ਗੋਲ਼ੀਬਾਰੀ ਤੋਂ ਬਚਣ ਵਾਲੀ ਮੁਟਿਆਰ ਨੇ ਪਛਤਾਵੇ 'ਚ ਕੀਤੀ ਖ਼ੁਦਕੁਸ਼ੀ
ਪਰ ਉਸ ਦੀ ਖ਼ੁਸ਼ਕਿਸਮਤੀ ਹੀ ਉਸ ਨੂੰ ਘੁਣ ਵਾਂਗ ਖਾਣ ਲੱਗੀ ਅਤੇ ਪਛਤਾਵੇ ਵਿੱਚ ਉਸ ਨੇ ਬੀਤੇ ਦਿਨੀਂ ਖ਼ੁਦਕੁਸ਼ੀ ਕਰ ਲਈ।
Download ABP Live App and Watch All Latest Videos
View In Appਹਾਲਤ ਇਹ ਸੀ ਕਿ ਸਿਡਨੀ ਏਅਲੋ ਦੇ ਕਾਲਜ ਦੀ ਪੜ੍ਹਾਈ ਵੀ ਉਸ ਦੀ ਮਾਨਸਿਕ ਹਾਲਤ ਕਰਕੇ ਪ੍ਰਭਾਵਿਤ ਹੋ ਰਹੀ ਸੀ।
ਡਾਕਟਰਾਂ ਨੇ ਦੱਸਿਆ ਕਿ ਸਿਡਨੀ ਏਅਲੋ ਸਰਵਾਈਵਰ ਗਿਲਟ ਦਾ ਸ਼ਿਕਾਰ ਹੋ ਗਈ ਸੀ।
ਸਿਡਨੀ ਦੇ ਮਾਪਿਆਂ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਭਿਆਨਕ ਘਟਨਾ ਮਗਰੋਂ ਉਸ ਦਾ ਇਲਾਜ ਜਾਰੀ ਸੀ।
ਇਸ ਕਾਰਨ ਉਸ ਨੇ ਇਹ ਖ਼ਤਰਨਾਕ ਕਦਮ ਚੁੱਕ ਲਿਆ ਅਤੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ।
ਉਸ ਨੂੰ ਇਹ ਪਛਤਾਵਾ ਸੀ ਕਿ ਉਹ ਇਸ ਹਮਲੇ ਵਿੱਚ ਕਿਓਂ ਬਚ ਗਈ ਸੀ।
ਦਰਅਸਲ, ਸਿਡਨੀ ਦੇ ਦੋ ਖ਼ਾਸ ਦੋਸਤ ਇਸ ਘਟਨਾ ਵਿੱਚ ਆਪਣੀ ਜਾਨ ਗੁਆ ਬੈਠੇ ਜਿਸ ਕਾਰਨ ਉਹ ਡੂੰਘੇ ਸਦਮੇ ਵਿੱਚ ਚਲੀ ਗਈ ਸੀ।
ਮਿਆਮੀ ਦੇ ਮਾਰਜਰੀ ਸਟੋਨਮੈਨ ਡਗਲਸ ਸਕੂਲ ਵਿੱਚ ਪਿਛਲੇ ਸਾਲ ਇੱਥੋਂ ਦੇ ਸਾਬਕਾ ਵਿਦਿਆਰਥੀ ਵੱਲੋਂ ਕੀਤੀ ਗੋਲ਼ੀਬਾਰੀ ਵਿੱਚ 17 ਜਣਿਆਂ ਦੀ ਮੌਤ ਹੋ ਗਈ ਸੀ, ਪਰ ਸਿਡਨੀ ਏਅਲੋ ਨਾਂਅ ਦੀ ਮੁਟਿਆਰ ਬਚ ਗਈ।
ਮਿਆਮੀ: ਅਮਰੀਕਾ ਵਿੱਚ ਗੋਲ਼ੀਬਾਰੀ ਦੀਆਂ ਘਟਨਾਵਾਂ ਕਾਫੀ ਵਾਪਰਦੀਆਂ ਹਨ ਅਤੇ ਜੋ ਲੋਕ ਇਨ੍ਹਾਂ ਘਟਨਾਵਾਂ 'ਚ ਸਲਾਮਤ ਬਚਦੇ ਹਨ, ਉਹ ਖ਼ੁਦ ਨੂੰ ਖ਼ੁਸ਼ਕਿਸਮ ਸਮਝਦੇ ਹਨ। ਪਰ ਹਰ ਵਾਰ ਅਜਿਹਾ ਨਹੀਂ ਹੁੰਦਾ।
- - - - - - - - - Advertisement - - - - - - - - -