ਹਵਾ ਇੰਨੀ ਤੇਜ਼ ਕਿ ਛੱਤਰੀ ਦੇ ਨਾਲ ਹੀ ਉੱਡ ਗਿਆ ਬੰਦਾ
ਏਬੀਪੀ ਸਾਂਝਾ | 30 Mar 2019 06:15 PM (IST)
ਨਵੀਂ ਦਿੱਲੀ: ਇੰਟਰਨੇਟ ‘ਤੇ ਇੱਕ ਵੀਡੀਓ ਫੁਟੇਜ ਤੇਜ਼ੀ ਤੋਂ ਵਾਇਰਲ ਹੋ ਰਿਹਾ ਹੈ। ਇਸ ਵਿੱਚ ਤੇਜ਼ ਹਵਾ ਕਰਕੇ ਇੱਕ ਬੰਦਾ ਛੱਤਰੀ ਸਮੇਤ ਹਵਾ ਵਿੱਚ ਉੱਡਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਤੁਰਕੀ ਦੇ ਸ਼ਹਿਰ ਓਸਮਾਨੀਏ ਦਾ ਹੈ। ਸੋਸ਼ਲ ਮੀਡੀਆ ‘ਤੇ ਇਸ ਨੂੰ ਜੰਮਕੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਇੰਟਰਨੇਟ ‘ਤੇ ਲੱਖਾਂ ਲੋਕ ਦੇਖ ਚੁੱਕੇ ਹਨ। ਵੀਡੀਓ ‘ਚ ਦਿੱਖ ਰਿਹਾ ਹੈ ਕਿ ਤੇਜ਼ ਹਵਾਵਾਂ ਕਰਕੇ ਕੁਝ ਲੋਕ ਇੱਕ ਵੱਡੀ ਛੱਤਰੀ ਨੂੰ ਉੱਡਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਲੋਕ ਛੱਤਰੀ ਨੂੰ ਫੜਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਸ਼ਾਇਦ ਹਵਾ ਦੀ ਤਾਕਤ ਦਾ ਅੰਦਾਜ਼ਾ ਨਹੀਂ ਸੀ। ਹਵਾ ਇੰਨੀ ਤੇਜ਼ ਸੀ ਕਿ ਉਹ ਛੱਤਰੀ ਦੇ ਨਾਲ ਇੱਕ ਬੰਦੇ ਨੂੰ ਵੀ ਹਵਾ ‘ਚ ਉਡਾ ਲੈ ਗਈ। ਵੇਖੋ ਵੀਡੀਓ। ਮੀਡੀਆ ਰਿਪੋਰਟਾਂ ਮੁਤਾਬਕ ਘਟਨਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਦਿਕ ਕੋਕਦੱਲੀ ਨੇ ਕਿਹਾ ਕਿ ਉਨ੍ਹਾਂ ਨੂੰ ਸੱਟ ਨਹੀਂ ਲੱਗੀ। ਉਨ੍ਹਾਂ ਕਿਹਾ, ‘ਜਦੋਂ ਮੈਨੂੰ ਅਹਿਸਾਸ ਹੋਇਆ ਕਿ ਛੱਤਰੀ ਉੱਤੇ ਵੱਲ ਜਾ ਰਹੀ ਹੈ ਤਾਂ ਮੈਂ ਹੇਠਾਂ ਕੁੱਦ ਗਿਆ। ਮੈਨੂੰ ਲੱਗਦਾ ਹੈ ਕਿ ਮੈਂ ਛੱਤਰੀ ਨਾਲ 3-4 ਫੁੱਟ ਉੱਤੇ ਚਲਾ ਗਿਆ ਸੀ।' ਛੱਤਰੀ ਕਰਕੇ ਇੱਕ ਵਿਅਕਤੀ ਨੂੰ ਸੱਟ ਵੀ ਲੱਗੀ ਕਿਉਂਕਿ ਛੱਤਰੀ ਉਸ ਉੱਤੇ ਡਿੱਗੀ ਸੀ।