ਨਵੀਂ ਦਿੱਲੀ: ਜਾਮੀਆ ਮਿਲੀਆ ਇਸਲਾਮੀਆ ਦੇ 3 ਸਾਬਕਾ ਵਿਦਿਆਰਥੀ ਆਸਕਰ ਲਈ ਜੱਜ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਉਨ੍ਹਾਂ ਨੂੰ ਅਮਰੀਕਾ ਵਿੱਚ ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ ਵੱਲੋਂ ਸੱਦਾ ਮਿਲਿਆ ਹੈ। ਅਕੈਡਮੀ ਨੇ 68 ਦੇਸ਼ਾਂ ਦੇ ਫਿਲਮ ਉਦਯੋਗ ਵਿੱਚ 800 ਤੋਂ ਵੱਧ ਲੋਕਾਂ ਨੂੰ ਮੈਂਬਰਸ਼ਿਪ ਦੀ ਪੇਸ਼ਕਸ਼ ਕੀਤੀ ਹੈ। ਮੈਂਬਰਸ਼ਿਪ ਦੀ ਪੇਸ਼ਕਸ਼ ਦਾ ਉਦੇਸ਼ ਅਕੈਡਮੀ ਵਿਚ ਸਾਰੀਆਂ ਕਲਾਸਾਂ ਦੀ ਨੁਮਾਇੰਦਗੀ ਨੂੰ ਵਿਆਪਕ ਕਰਨਾ ਹੈ।

ਅਕੈਡਮੀ ਦੀ ਪਛਾਣ ਦੁਨੀਆ ਭਰ ‘ਚ ਇਸ ਦੇ ਸਲਾਨਾ ਆਸਕਰ ਸਮਾਰੋਹ ਲਈ ਕੀਤੀ ਜਾਂਦੀ ਹੈ। ਜਿਨ੍ਹਾਂ ਨੂੰ ਨਵੀਂ ਮੈਂਬਰਸ਼ਿਪ ਲਈ ਸੱਦਾ ਦਿੱਤਾ ਗਿਆ ਹੈ ਉਨ੍ਹਾਂ ਵਿਚ ਹਾਲੀਵੁੱਡ ਅਤੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਅਤੇ ਨਾਲ ਹੀ ਭਾਰਤ ਦੇ ਫਿਲਮ ਪੇਸ਼ੇਵਰ ਸ਼ਾਮਲ ਹਨ।

ਡਾਕੀਉਮੈਂਟ੍ਰੀ ਕੈਟਾਗਿਰੀ ‘ਚ ਜਾਮੀਆ ਮਿਲੀਆ ਦੇ ਸਾਬਕਾ ਵਿਦਿਆਰਥੀ, ਨਿਸ਼ਤਾ ਜੈਨ, ਸ਼ੇਰਲੀ ਅਬਰਾਹਿਮ ਅਤੇ ਅਮਿਤ ਮਹਾਦੇਸੀਆ ਨੂੰ ਅਕੈਡਮੀ ਦਾ ਮੈਂਬਰ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਜਾਮੀਆ ਮਿਲੀਆ ਦੇ ਤਿੰਨੇ ਸਾਬਕਾ ਵਿਦਿਆਰਥੀਆਂ ਨੇ AJK Mass Communication and research center ਤੋਂ ਪੜ੍ਹਾਈ ਕੀਤੀ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904