ਲਖਨਊ: ਭਾਰਤ ਨੇ ਚੀਨ ਨੂੰ ਇਕ ਹੋਰ ਝਟਕਾ ਦਿੱਤਾ ਹੈ। ਕਾਨਪੁਰ ਅਤੇ ਆਗਰਾ ਵਿੱਚ ਮੈਟਰੋ ਬਣਾਉਣ ਲਈ ਚੀਨੀ ਕੰਪਨੀਆਂ ਦੇ ਠੇਕੇ ਰੱਦ ਕਰ ਦਿੱਤੇ ਗਏ ਹਨ। ਉੱਤਰ ਪ੍ਰਦੇਸ਼ ਮੈਟਰੋ ਰੇਲ ਕਾਰਪੋਰੇਸ਼ਨ (ਯੂਪੀਐਮਆਰਸੀ) ਨੇ ਤਕਨੀਕੀ ਘਾਟ ਕਾਰਨ ਕਾਨਪੁਰ ਅਤੇ ਆਗਰਾ ਵਿੱਚ ਚੀਨੀ ਕੰਪਨੀ ਦੇ ਟੈਂਡਰ ਰੱਦ ਕਰ ਦਿੱਤੇ ਹਨ।
ਸਰਕਾਰ ਨੇ ਇਹ ਟੈਂਡਰ ਹੁਣ ਭਾਰਤੀ ਕੰਪਨੀ ਬੰਬਾਰਡੀਅਰ ਟ੍ਰਾਂਸਪੋਰਟ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਦੇ ਦਿੱਤਾ ਹੈ। ਕਾਨਪੁਰ ਅਤੇ ਆਗਰਾ ਮੈਟਰੋ ਪ੍ਰਾਜੈਕਟ ‘ਚ ਰੇਲ ਕੰਟਰੋਲ ਅਤੇ ਸਿਗਨਲਿੰਗ ਪ੍ਰਣਾਲੀ ਦਾ ਇਕਰਾਰਨਾਮਾ ਇਸ ਭਾਰਤੀ ਕੰਪਨੀ ਦੁਆਰਾ ਵੇਖਿਆ ਜਾਵੇਗਾ।
18 ਫਰਵਰੀ, 2020 ਨੂੰ ਚਾਰ ਅੰਤਰਰਾਸ਼ਟਰੀ ਕੰਪਨੀਆਂ ਨੇ ਇਸ ਪ੍ਰਾਜੈਕਟ ਲਈ ਟੈਂਡਰ ਯੂ ਪੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ ਨੂੰ ਸੌਂਪਿਆ। ਉਨ੍ਹਾਂ ‘ਚੋਂ ਇਕ ਚੀਨੀ ਕੰਪਨੀ ਸੀ.ਆਰ.ਆਰ.ਸੀ. ਵੀ ਸ਼ਾਮਿਲ ਸੀ। ਪਰ ਚੀਨੀ ਕੰਪਨੀ ਤਕਨੀਕੀ ਖਾਮੀਆਂ ਕਾਰਨ ਅਯੋਗ ਕਰ ਦਿੱਤੀ ਗਈ।
1984 ਦੰਗਿਆਂ ਨਾਲ ਜੁੜਿਆ ਅਮਿਤਾਭ ਬੱਚਨ ਦਾ ਬਿਆਨ ਟਾਈਟਲਰ ਨੂੰ ਫਸਾਏਗਾ! ਜੀਕੇ ਨੇ ਕੀਤੀ ਘੇਰਾਬੰਦੀ
ਕਾਨਪੁਰ ਅਤੇ ਆਗਰਾ ਦੋਵਾਂ ਸ਼ਹਿਰਾਂ ‘ਚ 67 ਤਿੰਨ ਕੋਚਾਂ ਵਾਲੀਆਂ ਮੈਟਰੋ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਇਨ੍ਹਾਂ ‘ਚੋਂ 39 ਟ੍ਰੇਨਾਂ ਕਾਨਪੁਰ ਲਈ ਅਤੇ 28 ਰੇਲ ਗੱਡੀਆਂ ਆਗਰਾ ਲਈ ਚੱਲਣ ਦੀ ਯੋਜਨਾ ਹੈ। ਇਕ ਟ੍ਰੇਨ ਦੀ ਯਾਤਰੀ ਸਮਰੱਥਾ ਲਗਭਗ 980 ਹੋਵੇਗੀ। ਯਾਨੀ ਹਰੇਕ ਕੋਚ ‘ਚ ਤਕਰੀਬਨ 315 ਤੋਂ 350 ਲੋਕ ਯਾਤਰਾ ਕਰ ਸਕਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਚੀਨ ਨੂੰ ਭਾਰਤ ਦਾ ਇੱਕ ਹੋਰ ਵੱਡਾ ਝਟਕਾ!
ਏਬੀਪੀ ਸਾਂਝਾ
Updated at:
04 Jul 2020 04:34 PM (IST)
ਭਾਰਤ ਨੇ ਚੀਨ ਨੂੰ ਇਕ ਹੋਰ ਝਟਕਾ ਦਿੱਤਾ ਹੈ। ਕਾਨਪੁਰ ਅਤੇ ਆਗਰਾ ਵਿੱਚ ਮੈਟਰੋ ਬਣਾਉਣ ਲਈ ਚੀਨੀ ਕੰਪਨੀਆਂ ਦੇ ਠੇਕੇ ਰੱਦ ਕਰ ਦਿੱਤੇ ਗਏ ਹਨ। ਉੱਤਰ ਪ੍ਰਦੇਸ਼ ਮੈਟਰੋ ਰੇਲ ਕਾਰਪੋਰੇਸ਼ਨ (ਯੂਪੀਐਮਆਰਸੀ) ਨੇ ਤਕਨੀਕੀ ਘਾਟ ਕਾਰਨ ਕਾਨਪੁਰ ਅਤੇ ਆਗਰਾ ਵਿੱਚ ਚੀਨੀ ਕੰਪਨੀ ਦੇ ਟੈਂਡਰ ਰੱਦ ਕਰ ਦਿੱਤੇ ਹਨ।
- - - - - - - - - Advertisement - - - - - - - - -