ਯੇਰੂਸ਼ਲਮ : ਅਕਸਰ ਔਰਤਾਂ ਨੂੰ ਕਾਸਮੈਟਿਕ ਪ੍ਰੋਡਕਟ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਖਬਰਦਾਰ ਕੀਤਾ ਜਾਂਦਾ ਹੈ। ਫਿਰ ਵੀ ਉਨ੍ਹਾਂ ਦੀ ਚਿਤਾਵਨੀ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ। ਪਿਛਲੇ ਕੁਝ ਸਮੇਂ ਤੋਂ ਫਿਲਮ ਸਿਤਾਰੇ, ਮਾਡਲਜ਼ ਤੇ ਫੈਸ਼ਨ ਪ੍ਰਸਤ ਲੋਕਾਂ ‘ਚ ਸਿਲੀਕਾਨ ਇਨਹਾਨਸਮੈਂਟ ਦਾ ਕ੍ਰੇਜ਼ ਵਧਿਆ ਹੈ।


ਔਰਤਾਂ ਕਾਸਮੈਟਿਕ ਸਰਜਰੀ ਦਾ ਸਹਾਰਾ ਲੈ ਕੇ ਆਪਣੀ ਖੂਬਸੂਰਤੀ ਵਧਾਉਣ ਲੱਗੀਆਂ ਹਨ, ਪਰ ਇਸ ਦੇ ਕਈ ਨੁਕਸਾਨ ਵੀ ਹਨ। ਅਸਲ ਵਿੱਚ ਇਕ ਸੱਪ ਦੀ ਮੌਤ ਸਿਲੀਕਾਨ ਇੰਪਲਾਂਟ ਕਰਵਾ ਚੁੱਕੀ ਮਾਡਲ ਨੂੰ ਡੱਸਣ ਨਾਲ ਹੋ ਗਈ। ਇਹ ਮਾਮਲਾ ਇਜ਼ਰਾਈਲ ਦਾ ਹੈ, ਜਿਥੇ ਇਕ ਮਾਡਲ ਨੇ ਆਪਣੀ ਸਰੀਰਕ ਖੂਬਸੂਰਤੀ ਵਧਾਉਣ ਲਈ ਆਪਣੇ ਬ੍ਰੈਸਟ ਵਿੱਚ ਸਿਲੀਕਾਨ ਇੰਪਲਾਂਟ ਕਰਵਾਇਆ ਸੀ।

ਓਰਿਟ ਫੈਕਸ ਨਾਂ ਦੀ ਇਸ ਮਾਡਲ ਦਾ ਕੁਝ ਸਾਲ ਪੁਰਾਣਾ ਵੀਡੀਓ ਫਿਰ ਵਾਇਰਲ ਹੋਇਆ, ਜਿਸ ਵਿੱਚ ਉਹ ਇਕ ਸੱਪ ਨਾਲ ਸ਼ੂਟਿੰਗ ਕਰਦੀ ਨਜ਼ਰ ਆ ਰਹੀ ਹੈ। ਸ਼ੂਟ ਦੌਰਾਨ ਅਚਾਨਕ ਸੱਪ ਨੇ ਮਾਡਲ ਦੇ ਬ੍ਰੈਸਟ ਉੱਤੇ ਡੱਸ ਲਿਆ। ਮਾਡਲ ਨੂੰ ਤਾਂ ਕੁਝ ਨਾ ਹੋਇਆ, ਪਰ ਸੱਪ ਦੀ ਮੌਤ ਹੋ ਗਈ। ਬਾਅਦ ‘ਚ ਕਿਹਾ ਗਿਆ ਕਿ ਸੱਪ ਦੀ ਮੌਤ ਸਿਲੀਕਾਨ ਜ਼ਹਿਰ ਨਾਲ ਹੋਈ, ਜਿਹੜਾ ਉਸ ਦੇ ਦੰਦਾਂ ‘ਚ ਡੱਸਣ ਦੌਰਾਨ ਲੱਗ ਗਿਆ ਸੀ।