ਰਵਨੀਤ ਬਿੱਟੂ ਧਿਆਨ ਦੇਣ, ਪੰਜਾਬ ਪੁਲਿਸ ਨੇ ਬਣਾਈ ਦਿਲਜੀਤ ਦੋਸਾਂਝ ਦੀ ਟੋਹਰ!
ਪਵਨਪ੍ਰੀਤ ਕੌਰ | 04 Jul 2020 01:56 PM (IST)
ਰਵਨੀਤ ਬਿੱਟੂ ਵੱਲੋਂ ਦਿਲਜੀਤ ਦੇ ਪੁਰਾਣੇ ਗੀਤ ਨੂੰ ਖਾੜਕੂਆਂ ਨਾਲ ਜੋੜ ਕੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ। ਪੁਲਿਸ ਵੱਲੋਂ ਕਾਰਵਾਈ ਕਰਨ ਦੀ ਥਾਂ ਦਿਲਜੀਤ ਦੀ ਇਕ ਪੁਰਾਣੀ ਤਸਵੀਰ ਨੂੰ ਵਰਤਿਆ ਗਿਆ ਹੈ ਅਤੇ ਲੋਕਾਂ ਨੂੰ ਕੋਰੋਨਾ ਤੋਂ ਜਾਗਰੂਕ ਕਰਨ ਲਈ ਸਿਖਿਆ ਦਿੱਤੀ ਗਈ ਹੈ।

ਪਵਨਪ੍ਰੀਤ ਕੌਰ ਕਾਂਗਰਸ ਦੇ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਵੱਲੋਂ ਗਾਇਕ ਦਿਲਜੀਤ ਦੋਸਾਂਝ ਦੇ ਇਕ ਪੁਰਾਣੇ ਗੀਤ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ। ਦਿਲਜੀਤ ਦੇ ਪੁਰਾਣੇ ਗੀਤ ਨੂੰ ਖਾੜਕੂਆਂ ਨਾਲ ਜੋੜ ਕੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ। ਪੁਲਿਸ ਵੱਲੋਂ ਕਾਰਵਾਈ ਕਰਨ ਦੀ ਥਾਂ ਦਿਲਜੀਤ ਦੀ ਇਕ ਪੁਰਾਣੀ ਤਸਵੀਰ ਨੂੰ ਵਰਤਿਆ ਗਿਆ ਹੈ ਅਤੇ ਲੋਕਾਂ ਨੂੰ ਕੋਰੋਨਾ ਤੋਂ ਜਾਗਰੂਕ ਕਰਨ ਲਈ ਸਿਖਿਆ ਦਿੱਤੀ ਗਈ ਹੈ। ਦਿਲਜੀਤ ਦੇ ਡਾਇਲਾਗ "ਓਏ ਛੋਟੂ" ਕਾਰਨ ਜਾਣੀ ਜਾਂਦੀ ਫਿਲਮ ‘ਜੱਟ ਐਂਡ ਜੂਲੀਅਟ 2’ ‘ਚੋ ਇਕ ਤਸਵੀਰ ਸਾਂਝੀ ਕਰਕੇ ਲੋਕਾਂ ਨੂੰ ਸੋਸ਼ਲ ਡਿਸਟੇਨਸਿੰਗ ਲਈ ਪ੍ਰੇਰਿਆ ਗਿਆ ਹੈ। ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੀ ਇਸ ਤਸਵੀਰ ‘ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ। ਗੈਰੀ ਸੰਧੂ ਤੇ ਸਰਦੂਲ ਸਿਕੰਦਰ ਦੀ ਮਿਹਨਤ ਢੇਰੀ, ਨਿੰਜੇ ਦੇ ਛੱਕੇ ਨੇ ਹਰਾਏ 'ਉਸਤਾਦ' ਇਨ੍ਹਾਂ ਕਰਤੂਤਾਂ ਕਰਕੇ ਕੈਨੇਡਾ 'ਚ ਬਦਨਾਮ ਹੋ ਰਹੇ ਪੰਜਾਬੀ, ਇੱਕ ਹੋਰ ਵੀਡੀਓ ਨੇ ਭਰੀ ਗਵਾਹੀਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ