ਸਿਆਸਤ ਦੇ ਅੰਗੂਰ ਖੱਟੇ ਨਿੱਕਲਣ ਮਗਰੋਂ ਰਸੋਈ ਦੀ 'ਰਾਣੀ' ਬਣੇਗੀ ਸਪਨਾ ਚੌਧਰੀ
ਏਬੀਪੀ ਸਾਂਝਾ | 30 Mar 2019 03:35 PM (IST)
ਨਵੀਂ ਦਿੱਲੀ: ਹਰਿਆਣਵੀ ਡਾਂਸਰ ਇਨ੍ਹੀਂ ਦਿਨੀਂ ਖੂਬ ਸੁਰਖੀਆਂ ‘ਚ ਹੈ। ਡਾਂਸ਼ ਸ਼ੋਅ ਤੋਂ ਲੇ ਕੇ ਰਾਜਨੀਤੀ ਤਕ ਹਰ ਪਾਸੇ ਸਪਨਾ ਦੇ ਨਾਂਅ ‘ਤੇ ਚਰਚਾ ਹੋ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਜਲਦੀ ਹੀ ਸਪਨਾ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰਨ ਜਾ ਰਹੀ ਹੈ। ਪਰ ਇਨ੍ਹਾਂ ਖ਼ਬਰਾਂ ‘ਚ ਕੋਈ ਸੱਚਾਈ ਨਹੀਂ ਇਹ ਖੁਦ ਸਪਨਾ ਨੇ ਇੱਕ ਪ੍ਰੈ ਕਾਨਫਰੰਸ ‘ਚ ਕਿਹਾ ਸੀ। ਹੁਣ ਰਾਜਨੀਤੀ ਨਹੀ ਤਾਂ ਕੁਕਿੰਗ ਹੀ ਸਹੀ। ਜੀ ਹਾਂ, ਸਪਨਾ ਜਲਦੀ ਹੀ ਇੱਕ ਕੁਕਿੰਗ ਸ਼ੋਅ ‘ਚ ਨਜ਼ਰ ਆਵੇਗੀ। ਜਿਸ ਦਾ ਨਾਂਅ ਹੈ ‘ਕਿਚਨ ਚੈਂਪੀਅਨ’। ਇਸ ਸ਼ੋਅ ਨਾਲ ਜੁੜੀਆਂ ਕੁਝ ਤਸਵੀਰਾਂ ਕਲਰ ਚੈਨਲ ਨੇ ਆਪਣੇ ਇੰਸਟਾਗ੍ਰਾਮ ਪੇਜ਼ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸਪਨਾ ਦੇ ਨਾਲ ਸੁਨੀਲ ਪਾਲ ਵੀ ਨਜ਼ਰ ਆ ਰਹੇ ਹਨ। ਚੈਨਲ ਨੇ ਆਪਣੇ ਇੰਸਟਾ ‘ਤੇ ਫੋਟੋਆਂ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਡਾਂਸ, ਲਾਫ ਜਾਂ ਕੁਕ?” ਇਸ ਪੋਸਟ ਤੋਂ ਲੱਗਦਾ ਹੈ ਕਿ ਸੁਨੀਲ ਦਾ ਲਾਫਟਰ ਅਤੇ ਸਪਨਾ ਦਾ ਡਾਂਸ ਵੀ ਇਸ ਸ਼ੋਅ ‘ਚ ਤੜਕਾ ਜ਼ਰੂਰ ਲਾਵੇਗਾ।