ਨਵੀਂ ਦਿੱਲੀ: ਭਾਰਤੀ ਫ਼ਿਲਮ ਸਨਅਤ ਨਾਲ ਜੁੜੇ ਕਰੀਬ 100 ਲੋਕਾਂ ਨੇ ਸ਼ੁਕਰਵਾਰ ਨੂੰ ਦੇਸ਼ ਦੀ ਜਨਤਾ ਨੂੰ 2019 ਦੀਆਂ ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਹੈ। ਫ਼ਿਲਮ ਪ੍ਰੋਡਿਊਸਰਰਸ ਨੇ ਇੱਕ ਵੈਬਸਾਇਟ 'www.artistunitindia.com’ ‘ਤੇ ਇਹ ਅਪੀਲ ਕੀਤੀ ਹੈ। ਜਿਨ੍ਹਾਂ ਨੇ ਕਿਹਾ ਹੈ ਕਿ ਫ਼ਿਲਮ ਮੇਕਰਸ ਦੇਸ਼ ਦੇ ਲੋਕਤੰਤਰ ਦੀ ਰੱਖਿਆ ਲਈ ਇੱਕਠੇ ਆਏ ਹਨ।
ਇਹ ਸਾਰੇ ਫ਼ਿਲਮ ਨਿਰਮਾਤਾਵਾਂ ਨੂੰ ਜ਼ਿਆਦਾਤਰ ਇੰਡੀਪੈਂਡਟ ਸਿਨੇਮਾ ਬਣਾਉਨ ਲਈ ਜਾਣੇ ਜਾਂਦੇ ਹਨ। ਇਨ੍ਹਾਂ ਨੇ ਆਪਣੇ ਬਿਆਨ ‘ਚ ਕਿਹਾ, “ਸਾਡਾ ਦੇਸ਼ ਹੁਣ ਤਕ ਸਭ ਤੋਂ ਮੁਸ਼ਕਿਲ ਸਮੇਂ ਤੋਂ ਲੰਘ ਰਿਹਾ ਹੈ। ਸਭਿਆਚਾਰਕ ਤੌਰ ‘ਤੇ ਜਿਉਂਦੇ ਅਤੇ ਭੁਗੌਲਿਕ ਤੌਰ ‘ਚ ਵੱਖ, ਅਸੀਂ ਇੱਕ ਦੇਸ਼ ਤੇ ਰੂਪ ‘ਣ ਇੱਕਜੂਟ ਰਹੇ ਹਾਂ। ਇਸ ਦੇਸ਼ ਦਾ ਨਾਗਰਿਕ ਹੋਣਾ ਸਭ ਤੋਂ ਮਹਾਨ ਅਹਿਸਾਸ ਰਿਹਾ ਹੈ… ਪਰ ਹੁਣ ਇਹ ਸਭ ਕੁਝ ਦਾਅ ‘ਤੇ ਹੈ।”
ਇਸ ਮੁਤਾਬਕ, “ਜੇਕਰ ਅਸੀਂ ਆਉਣ ਵਾਲੀ ਲੋਕਸਭਾ ਚੋਣਾਂ ‘ਚ ਦਿਮਾਗ ਨਾਲ ਸਰਕਾਰ ਨਹੀ ਚੁਣਾਗੇ ਤਾਂ ਫਾਸ਼ੀਵਾਦ ਦਾ ਖ਼ਤਰਾ ਆਪਣੀ ਪੂਰੀ ਤਾਕਤ ਨਾਲ ਸਾਡੇ ‘ਤੇ ਹਮਲਾ ਕਰੇਗਾ।”
ਬਿਆਨ ਦੀ ਸਮਾਪਤੀ ਇੱਕ ਅਪੀਲ ਨਾਲ ਕੀਤੀ ਗਈ, “ਅਸੀਂ ਆਪ ਸਭ ਤੋਂ ਨੁਕਸਾਨਦੇਹ ਸਰਕਾਰ ਨੂੰ ਸੱਤਾ ‘ਚ ਆਉਣ ਤੋਂ ਰੋਕਣ ਲਈ ਆਪਣੀ ਤਾਕਤ ਮੁਤਾਬਕ ਸਭ ਕੁਝ ਕਰਨ ਦੀ ਅਪੀਲ ਕਰਦੇ ਹਾਂ। ਤੁਸੀ ਅਜਿਹੀ ਸਰਕਾਰ ਚੁਣੋ ਜੋ ਸੰਵਿਧਾਨ ਦਾ ਆਦਰ ਕਰੇ ਅਤੇ ਹਰ ਤਰ੍ਹਾਂ ਦੇ ਸੈਂਸਰਸ਼ਿਪ ਤੋਂ ਪਰਹੇਜ਼ ਕਰੇ।”