1984 ਦੰਗਿਆਂ ਨਾਲ ਜੁੜਿਆ ਅਮਿਤਾਭ ਬੱਚਨ ਦਾ ਬਿਆਨ ਟਾਈਟਲਰ ਨੂੰ ਫਸਾਏਗਾ! ਜੀਕੇ ਨੇ ਕੀਤੀ ਘੇਰਾਬੰਦੀ
ਪਵਨਪ੍ਰੀਤ ਕੌਰ | 04 Jul 2020 01:17 PM (IST)
ਮਨਜੀਤ ਸਿੰਘ ਜੀਕੇ ਵੱਲੋਂ ਲਗਾਤਾਰ ਅਮਿਤਾਭ ਦੇ ਉਸ ਬਿਆਨ ਨੂੰ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਜੋਕਿ ਹੁਣ ਜਨਤਕ ਹੋ ਗਿਆ ਦੱਸਿਆ ਜਾ ਰਿਹੈ। ਜੀਕੇ ਨੇ ਫੇਸਬੁੱਕ ਤੇ ਬਕਾਇਦਾ ਵੀਡੀਓ ਅਪਲੋਡ ਕਰਕੇ ਟਾਈਟਲਰ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਹੈ।
ਪਵਨਪ੍ਰੀਤ ਕੌਰ ਦੀ ਰਿਪੋਰਟ ਦਿੱਲੀ: ਸਾਲ 1984 ਚ ਹੋਏ ਦੰਗਿਆਂ ਲਈ ਜਗਦੀਸ਼ ਟਾਈਟਲਰ 'ਤੇ ਲਗਾਤਾਰ ਗੰਭੀਰ ਦੋਸ਼ ਲੱਗਦੇ ਆਏ ਹਨ। ਹੁਣ 'ਜਾਗੋ' ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪ੍ਰਸਿੱਧ ਅਦਾਕਾਰ ਅਮਿਤਾਭ ਬੱਚਨ ਦੇ ਉਸ ਬਿਆਨ ਦਾ ਹਵਾਲਾ ਦੇ ਕੇ ਜਗਦੀਸ਼ ਟਾਈਟਲਰ ਨੂੰ ਘੇਰਿਆ ਹੈ ਜੋ ਅਮਿਤਾਭ ਵੱਲੋਂ ਸਾਲ 2013 ‘ਚ ਸੀਬੀਆਈ ਨੂੰ ਦਿੱਤਾ ਗਿਆ ਸੀ। ਦਰਅਸਲ ਮਨਜੀਤ ਸਿੰਘ ਜੀਕੇ ਵੱਲੋਂ ਲਗਾਤਾਰ ਅਮਿਤਾਭ ਦੇ ਉਸ ਬਿਆਨ ਨੂੰ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਜੋਕਿ ਹੁਣ ਜਨਤਕ ਹੋ ਗਿਆ ਦੱਸਿਆ ਜਾ ਰਿਹੈ। ਜੀਕੇ ਨੇ ਫੇਸਬੁੱਕ ਤੇ ਬਕਾਇਦਾ ਵੀਡੀਓ ਅਪਲੋਡ ਕਰਕੇ ਟਾਈਟਲਰ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਹੈ। ਉਨ੍ਹਾਂ ਅਮਿਤਾਭ ਬੱਚਨ ਦੇ ਬਿਆਨਾਂ ਨੂੰ ਆਧਾਰ ਬਣਾਕੇ ਦੋਸ਼ ਮੜ੍ਹਿਆ ਕਿ ਹੁਣ ਤੱਕ ਟਾਈਟਲਰ ਗੁਮਰਾਹ ਕਰਦੇ ਰਹੇ ਹਨ ਕਿ ਉਹ ਤਤਕਾਲੀਨ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਕੁਝ ਦਿਨ ਉਨ੍ਹਾਂ ਦੀ ਮ੍ਰਿਤਕ ਦੇਹ ਕੋਲ ਸੀ ਅਤੇ ਗਾਂਧੀ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਸੀ। ਇਨ੍ਹਾਂ ਕਰਤੂਤਾਂ ਕਰਕੇ ਕੈਨੇਡਾ 'ਚ ਬਦਨਾਮ ਹੋ ਰਹੇ ਪੰਜਾਬੀ, ਇੱਕ ਹੋਰ ਵੀਡੀਓ ਨੇ ਭਰੀ ਗਵਾਹੀ ਜੀਕੇ ਮੁਤਾਬਿਕ ਅਮਿਤਾਬ ਬੱਚਨ ਵੀ ਉਨ੍ਹਾਂ ਦਿਨਾਂ ‘ਚ ਗਾਂਧੀ ਪਰਿਵਾਰ ਦੇ ਨਾਲ ਸੀ ਅਤੇ ਬੱਚਨ ਦੇ ਬਿਆਨਾਂ ‘ਚ ਟਾਈਟਲਰ ਦੀ ਉਥੇ ਮੌਜੂਦਗੀ ਬਾਰੇ ਸੰਕੇਤ, ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ। ਉਨ੍ਹਾਂ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ। ਗੈਰੀ ਸੰਧੂ ਤੇ ਸਰਦੂਲ ਸਿਕੰਦਰ ਦੀ ਮਿਹਨਤ ਢੇਰੀ, ਨਿੰਜੇ ਦੇ ਛੱਕੇ ਨੇ ਹਰਾਏ 'ਉਸਤਾਦ' ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ