੂਚੀ ਕਦੇ ਵੀ ਪੰਜਾਬ ਮਾਡਲ ਨਹੀਂ ਹੋ ਸਕਦੀ!"












ਸਿੱਧੂ ਨੇ ਕੇਜਰੀਵਾਲ ਦੇ ਪੰਜਾਬ ਮਾਡਲ ਨੂੰ ਨਕਲ ਦਾ ਮਾਡਲ ਕਹਿਣ ਤੋਂ ਇਲਾਵਾ ਹੋਰ ਵੀ ਕਈ ਨਾਂ ਦਿੱਤੇ। ਸਿੱਧੂ ਨੇ ਇਸ ਨੂੰ 'ਮੈਂ ਬਹੁਤ ਅਸੁਰੱਖਿਅਤ ਮਾਡਲ ਹਾਂ', 'ਸ਼ਰਾਬ ਮਾਫੀਆ ਮਾਡਲ', 'ਪੈਸੇ ਲਈ ਟਿਕਟ ਮਾਡਲ', 'ਮੈਂ ਹਾਂ ਮਾਡਲ', 'ਮੈਨੂੰ ਬਹੁਤ ਅਫ਼ਸੋਸ ਹੈ ਮਜੀਠੀਆ ਜੀ: ਕਾਇਰ ਮਾਡਲ', 'ਰਾਈਟਿੰਗ ਫਰੀ ਚੈੱਕ ਮਾਡਲ', ' 'ਬਿਜਲੀ ਟੂ ਅੰਬਾਨੀ ਮਾਡਲ' ਅਤੇ 'ਪੰਜ ਸਾਲਾਂ ਦੇ ਮਾਡਲ ਵਿੱਚ 450 ਨੌਕਰੀਆਂ' ਕਰਾਰ ਦਿੱਤਾ। ਚੋਣਾਂ ਤੋਂ ਬਾਅਦ ਸੂਬੇ ਨੂੰ ਚਲਾਉਣ ਲਈ ਆਪਣਾ ਰੋਡਮੈਪ ਸਾਂਝਾ ਕਰ ਚੁੱਕੇ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਮੁੜ ਸੁਰਜੀਤੀ ਇੱਕ ਗੰਭੀਰ ਮੁੱਦਾ ਹੈ ਕਿਉਂਕਿ ਤਿੰਨ ਕਰੋੜ ਪੰਜਾਬੀਆਂ ਦੀ ਜ਼ਿੰਦਗੀ ਇਸ 'ਤੇ ਨਿਰਭਰ ਕਰਦੀ ਹੈ।



ਇਹ ਵੀ ਪੜ੍ਹੋ: Corona Discharge Policy: ਕੇਂਦਰ ਨੇ ਡਿਸਚਾਰਜ ਪਾਲਿਸੀ 'ਚ ਕੀਤਾ ਬਦਲਾਅ, ਜਾਣੋ ਕਿੰਨਾ ਸਮਾਂ ਹਸਪਤਾਲ 'ਚ ਪਵੇਗਾ ਰਹਿਣਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904