ਆਸਟਰੇਲੀਆ 'ਚ ਲੋਕ ਇਸ ਨਵੇਂ ਤਰੀਕੇ ਨਾਲ ਸਾਂਭ ਰਹੇ ਨੇ ਆਪਣੀਆਂ ਯਾਦਾਂ...
ਸਿਡਨੀ: ਆਸਟ੍ਰੇਲੀਆ 'ਚ ਅੱਜ-ਕੱਲ੍ਹ ਲੋਕਾਂ ਸਿਰ ਵੱਖਰੇ ਹੀ ਤਰ੍ਹਾਂ ਦੀਆਂ ਤਸਵੀਰਾਂ ਖਿਚਵਾਉਣ ਦਾ ਟਰੇਂਡ ਚੱਲ ਪਿਆ ਹੈ। ਇਹ ਲੋਕ 3ਡੀ ਪ੍ਰਿੰਟਿੰਗ ਰਾਹੀਂ ਆਪਣੀਆਂ ਛੋਟੀਆਂ-ਛੋਟੀਆਂ ਮੂਰਤੀਆਂ ਬਣਵਾ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਦੇ ਰਹੇ ਹਨ ਤਾਂ ਕਿ ਉਨ੍ਹਾਂ ਦੀ ਯਾਦ ਆਉਣ 'ਤੇ ਉਹ ਇਨ੍ਹਾਂ ਨੂੰ ਦੇਖ ਸਕਣ।
ਇਹ ਮੂਰਤੀਆਂ ਇੰਨੀ ਬਾਰੀਕੀ ਨਾਲ ਬਣਾਈਆਂ ਜਾ ਰਹੀਆਂ ਹਨ ਕਿ ਦੇਖ ਕੇ ਲੱਗਦਾ ਹੈ ਕਿ ਵਿਅਕਤੀ ਹੀ ਛੋਟਾ ਹੋ ਗਿਆ ਹੈ। ਇਹ ਤਰੀਕਾ ਬਹੁਤ ਹੀ ਦਿਲਚਸਪ ਹੈ।
ਇਨ੍ਹਾਂ ਮੂਰਤੀਆਂ ਨੂੰ ਬਣਾਉਣ ਲਈ ਇੱਕ ਵੱਖਰਾ ਤਰੀਕਾ ਅਪਣਾਇਆ ਜਾ ਰਿਹਾ ਹੈ। ਇਸ ਲਈ ਵਿਅਕਤੀ ਨੂੰ ਵਧੇਰੇ ਮਿਹਨਤ ਨਹੀਂ ਕਰਨੀ ਪੈਂਦੀ।
ਇਸ ਤਕਨੀਕ ਨਾਲ ਬਹੁਤ ਸਾਰੇ ਲੋਕ ਤਸਵੀਰਾਂ ਖਿਚਵਾ ਰਹੇ ਹਨ। ਕੋਈ ਨਵ-ਜੰਮੇ ਬੱਚੇ ਦੀ, ਕੋਈ ਵਿਆਹ ਅਤੇ ਕੋਈ ਜਨਮ ਦਿਨ ਨੂੰ ਯਾਦਗਾਰ ਬਣਵਾਉਣ ਲਈ ਇਹ ਤਕਨੀਕ ਅਪਣਾ ਰਿਹਾ ਹੈ।
ਲੋਕ 7.5 ਸੈਂਟੀਮੀਟਰ ਤੋਂ 22.5 ਸੈਂਟੀ ਮੀਟਰ ਤਕ ਉੱਚੀਆਂ ਮੂਰਤੀਆਂ ਬਣਵਾ ਸਕਦੇ ਹਨ। ਇਹ ਮੂਰਤੀਆਂ ਹਮੇਸ਼ਾ ਇਸੇ ਤਰ੍ਹਾਂ ਹੀ ਰਹਿੰਦੀਆਂ ਹਨ ਭਾਵ ਤਸਵੀਰਾਂ ਵਾਂਗ ਇਹ ਕਦੇ ਫਿੱਕੀਆਂ ਨਹੀਂ ਪੈਂਦੀਆਂ।
ਇਹ ਕੈਮਰਾ ਇੱਕੋ ਵਾਰ 180 ਤਸਵੀਰਾਂ ਖਿੱਚਦਾ ਹੈ ਅਤੇ ਹਰ ਪਾਸਿਉਂ ਤਸਵੀਰਾਂ ਨੂੰ ਦੇਖ ਕੇ ਫਿਰ ਇਸ ਨੂੰ 3ਡੀ ਸਾਫ਼ਟਵੇਅਰ ਵਿਚ ਭਰਿਆ ਜਾਂਦਾ ਹੈ।
ਉਸ ਨੂੰ ਸਿਰਫ਼ 3ਡੀ ਫ਼ੋਟੋ ਬੂਥ ਵਿਚ ਜਾਣਾ ਪੈਂਦਾ ਹੈ ਜਿੱਥੇ 89 ਕੈਮਰੇ, 29 ਪ੍ਰਾਜੈਕਟ ਅਤੇ 16 ਡਿਜੀਟਲ ਸਟਰਿਪਸ ਨਾਲ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ।
ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਅਜਿਹੀਆਂ ਮੂਰਤੀਆਂ ਬਣਾਈਆਂ ਜਾਣਗੀਆਂ ਜਿਨ੍ਹਾਂ ਵਿਚੋਂ ਆਵਾਜ਼ ਅਤੇ ਖ਼ੁਸ਼ਬੂ ਆਵੇ।
ਇਸ ਦਾ ਮਤਲਬ ਜਿਸ ਸਮੇਂ ਇਹ ਮੂਰਤੀ ਬਣਵਾਈ ਗਈ ਸੀ, ਉਸ ਸਮੇਂ ਵਿਅਕਤੀ ਨੇ ਜੋ ਗੱਲਾਂ ਕੀਤੀਆਂ ਅਤੇ ਜਿਹੜਾ ਸੈਂਟ ਲਗਾਇਆ ਸੀ ਉਹ ਖ਼ੁਸ਼ਬੂ ਵੀ ਆਵੇਗੀ।