ਚੰਡੀਗੜ੍ਹ: ਪੰਜਾਬੀਆਂ ਦੀ ਕੋਈ ਵੀ ਗੱਲ ਬਿਨ੍ਹਾਂ ਗਾਲ ਤੋਂ ਪੂਰੀ ਨਹੀਂ ਹੁੰਦੀ। ਅਕਸਰ ਲੋਕ ਗਾਲਾਂ ਕੱਢਣ ਵਾਲੇ ਲੋਕਾਂ ਨੂੰ ਚੰਗਾ ਨਹੀਂ ਸਮਝਦੇ।ਪਰ ਕੀ ਤੁਸੀਂ ਜਾਣਦੇ ਹੋ ਕੇ ਗਾਲਾਂ ਕੱਢਣ ਨਾਲ ਦਿਮਾਗ ਸਿਹਤਮੰਦ ਰਹਿੰਦਾ ਹੈ। ਅਸੀਂ ਤੁਹਾਨੂੰ ਕੁੱਝ ਐਸੀਆਂ ਹੀ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਸਬੰਧ ਗਾਲਾਂ ਤੇ ਤੁਹਾਡੀ ਸਿਹਤ ਨਾਲ ਹੈ। ਆਓ ਜਾਣਦੇ ਹਾਂ...



ਭਾਵੇਂ ਤੁਸੀਂ ਗਾਲਾਂ ਨਹੀਂ ਕੱਢਣਾ ਚਾਹੁੰਦੇ, ਪਰ ਤੁਹਾਡੇ ਮੁੰਹ ਵਿੱਚੋਂ ਗਾਲ ਨਿਕਲ ਜਾਂਦੀ ਹੈ ਅਤੇ ਤੁਹਾਨੂੰ ਕੋਈ ਸ਼ਰਮਿੰਦਗੀ ਵੀ ਮਹਿਸੂਸ ਨਹੀਂ ਹੁੰਦੀ। ਇਸਦਾ ਮਤਲਬ ਹੈ ਕਿ ਤੁਹਾਡਾ ਦਿਮਾਗ ਕਈ ਕਿਸਮਾਂ ਦੇ ਫ੍ਰਸਟਰੇਸ਼ਨ ਨੂੰ ਦੂਰ ਕਰਦਾ ਹੈ। ਅਸੀਂ ਕਈ ਗਾਲਾਂ ਨੂੰ ਅਣਜਾਣੇ ਵਿੱਚ ਕੱਢਦੇ ਹਾਂ।ਅਸੀਂ MC, BC, ਜਾਂ, FU * K  O *f ਵਰਗੀਆਂ ਗਾਲਾਂ ਅਸੀਂ ਆਪਣੇ ਮੂੰਹੋਂ ਵਿੱਚੋਂ ਕੱਢਦੇ ਰਹਿੰਦੇ ਹਾਂ।

ਕਈ ਵਾਰ ਅਸੀਂ ਆਪਣੇ ਦੋਸਤਾਂ ਦੇ ਸਾਮ੍ਹਣੇ ਵੀ ਗਾਲਾਂ ਕੱਢਦੇ ਹਾਂ।ਇਹ ਸਾਡੇ ਦੋਸਤਾਂ ਨੂੰ ਨਾਰਾਜ਼ ਵੀ ਕਰਦਾ ਹੈ।ਅਸੀਂ ਅਕਸਰ ਵੇਖਦੇ ਹਾਂ ਕਿ ਮੂੰਹ ਵਿੱਚੋਂ ਗਾਲਾਂ ਨਿੱਕਲਣ ਤੋਂ ਬਾਅਦ, ਸਾਨੂੰ ਕੁਝ ਰਾਹਤ ਮਿਲਦੀ ਹੈ। ਇਹ ਸਾਨੂੰ ਅਰਾਮ ਮਹਿਸੂਸ ਕਰਾਉਂਦਾ ਹੈ। ਇੰਝ ਲਗਦਾ ਹੈ ਜਿਵੇਂ ਦਿਲ ਤੇ ਰੱਖਿਆ ਕੋਈ ਬੋਝ ਹਲਕਾ ਹੋ ਗਿਆ ਹੋਵੇ।

ਹਾਲਾਂਕਿ, ਜਦੋਂ ਅਸੀਂ ਬਚਪਨ ਵਿੱਚ ਕਿਸੇ ਨੂੰ ਗਲਤੀ ਨਾਲ ਵੀ ਗਾਲ ਕੱਢਦੇ ਸੀ ਤਾਂ ਮਾਪੇ ਸਾਨੂੰ ਬੁਰੀ ਤਰ੍ਹਾਂ ਕੁੱਟਦੇ ਸੀ। ਉਸ ਸਮੇਂ, ਕਿਸੇ ਨੂੰ ਮੰਦਾ ਬੋਲ ਬੋਲਣਾ ਦੁਰਵਿਵਹਾਰ ਦੇ ਬਰਾਬਰ ਸੀ। ਅੱਜ ਸਮਾਂ ਬਦਲ ਗਿਆ ਹੈ ਤੇ ਅਸੀਂ ਬਹੁਤ ਸਾਰੀਆਂ ਗਾਲਾਂ ਖੁੱਲ੍ਹ ਕੇ ਵਰਤਦੇ ਹਾਂ। ਇੱਥੋਂ ਤਕ ਕਿ ਹੁਣ ਅਸੀਂ ਆਪਣੀ ਖੁਸ਼ੀ ਜ਼ਾਹਰ ਕਰਨ ਲਈ ਵੀ ਆਪਣੇ ਦੋਸਤਾਂ ਨੂੰ ਗਾਲਾਂ ਕੱਢਦੇ ਹਾਂ।

ਹੁਣ ਵਿਗਿਆਨ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਗਾਲਾਂ ਕੱਢਣ ਨਾਲ ਤੁਸੀਂ ਆਪਣੇ ਗੁੱਸੇ ਨੂੰ ਕੁਝ ਹੱਦ ਤਕ ਘਟਾ ਸਕਦੇ ਹੋ ਅਤੇ ਇਹ ਤੁਹਾਡੇ ਦਿਮਾਗ ਨੂੰ ਤਾਜ਼ਾ ਰੱਖਦਾ ਹੈ। ਕੇਨ ਯੂਨੀਵਰਸਿਟੀ ਦੇ ਇਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗਾਲਾਂ ਕੱਢਣ ਨਾਲ ਸਾਡੇ ਦਿਲ ਨੂੰ ਸਕੂਨ ਮਿਲਦਾ ਹੈ।

ਅਧਿਐਨ ਦੇ ਅਨੁਸਾਰ, ਗਾਲਾਂ ਕੱਢਣ ਨਾਲ ਸਾਡੀ ਸਮੱਸਿਆਵਾਂ ਨਾਲ ਲੜਨ ਦੀ ਯੋਗਤਾ ਵੱਧਦੀ ਹੈ। ਯੂਨੀਵਰਸਿਟੀ ਨੇ ਕੁਝ ਵਿਦਿਆਰਥੀਆਂ ਦੇ ਗਾਲਾਂ ਕੱਢਣ ਤੇ ਖੋਜ ਕੀਤੀ।ਇਸ ਸਮੇਂ ਦੌਰਾਨ ਵਿਦਿਆਰਥੀਆਂ ਦੇ ਹੱਥਾਂ ਨੂੰ ਬਹੁਤ ਠੰਡੇ ਪਾਣੀ ਵਿੱਚ ਪਾ ਦਿੱਤਾ ਗਿਆ। ਜਿਹੜੇ ਵਿਦਿਆਰਥੀ ਇਸ ਪ੍ਰਕਿਰਿਆ ਦੌਰਾਨ ਗਾਲਾਂ ਕੱਢ ਰਹੇ ਸਨ ਉਹ ਲੰਬੇ ਸਮੇਂ ਤੋਂ ਆਪਣੇ ਹੱਥ ਪਾਣੀ ਵਿੱਚ ਰੱਖਣ ਵਿੱਚ ਸਫਲ ਰਹੇ। ਜਦੋਂ ਕਿ ਜਿਹੜੇ ਵਿਦਿਆਰਥੀ ਗਾਲਾਂ ਨਹੀਂ ਕੱਢ ਰਹੇ ਸਨ, ਨੇ ਥੋੜ੍ਹੇ ਸਮੇਂ ਵਿੱਚ ਹੀ ਪਾਣੀ ਚੋਂ ਹੱਥ ਬਾਹਰ ਕੱਢ ਲਏ।