ਨਿਊਯਾਰਕ: ਉੱਥੇ ਹੀ ਕੋਰੋਨਾਵਾਇਰਸ ਦੀ ਚਪੇਟ ‘ਚ ਆਉਣ ਵਾਲਾ ਅਮਰੀਕਾ ਦੇਸ਼ ਹੁਣ ਤਕ ਨਹੀਂ ਸਮਝ ਸਕਿਆ ਕਿ ਇਸ ਮਹਾਮਾਰੀ ‘ਤੇ ਕਿਵੇਂ ਕਾਬੂ ਕੀਤਾ ਜਾ ਸਕੇ। ਹੁਣ ਖ਼ਬਰ ਮਿਲੀ ਹੈ ਕਿ ਅਮਰੀਕਾ ਵਿਚ ਹੀ ਅਜਿਹੇ ਲੋਕ ਵੀ ਹਨ, ਜੋ ਕਿ ਇਸ ਬਿਮਾਰੀ ਨੂੰ ਮਹਿਜ਼ ਇੱਕ ਮਜ਼ਾਕ ਦੇ ਤੌਰ ‘ਤੇ ਲੈ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ‘ਚ ਕੁਝ ਵਿਦਿਆਰਥੀ ਕੋਰੋਨਾ ਮਰੀਜ਼ਾਂ ਦੇ ਨਾਲ ਪਾਰਟੀ ਕਰਦੇ ਨਜ਼ਰ ਆਏ ਹਨ। ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਇਨ੍ਹਾਂ ਵਿਦਿਆਰਥੀਆਂ ਨੇ ਸ਼ਰਤ ਰੱਖੀ ਕਿ ਪਾਰਟੀ ਵਿੱਚ ਜੋ ਸਭ ਤੋਂ ਪਹਿਲਾਂ ਕੋਰੋਨਾ ਪੌਜ਼ੇਟਿਵ ਆਵੇਗਾ, ਉਸ ਨੂੰ ਇਨਾਮ ‘ਚ ਪੀਜ਼ਾ ਦਿੱਤਾ ਜਾਵੇਗਾ।
ਅਮਰੀਕੀ ਅਧਿਕਾਰੀਆਂ ਮੁਤਾਬਕ ਅਲਬਾਮਾ ‘ਚ ਕੁਝ ਵਿਦਿਆਰਥੀਆਂ ਨੇ ਇਸ ਪਾਰਟੀ ਨੂੰ Covid-19 ਪਾਰਟੀ ਦਾ ਨਾਂ ਦਿੱਤਾ, ਜਿਸ ‘ਚ ਉਤਸ਼ਾਹ ਇਹ ਦੇਖਣ ਨੂੰ ਮਿਲਿਆ ਕਿ ਸਭ ਤੋਂ ਪਹਿਲਾਂ ਇਹ ਬਿਮਾਰੀ ਕਿਸ ਨੂੰ ਲੱਗਦੀ ਹੈ।
ਇਸ ਮਾਮਲੇ ਦੇ ਸਾਹਮਣੇ ਆਉਂਦੀਆਂ ਹੀ ਸਿਟੀ ਕਾਊਂਸਲਰ ਸੋਨਾਯਾ ਮੈਕਿੰਸਟਰੀ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੇ ਜਾਣਬੁੱਝ ਕੇ ਕੋਰੋਨਾ ਸੰਕ੍ਰਮਿਤਾਂ ਨਾਲ ਪਾਰਟੀ ਕੀਤੀ। ਇਹੀ ਨਹੀਂ ਪਾਰਟੀ ‘ਚ ਮੌਜੂਦ ਲੋਕਾਂ ਨੇ ਹਰ ਉਹ ਕੰਮ ਕੀਤਾ ਜਿਸ ਨਾਲ ਉਹ ਕੋਰੋਨਾ ਪੌਜ਼ੇਟਿਵ ਹੋ ਸਕਦੇ ਹਨ। ਪਾਰਟੀ ‘ਚ ਇੱਕ-ਇੱਕ ਵਿਅਕਤੀ ਕੋਲ ਜਾ ਕੇ ਉਸ ਤੋਂ ਪੈਸੇ ਲਏ ਗਏ। ਇੱਥੇ ਤੈਅ ਹੋਇਆ ਕਿ ਜੋ ਸਭ ਤੋਂ ਸੰਕ੍ਰਮਿਤ ਹੋਵੇਗਾ, ਉਸ ਨੂੰ ਇਹ ਪੈਸੇ ਦਿੱਤੇ ਜਾਣਗੇ, ਨਾਲ ਹੀ ਪੀਜ਼ਾ ਪਾਰਟੀ ਦੇਣ ਦਾ ਐਲਾਨ ਕੀਤਾ।
ਪਾਰਟੀ ਤਹਿਤ ਹੈਰਾਨ ਕਰਨ ਵਾਲੀ ਗੱਲ ਇਹ ਵੀ ਸਾਹਮਣੇ ਆਈ ਕਿ ਇਸ ਸਭ ਪ੍ਰਸ਼ਾਸਨ ਦੀ ਨੱਕ ਹੇਠ ਹੋਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਆਯੋਜਨ ਦੀ ਸੂਚਨਾ ਸੀ ਪਰ ਉਨ੍ਹਾਂ ਨੂੰ ਲੱਗਾ ਕਿ ਇਹ ਮਹਿਜ ਅਫਵਾਹ ਹੋ ਸਕਦੀ ਹੈ। ਹਾਲਾਂਕਿ ਬਾਅਦ ‘ਚ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਅਸਲ ‘ਚ ਅਜਿਹੀ ਪਾਰਟੀ ਹੋਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਇੱਕ ਪੀਜ਼ਾ ਲਈ ਸਟੂਡੈਂਟਸ ਨੇ ਕੋਰੋਨਾਵਾਇਰਸ ਪੀੜਤਾਂ ਨਾਲ ਕੀਤੀ ਪਾਰਟੀ, ਜਾਣੋ ਫਿਰ ਕੀ ਹੋਇਆ
ਏਬੀਪੀ ਸਾਂਝਾ
Updated at:
04 Jul 2020 07:00 PM (IST)
ਇੱਕ ਪਾਸੇ ਕੋਰੋਨਾਵਾਇਰਸ ਨੇ ਦੁਨੀਆ ਭਰ ਦੇ ਵਿਚ ਕਹਿਰ ਮਚਾਇਆ ਹੋਇਆ ਹੈ, ਜਿਸ ਤਹਿਤ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਤੱਕ ਜਾ ਚੁਕੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -